PGI ਦੇ ਗੇਟ ਅੱਗੇ ਧਰਨੇ ਵਿੱਚ ਹੀ ਪ੍ਰਦਰਸ਼ਨਕਾਰੀ ਨਰਸਾਂ ਨੇ ਮਨਾਈ ਕਾਲੀ ਦੀਵਾਲੀ
Chandigarh News : ਪੀਜੀਆਈ ਮੇਨੇਜ਼ਮੇਂਟ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਆਪਣੀ ਨੌਕਰੀ ਦੀ ਬਹਾਲੀ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰਦੀਆਂ ਨਰਸਾਂ ਨੇ ਪੀਜੀਆਈ ਦੇ ਗੇਟ ਅੱਗੇ ਮਨਾਈ ਕਾਲੀ ਦਿਵਾਲੀ ਮਨਾਈ।
Chandigarh News : ਪੀਜੀਆਈ ਮੇਨੇਜ਼ਮੇਂਟ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਆਪਣੀ ਨੌਕਰੀ ਦੀ ਬਹਾਲੀ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰਦੀਆਂ ਨਰਸਾਂ ਨੇ ਪੀਜੀਆਈ ਦੇ ਗੇਟ ਅੱਗੇ ਮਨਾਈ ਕਾਲੀ ਦਿਵਾਲੀ ਮਨਾਈ। ਇਸ ਦੌਰਾਨ ਪ੍ਰਦਰਸ਼ਨਕਾਰੀ ਨਰਸਾਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਈਆਂ ਤੇ ਉਹਨਾਂ ਨੇ ਪੀਜੀਆਈ ਦੇ ਗੇਟ ਦੇ ਉੱਤੇ ਹੀ ਦੀਵਾਲੀ ਦੀ ਪੂਜਾ ਕੀਤੀ।
ਪ੍ਰਦਰਸ਼ਨਕਾਰੀ ਨਰਸਾਂ ਕਰ ਰਹੀਆਂ ਨੇ ਇਹ ਮੰਗ
ਸਾਡੇ ਸਾਰੇ ਤਿਉਹਾਰ ਇਸ ਧਰਨੇ ਦੇ ਉੱਪਰ ਹੀ ਗੁਜ਼ਰੇ ਹਨ ਕਰਵਾ ਚੌਥ ਦੇ ਵਰਤ ਵੀ ਅਸੀਂ ਇੱਥੇ ਹੀ ਰੱਖੇ ਸਨ ਅਤੇ ਦੁਸਹਿਰੇ ਦੀ ਪੂਜਾ ਵੀ ਅਸੀਂ ਇਸੇ ਧਰਨੇ ਉੱਤੇ ਕੀਤੀ ਸੀ ਅਤੇ ਅੱਜ ਅਸੀਂ ਕਾਲੀ ਦੀਵਾਲੀ ਮਨਾ ਕੇ ਪੀਜੀਆਈ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਨੂੰ ਸੁਨੇਹਾ ਦੇ ਰਹੇ ਹਾਂ ਕਿ ਸਾਨੂੰ ਸਾਡਾ ਰੁਜ਼ਗਾਰ ਵਾਪਸ ਦਿੱਤਾ ਜਾਵੇ।
ਇਹ ਹੈ ਮਸਲਾ
ਇਹ ਨਰਸਾਂ ਕੱਚੇ ਤੌਰ ਉੱਤੇ ਲੰਬੇ ਸਮੇਂ ਤੋਂ ਪੀਜੀਆਈ ਦੇ ਅੰਦਰ ਸੇਵਾਵਾਂ ਨਿਭਾ ਰਹੀਆਂ ਸਨ ਅਤੇ ਹੁਣ ਇਹਨਾਂ ਨੂੰ ਨੌਕਰੀ ਤੋਂ ਕੱਢ ਕੇ ਪੱਕੇ ਤੌਰ ਉੱਤੇ ਹੋਰ ਸਟਾਫ ਨੂੰ ਭਰਤੀ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਹੁਣ ਤਕਰੀਬਨ 65 ਦਿਨਾਂ ਤੋਂ ਲਗਾਤਾਰ ਆਪਣੇ ਨੌਕਰੀ ਦੀ ਬਹਾਲੀ ਨੂੰ ਲੈ ਕੇ ਇਹ ਨਰਸਾਂ ਪੀਜੀਆਈ ਦੇ ਗੇਟ ਅੱਗੇ ਪੀਜੀਆਈ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਦੇ ਰਹੀਆਂ ਹਨ।
ਲੋਕ ਆਪਣੇ ਘਰਾਂ ਦੇ ਵਿੱਚ ਦਿਵਾਲੀ ਮਨਾ ਰਹੇ ਹਨ ਪਰ ਸਾਡੇ ਤੋਂ ਸਾਡਾ ਰੁਜ਼ਗਾਰ ਖੋਹ ਲਿਆ ਗਿਆ ਹੈ ਅਤੇ ਸਾਡੇ ਘਰਾਂ ਵਿੱਚ ਹੁਣ ਕੋਈ ਖੁਸ਼ੀਆਂ ਨਹੀਂ ਹਨ ਅਸੀਂ ਸਾਡੀ ਦੀਵਾਲੀ ਖੁਸ਼ੀਆਂ ਨਾਲ ਨਹੀਂ ਸਗੋਂ ਗਮਗੀਨ ਮਾਹੌਲ ਵਿੱਚ ਪ੍ਰਦਰਸ਼ਨ ਕਰਦੇ ਹੋਏ ਪੀਜੀਆਈ ਦੇ ਗੇਟ ਦੇ ਉੱਤੇ ਹੀ ਮਨਾ ਰਹੇ ਹਾਂ।
ਨਰਸਾਂ ਨੇ ਕਿਹਾ ਇਸ ਨੌਕਰੀ ਦੇ ਨਾਲ ਹੀ ਸਾਡਾ ਘਰ ਚੱਲਦਾ ਸੀ ਪਰ ਹੁਣ ਅਸੀਂ ਬੇਰੁਜ਼ਗਾਰ ਹੋ ਚੁੱਕੇ ਹਾਂ, ਸਾਡੇ ਵਿੱਚੋਂ ਜ਼ਿਆਦਾਤਰ ਕੁੜੀਆਂ ਅਜੇ ਕੁਆਰੀਆਂ ਹਨ ਜਿਹਨਾਂ ਤੋਂ ਨੌਕਰੀ ਖੋਹ ਕੇ ਉਹਨਾਂ ਦਾ ਭਵਿੱਖ ਤਬਾਹ ਕਰ ਦਿੱਤਾ ਗਿਆ ਹੈ।
ਜਦੋਂ ਤੱਕ ਸਾਨੂੰ ਸਾਡਾ ਰੁਜ਼ਗਾਰ ਵਾਪਸ ਨਹੀਂ ਦਿੱਤਾ ਜਾਵੇਗਾ ਉਦੋਂ ਤੱਕ ਸਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਸੰਘਰਸ਼ ਜਾਰੀ ਰਹੇਗਾ।