Jalandhar News: ਪ੍ਰਵਾਸੀ ਮਜ਼ਦੂਰ ਨੂੰ ਅਗਵਾ ਕਰਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਵਾਲੇ ਵੀਡੀਓ ਦੇ ਮਾਮਲੇ 'ਚ ਪੁਲਿਸ ਵੱਲੋਂ ਇੱਕ ਦੋਸ਼ੀ ਗ੍ਰਿਫਤਾਰ, ਦੂਜਾ ਅਜੇ ਫਰਾਰ
Crime news: ਪੰਜਾਬ ਦੇ ਜਲੰਧਰ 'ਚ ਇਕ ਨਾਬਾਲਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਕਰਨ ਵਾਲਾ ਮੁਲਜ਼ਮ ਪਿੰਡ ਦਾ ਪੰਚ ਹੈ। ਉਸ ਨੇ ਨਾਬਾਲਗ ਮਜ਼ਦੂਰ ਨੂੰ ਦਰੱਖਤ ਤੋਂ ਉਲਟਾ ਲਟਕਾ ਕੇ ਕੁੱਟਿਆ।
Crime news: ਪੰਜਾਬ ਦੇ ਜਲੰਧਰ 'ਚ ਇਕ ਨਾਬਾਲਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਕਰਨ ਵਾਲਾ ਮੁਲਜ਼ਮ ਪਿੰਡ ਦਾ ਪੰਚ ਹੈ। ਉਸ ਨੇ ਨਾਬਾਲਗ ਮਜ਼ਦੂਰ ਨੂੰ ਦਰੱਖਤ ਤੋਂ ਉਲਟਾ ਲਟਕਾ ਕੇ ਕੁੱਟਿਆ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਮਾਮਲਾ ਫਿਲੌਰ ਦੇ ਪਿੰਡ ਪਲਣੋ ਦਾ ਹੈ। ਜਿੱਥੇ ਪਿੰਡ ਦੇ ਪੰਚ ਨੇ ਆਪਣੇ ਨੇੜੇ ਕੰਮ ਕਰਦੇ ਇੱਕ ਨਾਬਾਲਗ ਮਜ਼ਦੂਰ ਨੂੰ ਪਿੰਡ ਦੇ ਹੀ ਇੱਕ ਦਰੱਖਤ ਤੋਂ ਉਲਟਾ ਲਟਕਾ ਕੇ ਕੁੱਟਿਆ। ਇਸ ਦੌਰਾਨ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਸੀ। ਪੁਲਿਸ ਵੀਡੀਓ ਬਣਾਉਣ ਵਾਲੇ ਸਾਥੀ ਰਮਨਦੀਪ ਸਿੰਘ ਉਰਫ਼ ਰਮਨਾ ਦੀ ਵੀ ਭਾਲ ਕਰ ਰਹੀ ਹੈ।
ਨਾਬਾਲਗ ਮਜ਼ਦੂਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦੋਸ਼ ਹੈ ਕਿ ਨਾਬਾਲਗ ਪੰਚ ਮਨਵੀਰ ਸਿੰਘ ਤੋਂ 35 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਮਨਵੀਰ ਨੇ ਨਾਬਾਲਗ ਦੀ ਫੋਟੋ ਵਟਸਐਪ ਗਰੁੱਪਾਂ 'ਚ ਸ਼ੇਅਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਨੌਜਵਾਨ ਪਿੰਡ ਦੇ ਕੋਲ ਹੀ ਬੈਠਾ ਹੈ। ਮਨਵੀਰ ਨਾਬਾਲਗ ਨੂੰ ਫੜ ਕੇ ਪਿੰਡ ਪਲਕਦੀਮ ਦੇ ਖੇਤਾਂ ਵਿੱਚ ਪਹੁੰਚ ਗਿਆ।
ਇੱਥੇ ਪੰਚ ਨੇ ਨਾਬਾਲਗ ਨੂੰ ਦਰੱਖਤ ਤੋਂ ਉਲਟਾ ਲਟਕਾ ਦਿੱਤਾ ਅਤੇ ਵੀਡੀਓ ਕਾਲ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿਖਾਇਆ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਿਥਲੇਸ਼ ਦੇ ਕੰਨ, ਮੂੰਹ ਅਤੇ ਨੱਕ 'ਚੋਂ ਖੂਨ ਨਿਕਲ ਰਿਹਾ ਹੈ। ਮਨਵੀਰ ਨੇ ਨਾਬਾਲਗ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਨੂੰ 35,000 ਰੁਪਏ ਵਾਪਸ ਕਰਨ ਲਈ ਕਿਹਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਨਾ ਪੈਸੇ ਦਿੱਤੇ ਤਾਂ ਮੁੰਡੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਬੇਟੇ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰ ਡਰ ਗਏ ਅਤੇ ਪੈਸੇ ਦਾ ਇੰਤਜ਼ਾਮ ਕਰਕੇ ਮਨਵੀਰ ਦੇ ਖਾਤੇ 'ਚ ਪੈਸੇ ਜਮ੍ਹਾ ਕਰਵਾ ਦਿੱਤੇ। ਹਾਲਾਂਕਿ, ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਇੱਕ ਸਾਥੀ ਦੀ ਭਾਲ ਜਾਰੀ ਹੈ।
ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਮੁਤਾਬਕ ਇਸ ਮਾਮਲੇ ਮਨਵੀਰ ਦਾ ਸਾਥ ਦੇਣ ਵਾਲੇ ਉਸ ਦੇ ਸਾਥੀ ਰਮਨਦੀਪ ਸਿੰਘ ਦੀ ਭਾਲ ਜਾਰੀ ਹੈ। ਜੋ ਇਸ ਮਾਮਲੇ ਵਿੱਚ ਫਰਾਰ ਚੱਲ ਰਿਹਾ ਹੈ।
ਸੁਖਵਿੰਦਰ ਪਾਲ ਸਿੰਘ ਨੇ ਦੱਸਿਆ, "ਮਜ਼ਦੂਰ ਦੀ ਭਾਲ ਕਰ ਕੇ ਅਤੇ ਉਸ ਦੇ ਬਿਆਨ ਦੇ ਆਧਾਰ 'ਤੇ ਐੱਫਆਈਆਰ ਦਰਜ ਕੀਤੀ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।