Jalandhar News: ਜਲੰਧਰ ਤੋਂ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ, ਔਰਤ ਨੂੰ ਨੰਗਾ ਕਰਕੇ ਕੁੱਟਿਆ, ਗੁਪਤ ਅੰਗਾਂ 'ਤੇ ਮਾਰੀਆਂ ਲੱਤਾਂ
Jalandhar News: ਇੱਥੇ ਤਿੰਨ ਨੌਜਵਾਨਾਂ ਨੇ ਇੱਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨਾਂ ਨੇ ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ 'ਤੇ ਲੱਤਾਂ ਤੇ ਮੁੱਕੇ ਮਾਰੇ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੂੰ....
Jalandhar News: ਜਲੰਧਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਤਿੰਨ ਨੌਜਵਾਨਾਂ ਨੇ ਇੱਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨਾਂ ਨੇ ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ 'ਤੇ ਲੱਤਾਂ ਤੇ ਮੁੱਕੇ ਮਾਰੇ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਵੀਡੀਓ ਵਿੱਚ ਉਨ੍ਹਾਂ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਹੈ। ਮੁਲਜ਼ਮਾਂ ਨੇ ਔਰਤ ਦੇ ਗੁਪਤ ਅੰਗਾਂ 'ਤੇ ਲੱਤ ਮਾਰਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਔਰਤ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਕਹਿੰਦੀ ਰਹੀ, ਪਰ ਉਨ੍ਹਾਂ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਤੇ ਉਸ ਦੀ ਕੁੱਟਮਾਰ ਕਰਦੇ ਰਹੇ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਦੇਰ ਰਾਤ ਕਰਤਾਰਪੁਰ ਨੇੜੇ ਇੱਕ ਖੇਤ ਵਿੱਚ ਬਣਾਈ ਗਈ ਸੀ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਇਹ ਵੀਡੀਓ ਕਦੋਂ ਦੀ ਹੈ। ਔਰਤ ਨੇ ਵੀ ਕਿਸੇ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।
ਪੁਲਿਸ ਕੋਲ ਦੋ ਵੀਡੀਓ ਪਹੁੰਚੀਆਂ ਹਨ। ਪਹਿਲੀ ਵੀਡੀਓ ਵਿੱਚ ਤਿੰਨ ਨੌਜਵਾਨ ਔਰਤ ਨੂੰ ਵਾਲਾਂ ਤੋਂ ਫੜ ਕੇ ਕੁੱਟ ਰਹੇ ਹਨ। ਕੁੱਟਮਾਰ ਦੇ ਨਾਲ-ਨਾਲ ਦੋਸ਼ੀ ਔਰਤ ਨਾਲ ਬਦਸਲੂਕੀ ਵੀ ਕਰ ਰਹੇ ਹਨ। ਔਰਤ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੋਸ਼ੀਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਕਿ ਦੂਜੀ ਵੀਡੀਓ ਵਿੱਚ ਦੋਸ਼ੀ ਔਰਤ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰ ਰਹੇ ਹਨ ਤੇ ਉਸ ਨੂੰ ਪੱਥਰ ਮਾਰਨ ਦੀ ਗੱਲ ਕਰ ਰਹੇ ਹਨ।
ਵੀਡੀਓ ਵਿੱਚ ਔਰਤ ਮੁਲਜ਼ਮ ਨੂੰ ਛੱਡਣ ਲਈ ਤਰਲੇ ਕਰ ਰਹੀ ਹੈ। ਔਰਤ ਕਹਿ ਰਹੀ ਹੈ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਹ ਜੱਗੇ ਨੂੰ ਮਿਲਣ ਆਈ ਸੀ। ਇਸ ਦੌਰਾਨ ਦੋਸ਼ੀ ਔਰਤ ਦੇ ਸਿਰ, ਗੁਪਤ ਅੰਗ ਤੇ ਹੋਰ ਹਿੱਸਿਆਂ 'ਤੇ ਲੱਤਾਂ ਮਾਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਦੋਸ਼ੀ ਮਹਿਲਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕਰਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਨੂੰ ਦੋਵੇਂ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਇਸ ਦੌਰਾਨ ਇਹ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਪਹੁੰਚ ਗਏ। ਇਸ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਵਿੱਚ ਬਣੀਆਂ ਸਨ। ਇਤਰਾਜ਼ਯੋਗ ਵੀਡੀਓ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।