FIR: ਮਾਸਟਰ ਸਲੀਮ ਤੋਂ ਬਾਅਦ ਹੁਣ ਕਨ੍ਹਈਆ ਮਿੱਤਲ 'ਤੇ ਵੀ ਹੋਇਆ ਪਰਚਾ, ਜਾਣੋ ਕੀ ਹੈ ਪੂਰਾ ਮਾਮਲਾ
FIR against Kanhaiya Mittal - ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਕਨ੍ਹਈਆ ਮਿੱਤਲ ਨੇ ਦਿੱਲੀ ਵਿੱਚ ਇੱਕ ਜਾਗਰਣ ਦੌਰਾਨ ਸਟੇਜ ਤੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਭੂ ਯਿਸੂ ਬਾਰੇ...
ਮਾਸਟਰ ਸਲੀਮ ਤੋਂ ਬਾਅਦ ਹੁਣ ਕਨ੍ਹਈਆ ਮਿੱਤਲ ਦੀਆਂ ਵੀ ਮੁਸ਼ਕਲਾਂ ਵੱਧ ਗਈਆਂ ਹਨ। ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ਼ ਜਲੰਧਰ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਕਨ੍ਹਈਆ ਮਿੱਤਲ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਹ ਪਰਚਾ ਇਸਾਈ ਭਾਈਚਾਰੇ ਵੱਲੋਂ ਕਨ੍ਹਈਆ ਮਿੱਤਲ ਖਿਲਾਫ਼ ਕਰਵਾਇਆ ਗਿਆ ਹੈ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਕਨ੍ਹਈਆ ਮਿੱਤਲ ਨੇ ਦਿੱਲੀ ਵਿੱਚ ਇੱਕ ਜਾਗਰਣ ਦੌਰਾਨ ਸਟੇਜ ਤੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਭੂ ਯਿਸੂ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ। ਸ਼ਿਕਾੲਤ ਕਰਤਾ ਮੁਤਾਬਕ ਕਨ੍ਹਈਆ ਮਿੱਤਲ ਨੇ ਮਹਾਦੇਵ ਸ਼ਿਵ ਨੂੰ ਈਸਾ ਮਸੀਹ ਦਾ ਪਿਤਾ ਦੱਸਿਆ ਹੈ।
ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਦੀ ਸ਼ਿਕਾਇਤ 'ਤੇ ਕਨ੍ਹਈਆ ਮਿੱਤਲ ਵਿਰੁੱਧ ਜਲੰਧਰ ਦੇ ਲਾਂਬੜਾ ਥਾਣੇ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ IPC ਦੀ ਧਾਰਾ 294-A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਕਨ੍ਹਈਆ ਮਿੱਤਲ ਨੇ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸਾਈ ਭਾਈਚਾਰੇ ਦੀ ਲੀਡਰਸ਼ਿਪ ਨੇ ਕਿਹਾ ਕਿ ਕਨ੍ਹਈਆ ਮਿੱਤਲ ਨੇ ਜਾਗਰਣ ਦੌਰਾਨ ਈਸਾਈ ਭਾਈਚਾਰੇ ਬਾਰੇ ਜੋ ਅਪਮਾਨਜਨਕ ਸ਼ਬਦ ਕਹੇ ਸਨ, ਉਹ ਕੁਝ ਯੂ-ਟਿਊਬ ਚੈਨਲਾਂ ਰਾਹੀਂ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਨ੍ਹਈਆ ਮਿੱਤਲ ਦੀਆਂ ਵੀਡੀਓਜ਼ ਵੀ ਚੱਲ ਰਹੀਆਂ ਸਨ। ਇਨ੍ਹਾਂ ਨੂੰ ਪੈੱਨ ਡਰਾਈਵ ਵਿੱਚ ਸੁਰੱਖਿਅਤ ਕਰਕੇ ਸ਼ਿਕਾਇਤ ਸਮੇਤ ਐਸਐਸਪੀ ਮੁਖਵਿੰਦਰ ਭੁੱਲਰ ਨੂੰ ਸੌਂਪ ਦਿੱਤਾ ਗਿਆ।
ਇਸ ਤੋਂ ਪਹਿਲਾਂ ਪੰਜਾਬੀ ਗਾਇਕ ਮਾਸਟਰ ਸਲੀਮ ਖਿਲਾਫ਼ ਵੀ ਗੁਰਾਇਆ ਥਾਣੇ ਵਿੱਚ ਧਾਰਾ 295-A ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਮਾਸਟਰ ਸਲੀਮ 'ਤੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial