Video: ਬੇਰੁਜ਼ਗਾਰ ਮਹਿਲਾ ਅਧਿਆਪਕ ਨੇ ਸਰਕਾਰ 'ਤੇ ਕੱਢੀ ਭੜਾਸ, ਸੀਐਮ ਦੀ ਡਿਬੇਟ 'ਤੇ ਵੀ ਕੱਸਿਆ ਤੰਜ, ਕਾਂਗਰਸ ਨੇ ਜਾਰੀ ਕੀਤੀ ਵੀਡੀਓ
Punjab News: ਪਰਗਟ ਸਿੰਘ ਨੇ ਇੱਕ ਫੋਟੋ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਤਸਵੀਰ 'ਚ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਹਨ। ਇਹਨਾਂ ਨੂੰ ਪੀਟੀਆਈ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਤਾਂ ਵੀਡੀਓ ਵਿੱਚ 646
Jalandhar News: ਪੰਜਾਬ ਵਿੱਚ 5994 ਈਟੀਟੀ ਭਰਤੀ ਪ੍ਰਕੀਰਿਆ 'ਤੇ ਹਾਈਕੋਰਟ ਦੀ ਰੋਕ ਲੱਗਣ ਤੋਂ ਬਾਅਦ ਹੁਣ ਪੀਟੀਆਈ 646 ਅਧਿਆਪਕ ਯੂਨੀਅਨ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਤੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇਹ ਮੁੱਦਾ ਚੁੱਕਿਆ ਹੈ। ਪਰਗਟ ਸਿੰਘ ਨੇ ਇੱਕ ਟਵੀਟ ਕਰਦੇ ਹੋਏ ਕਿਹਾ ਕੀ - ਜਿਨ੍ਹਾਂ ਨਾਲ ਝੂਠੇ ਵਾਅਦੇ ਕਰ ਤੁਸੀਂ ਸੱਤਾ ਹਾਸਲ ਕੀਤੀ, @BhagwantMann ਉਹ ਅਧਿਆਪਕ ਤੁਹਾਨੂੰ ਸਵਾਲ ਕਰ ਰਹੇ ਹਨ, @ArvindKejriwal ਦੀ ਪੰਜਾਬ ਫੇਰੀ ਦੀ ਤਰ੍ਹਾਂ ਇਨ੍ਹਾਂ ਅਧਿਆਪਕਾਂ ਨੂੰ ਪੁਲਿਸ ਹਿਰਾਸਤ ਦੇ ਹੁਕਮ ਨਾ ਦੇਣਾ, ਇਨ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਿਓ।
ਇਹ ਟਵੀਟ ਵਿੱਚ ਪਰਗਟ ਸਿੰਘ ਨੇ ਇੱਕ ਫੋਟੋ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਤਸਵੀਰ 'ਚ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਹਨ। ਇਨ੍ਹਾਂ ਨੂੰ ਪੀਟੀਆਈ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਤਾਂ ਵੀਡੀਓ ਵਿੱਚ 646 ਅਧਿਆਪਕ ਯੂਨੀਅਨ ਦੀ ਇੱਕ ਮਹਿਲਾ ਅਧਿਆਪਕ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀ ਹੈ।
ਬੇਰੁਜ਼ਗਾਰ ਮਹਿਲਾ ਅਧਿਆਪਕ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਾਡੇ 646 ਅਧਿਆਪਕ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਪਹਿਲ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇਗੀ। ਮਹਿਲਾ ਅਧਿਆਪਕ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਇਹ ਵਾਅਦਾ ਤਾਂ ਪੂਰਾ ਕੀ ਕਰਨਾ ਸੀ, ਸਾਡੀ ਭਰਤੀ ਹੀ ਰੱਦ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਬੇਰੁਜ਼ਗਾਰ ਮਹਿਲਾ ਅਧਿਆਪਕ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜਾਂ ਸਰਕਾਰ ਨੂੰ ਮਿਲਣ ਲਈ ਰੈਲੀਆਂ 'ਚ ਆਉਣਾ ਚਾਹੁੰਦਾ ਹੈ। ਸਰਕਾਰ ਉਸ ਨੂੰ ਪਹਿਲਾਂ ਹੀ ਘਰ ਤੋਂ ਚੁੱਕਵਾ ਦਿੰਦੀ ਹੈ ਤੇ ਜਿਨ੍ਹਾਂ ਦਾ ਮਿਲਣ ਦਾ ਕੋਈ ਮਕਸਦ ਨਹੀਂ, ਉਨ੍ਹਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਕਿ ਸਾਡੇ ਨਾਲ ਡਿਬੇਟ ਕਰੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial