ਪੜਚੋਲ ਕਰੋ

Punjab News: ਪੰਜਾਬ 'ਚ ਜਾਨਲੇਵਾ 'ਚਾਈਨਾ ਡੋਰ' ਨੂੰ ਲੈ ਵਧਿਆ ਖਤਰਾ, ਹੁਣ ਬਣਾਉਣ ਅਤੇ ਵੇਚਣ ਵਾਲਿਆਂ ਦੀ ਨਹੀਂ ਖੈਰ; ਸਖ਼ਤ ਕਾਰਵਾਈ ਦੀ ਮੰਗ...

Kharar News: ਪੰਜਾਬ ਦੇ ਕਈ ਇਲਾਕਿਆਂ 'ਚ ਬਹੁਤ ਸਾਰੀਆਂ ਦੁਕਾਨਾਂ ਵਿੱਚ ਚਾਈਨਾ ਡੋਰ ਦਾ ਖੁੱਲ੍ਹ ਕੇ ਵਪਾਰ ਹੋ ਰਿਹਾ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਦੋਂ ਤੋਂ ਚਾਈਨਾ ਡੋਰ ਬਾਜ਼ਾਰ ਵਿੱਚ ਆਈ ਹੈ...

Kharar News: ਪੰਜਾਬ ਦੇ ਕਈ ਇਲਾਕਿਆਂ 'ਚ ਬਹੁਤ ਸਾਰੀਆਂ ਦੁਕਾਨਾਂ ਵਿੱਚ ਚਾਈਨਾ ਡੋਰ ਦਾ ਖੁੱਲ੍ਹ ਕੇ ਵਪਾਰ ਹੋ ਰਿਹਾ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਦੋਂ ਤੋਂ ਚਾਈਨਾ ਡੋਰ ਬਾਜ਼ਾਰ ਵਿੱਚ ਆਈ ਹੈ, ਉਦੋਂ ਤੋਂ ਕਈ ਲੋਕਾਂ ਦਾ ਸਰੀਰਕ ਨੁਕਸਾਨ ਹੋਇਆ ਹੈ, ਕਿਉਂਕਿ ਇਹ ਡੋਰ ਜਦੋਂ ਕਿਸੇ ਦੇ ਹੱਥ, ਪੈਰ ਜਾਂ ਗਲ ਵਿੱਚ ਫਸ ਜਾਂਦੀ ਹੈ ਤਾਂ ਫਿਰ ਉਸ ਡੋਰ ਨੂੰ ਕੱਢਦੇ ਹੋਏ ਵੱਡੇ ਕੱਟ ਲੱਗਦੇ ਹਨ ਅਤੇ ਉਸ ਕੱਟ 'ਤੇ ਕਈ ਟਾਂਕੇ ਲੱਗਦੇ ਹਨ। ਕਈ ਵਾਰੀ ਤਾਂ ਅੱਖ, ਕੰਨ ਜਾਂ ਵਿਅਕਤੀ ਦਾ ਚਿਹਰਾ ਹੀ ਟਾਂਕੇ ਲੱਗਣ ਕਾਰਨ ਖ਼ਰਾਬ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਤਾਂ ਲੋਕਾਂ ਨੇ ਚਾਈਨਾ ਡੋਰ ਕਾਰਨ ਆਪਣੀਆਂ ਜਾਨਾਂ ਵੀ ਗਵਾਈਆਂ ਹਨ।

ਜਾਣੋ ਕੀ ਬੋਲਿਆ ਸਾਬਕਾ ਪ੍ਰਧਾਨ ਅਤੇ ਸਮਾਜਿਕ ਕਾਰਕੁਨ ?

ਇਸ ਸਬੰਧੀ ਬਿਆਨ ਜਾਰੀ ਕਰਦੇ ਹੋਏ ਭਾਜਪਾ ਖਰੜ ਦੇ ਸਾਬਕਾ ਪ੍ਰਧਾਨ ਅਤੇ ਸਮਾਜਿਕ ਕਾਰਕੁਨ ਸੁਭਾਸ਼ ਅਗਰਵਾਲ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਪ੍ਰੀਤ ਕੰਵਲ ਸਿੰਘ ਐਡਵੋਕੇਟ ਨੇ ਕਿਹਾ ਕਿ ਚਾਈਨਾ ਡੋਰ ਦਾ ਨਾਂ ਹੀ ਚਾਈਨਾ ਡੋਰ ਹੈ ਪਰ ਇਹ ਬਣਦੀ ਲੁਧਿਆਣੇ, ਦਿੱਲੀ ਤੇ ਗਾਜ਼ੀਆਬਾਦ ਵਿਚ ਹੈ। ਜੇਕਰ ਪ੍ਰਸ਼ਾਸਨ ਦੀ ਮਨਸ਼ਾ ਸਹੀ ਹੋਵੇ ਤਾਂ ਇਹ ਜਾਨਲੇਵਾ ਡੋਰ ਬਣਨ ਹੀ ਕਿਉਂ ਦਿੱਤੀ ਜਾਵੇ? ਇਸ ਡੋਰ ਨਾਲ ਪੂਰੇ ਭਾਰਤ ਵਿਚ 3600 ਕਰੋੜ ਰੁਪਏ ਦਾ ਧੰਦਾ ਹੁੰਦਾ ਹੈ। ਇਸ ਲਈ ਇਸ ਡੋਰ ਨੂੰ ਬਣਾਉਣ ਵਾਲੇ, ਵੇਚਣ ਵਾਲੇ ਅਤੇ ਵਿਕਣ ਦੇਣ ਵਾਲੇ ਸਭ ਦੋਸ਼ੀ ਹਨ। ਇੱਕ ਗੱਟੂ 20-25 ਰੁਪਏ ਵਿੱਚ ਤਿਆਰ ਹੁੰਦਾ ਹੈ ਤੇ ਬਾਜ਼ਾਰ ਵਿੱਚ 750 ਤੋਂ 1500 ਰੁਪਏ ਤੱਕ ਵਿਕਦਾ ਹੈ।

ਲੋਕ ਬੱਚਿਆਂ ਨੂੰ ਜਾਨਲੇਵਾ ਡੋਰ ਨੂੰ ਵਰਤਣ ਤੋਂ ਰੋਕਣ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਸੰਤ ਆਉਣ ਤੋਂ 6-7 ਮਹੀਨੇ ਪਹਿਲਾਂ ਹੀ ਇਹ ਡੋਰ ਬਜ਼ਾਰ ਦਾ ਸ਼ਿੰਗਾਰ ਬਣ ਜਾਂਦੀ ਹੈ। ਜਿਹੜੇ ਲੋਕ ਇਸ ਡੋਰ ਨੂੰ ਬਣਾਉਣ ਅਤੇ ਵਿਕਰੀ ਨਾਲ ਜੁੜੇ ਹਨ, ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਬੱਚੇ ਵੀ ਸੜਕਾਂ 'ਤੇ ਘੁੰਮਦੇ ਹਨ। ਮੌਤ ਦਾ ਰੂਪ ਇਹ ਡੋਰ ਉਨ੍ਹਾਂ ਨੂੰ ਵੀ ਨਿਗਲ ਸਕਦੀ ਹੈ। ਲੋੜ ਹੈ ਕਿ ਲੋਕ ਖ਼ੁਦ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਡੋਰ ਨੂੰ ਵਰਤਣ ਤੋਂ ਰੋਕਣ।

ਇਸ ਸਬੰਧੀ ਕਈ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ, ਪਰ ਕਾਰਵਾਈ ਦੇ ਨਾਮ ਤੇ ਛੋਟੇ ਦੁਕਾਨਦਾਰ ਜਾਂ ਡੋਰ ਵਰਤਣ ਵਾਲਿਆਂ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਅੱਜ ਤੋਂ ਹੀ ਚਾਈਨਾ ਡੋਰ ਵੇਚਣ ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਛਾਪੇਮਾਰੀ ਕਰਕੇ ਵੇਚਣ ਵਾਲਿਆਂ ਤੇ ਨਕੇਲ ਕਸੀ ਜਾਵੇ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
Tesla Model on Discount: ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
Advertisement

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
Tesla Model on Discount: ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
Punjab News: ਪੰਜਾਬ 'ਚ ਮੱਚਿਆ ਹੜਕੰਪ, ਗੈਂਗਸਟਰਾਂ ਖ਼ਿਲਾਫ਼ 'ਆਪਰੇਸ਼ਨ ਪ੍ਰਹਾਰ' ਦੌਰਾਨ ਐਨਕਾਊਂਟਰ: ਅੰਮ੍ਰਿਤਸਰ 'ਚ ਨਾਮੀ ਗੈਂਗਸਟਰ ਢੇਰ, ਇਨ੍ਹਾਂ ਜ਼ਿਲ੍ਹਿਆਂ 'ਚ ਵੀ ਮੁਠਭੇੜ; ਟੋਲ ਫ੍ਰੀ ਨੰਬਰ...
ਪੰਜਾਬ 'ਚ ਮੱਚਿਆ ਹੜਕੰਪ, ਗੈਂਗਸਟਰਾਂ ਖ਼ਿਲਾਫ਼ 'ਆਪਰੇਸ਼ਨ ਪ੍ਰਹਾਰ' ਦੌਰਾਨ ਐਨਕਾਊਂਟਰ: ਅੰਮ੍ਰਿਤਸਰ 'ਚ ਨਾਮੀ ਗੈਂਗਸਟਰ ਢੇਰ, ਇਨ੍ਹਾਂ ਜ਼ਿਲ੍ਹਿਆਂ 'ਚ ਵੀ ਮੁਠਭੇੜ; ਟੋਲ ਫ੍ਰੀ ਨੰਬਰ...
AAP ਵਿਧਾਇਕ ਨੂੰ ਲੱਗਿਆ ਵੱਡਾ ਝਟਕਾ, ਪਿਤਾ ਦਾ ਹੋਇਆ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ
AAP ਵਿਧਾਇਕ ਨੂੰ ਲੱਗਿਆ ਵੱਡਾ ਝਟਕਾ, ਪਿਤਾ ਦਾ ਹੋਇਆ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ
Sri Akal Takth ਸਾਹਿਬ ਪਹੁੰਚਿਆ HSGPC ਵਿਵਾਦ, ਝੀੰਡਾ ਨੇ ਦਾਦੂਵਾਲ ‘ਤੇ ਲਾਏ ਗੰਭੀਰ ਦੋਸ਼, ਕਾਰਵਾਈ ਦੀ ਕੀਤੀ ਮੰਗ
Sri Akal Takth ਸਾਹਿਬ ਪਹੁੰਚਿਆ HSGPC ਵਿਵਾਦ, ਝੀੰਡਾ ਨੇ ਦਾਦੂਵਾਲ ‘ਤੇ ਲਾਏ ਗੰਭੀਰ ਦੋਸ਼, ਕਾਰਵਾਈ ਦੀ ਕੀਤੀ ਮੰਗ
Astrology: ਨੌਕਰੀ 'ਚ ਤਰੱਕੀ ਅਤੇ ਕਾਰੋਬਾਰ 'ਚ ਇਨ੍ਹਾਂ 4 ਰਾਸ਼ੀ ਵਾਲੇ ਜਾਤਕਾ ਨੂੰ ਮਿਲੇਗਾ ਲਾਭ, ਰਾਤੋਂ-ਰਾਤ ਹੋਣਗੇ ਮਾਲੋਮਾਲ; ਜਾਣੋ ਕੌਣ ਖੁਸ਼ਕਿਸਮਤ?
ਨੌਕਰੀ 'ਚ ਤਰੱਕੀ ਅਤੇ ਕਾਰੋਬਾਰ 'ਚ ਇਨ੍ਹਾਂ 4 ਰਾਸ਼ੀ ਵਾਲੇ ਜਾਤਕਾ ਨੂੰ ਮਿਲੇਗਾ ਲਾਭ, ਰਾਤੋਂ-ਰਾਤ ਹੋਣਗੇ ਮਾਲੋਮਾਲ; ਜਾਣੋ ਕੌਣ ਖੁਸ਼ਕਿਸਮਤ?
Embed widget