Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Punjab Election: ਲੋਕ ਸਭਾ ਚੋਣਾਂ ਵਿੱਚ ਹਾਰ ਮਗਰੋਂ ਸੱਤਾਧਿਰ ਆਮ ਆਦਮੀ ਪਾਰਟੀ ਲਈ ਜਲੰਧਰ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਬਣ ਗਈ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੇ ਚੰਡੀਗੜ੍ਹ ਛੱਡ ਜਲੰਧਰ ਡੇਰਾ ਲਾਉਣ ਦਾ ਫੈਸਲਾ ਕੀਤਾ ਹੈ।
Jalandhar By Election: ਜਲੰਧਰ ਜ਼ਿਮਨੀ ਚੋਣ ਦਾ ਮੈਦਾਨ ਭਖ ਗਿਆ ਹੈ। ਅੱਜ ਆਮ ਆਦਮੀ ਪਾਰਟੀ (ਆਪ) ਤੋਂ ਬਾਅਦ ਬੀਜੇਪੀ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਨੇ 'ਆਪ' ਛੱਡ ਕੇ ਪਾਰਟੀ ਵਿੱਚ ਆਏ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਹੀ ਟਿਕਟ ਦਿੱਤੀ ਹੈ। ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੀ ਇਹ ਸੀਟ ਖਾਲੀ ਹੋਈ ਸੀ। ਇਸ ਕਾਰਨ ਹੁਣ ਜ਼ਿਮਨੀ ਚੋਣ ਹੋ ਰਹੀ ਹੈ। 'ਆਪ' ਨੇ ਆਪਣਾ ਉਮੀਦਵਾਰ ਮਹਿੰਦਰ ਭਗਤ ਨੂੰ ਬਣਾਇਆ ਹੈ।
ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੱਲ ਹਨ। ਦੋਵਾਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਣ ਨਾਲ ਜਲੰਧਰ ਜ਼ਿਮਨੀ ਚੋਣ ਦੀ ਤਸਵੀਰ ਸਾਫ ਹੋ ਜਾਏਗੀ। ਲੋਕ ਸਭਾ ਚੋਣਾਂ ਵਿੱਚ ਹਾਰ ਮਗਰੋਂ ਸੱਤਾਧਿਰ ਆਮ ਆਦਮੀ ਪਾਰਟੀ ਲਈ ਜਲੰਧਰ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਬਣ ਗਈ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੇ ਚੰਡੀਗੜ੍ਹ ਛੱਡ ਜਲੰਧਰ ਡੇਰਾ ਲਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ-jalandhar By Poll: ਜਲੰਧਰ ਪੱਛਮੀ ਤੋਂ ਭਾਜਪਾ ਨੇ ਐਲਾਨਿਆ ਉਮੀਦਵਾਰ, ਜਾਣੋ ਕਿਸ 'ਤੇ ਖੇਡਿਆ ਦਾਅ ?
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ 'ਚ ਮਕਾਨ ਕਿਰਾਏ 'ਤੇ ਲਿਆ ਹੈ। ਇਸ ਵਿੱਚ ਮਕਾਨ ਵਿੱਚ ਸੀਐਮ ਮਾਨ ਪਰਿਵਾਰ ਸਣੇ ਸ਼ਿਫਟ ਹੋਣਗੇ। ਹਾਸਲ ਜਾਣਕਾਰੀ ਅਨੁਸਾਰ ਸੀਐਮ ਮਾਨ ਹਫ਼ਤੇ ਵਿੱਚ 3 ਦਿਨ ਇਸ ਘਰ ਵਿੱਚ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਉਹ ਦੋਆਬਾ ਤੇ ਮਾਂਝੇ ਖੇਤਰ ਦੇ ਆਗੂਆਂ ਤੇ ਲੋਕਾਂ ਨਾਲ ਨੇੜਤਾ ਬਣਾ ਕੇ ਰੱਖਣਗੇ।
ਇਹ ਵੀ ਪੜ੍ਹੋ-Jalandhar By Poll: ਜਲੰਧਰ ਵੈਸਟ ਤੋਂ ਆਪ ਨੇ ਐਲਾਨਿਆ ਉਮੀਦਵਾਰ, ਜਾਣੋ ਕਿਸ 'ਤੇ ਖੇਡਿਆ ਦਾਅ
ਅੱਜ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਹੋ ਗਿਆ ਹੈ ਤੇ ਸੀਐਮ ਮਾਨ ਜਲਦੀ ਹੀ ਨਵੇਂ ਘਰ ਵਿੱਚ ਰਹਿਣ ਜਾ ਸਕਦੇ ਹਨ। ਪਹਿਲਾਂ ਇਹ ਸੀਟ 'ਆਪ' ਦੇ ਹਿੱਸੇ 'ਚ ਸੀ। ਇਸ ਲਈ ਹੁਣ ਪਾਰਟੀ ਕਿਸੇ ਵੀ ਹਾਲਤ 'ਚ ਇਹ ਸੀਟ ਗੁਆਉਣ ਲਈ ਤਿਆਰ ਨਹੀਂ। ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਵਿਧਾਨ ਸਭਾ ਹਲਕੇ ਹਨ। ਇਸ ਦੀਆਂ ਆਖਰੀ ਚੋਣਾਂ ਮਾਰਚ 2022 ਵਿੱਚ ਹੋਈਆਂ ਸਨ। ਉਕਤ ਚੋਣਾਂ ਵਿੱਚ ਪਾਰਟੀ ਨੂੰ 92 ਤੇ ਕਾਂਗਰਸ ਨੂੰ 18 ਸੀਟਾਂ ਮਿਲੀਆਂ ਸਨ। ਜਦਕਿ 7 ਸੀਟਾਂ ਦੂਜੀਆਂ ਪਾਰਟੀਆਂ ਨੂੰ ਗਈਆਂ ਸੀ।