Jalandhar News: ਦੁਆਬੇ ਲਈ ਵੱਡੀ ਖੁਸ਼ਖਬਰੀ! ਹੁਣ ਆਦਮਪੁਰ ਏਅਰਪੋਰਟ ਤੋਂ ਰੋਜ਼ਾਨਾ ਉੱਡਣਗੇ ਜਹਾਜ਼
Adampur Airport: ਸਟਾਰ ਏਅਰ ਕੰਪਨੀ ਵੱਲੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਰੋਜ਼ਾਨਾ ਉਡਾਣਾਂ ਚੱਲਣਗੀਆਂ। ਇਸ ਲਈ ਪਹਿਲੀ ਉਡਾਣ ਬੰਗਲੂਰੂ ਤੋਂ ਸਵੇਰ 7:15 ਵਜੇ ਚੱਲ ਕੇ 8:35 ’ਤੇ ਨਾਂਦੇੜ ਪਹੁੰਚੇਗੀ ਤੇ ਨਾਂਦੇੜ ਤੋਂ 9:00 ਵਜੇ ਉਡਾਣ ਭਰੇਗੀ
Jalandhar News: ਆਦਮਪੁਰ ਸਿਵਲ ਹਵਾਈ ਅੱਡੇ ਤੋਂ 31 ਮਾਰਚ ਨੂੰ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਆਦਮਪੁਰ ਤੋਂ 31 ਮਾਰਚ ਨੂੰ ਦੁਪਹਿਰ 12:50 ਵਜੇ ਸਟਾਰ ਏਅਰ ਕੰਪਨੀ ਦਾ ਜ਼ਹਾਜ ਹਿੰਡਨ ਲਈ ਉਡਾਣ ਭਰੇਗਾ। ਸਟਾਰ ਏਅਰ ਕੰਪਨੀ ਵੱਲੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਰੋਜ਼ਾਨਾ ਉਡਾਣਾਂ ਚੱਲਣਗੀਆਂ। ਇਸ ਲਈ ਪਹਿਲੀ ਉਡਾਣ ਬੰਗਲੂਰੂ ਤੋਂ ਸਵੇਰ 7:15 ਵਜੇ ਚੱਲ ਕੇ 8:35 ’ਤੇ ਨਾਂਦੇੜ ਪਹੁੰਚੇਗੀ ਤੇ ਨਾਂਦੇੜ ਤੋਂ 9:00 ਵਜੇ ਉਡਾਣ ਭਰੇਗੀ ਤੇ 11:00 ਵਜੇ ਦਿੱਲੀ (ਹਿੰਡਨ) ਪਹੁੰਚੇਗੀ, ਦਿੱਲੀ ਤੋਂ ਇਹ ਉਡਾਣ 11:25 ਵਜੇ ਸ਼ੁਰੂ ਹੋ ਕੇ 12:25 ਵਜੇ ਆਦਮਪੁਰ (ਜਲੰਧਰ) ਸਿਵਲ ਹਵਾਈ ਅੱਡੇ ’ਤੇ ਪਹੁੰਚੇਗੀ।
ਇਸੇ ਤਰ੍ਹਾਂ 12:50 ਵਜੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਸ਼ੁਰੂ ਹੋਵੇਗੀ ਜੋ 13:50 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ 14:15 ’ਤੇ ਉਡਾਣ ਭਰੇਗੀ ਤੇ 16:15 ਵਜੇ ਨਾਂਦੇੜ ਪਹੁੰਚੇਗੀ ਤੇ ਫਿਰ ਨਾਂਦੇੜ ਤੋਂ 16:45 ਮਿੰਟ ’ਤੇ ਚੱਲ ਕੇ 18:05 ਵਜੇ ਬੰਗਲੂਰੂ ਪਹੁੰਚੇਗੀ।
ਇਸ ਉਡਾਣ ਦਾ ਕਿਰਾਇਆ (ਸਟਾਰ ਰੈਗੂਲਰ) ਆਦਮਪੁਰ ਸਿਵਲ ਹਵਾਈ ਅੱਡੇ ਤੋਂ ਹਿੰਡਨ (ਦਿੱਲੀ) ਲਈ 3,877 ਰੁਪਏ ਹੋਵੇਗਾ, ਜਦਕਿ ਸਟਾਰ ਕਮਫਰਟ ਦਾ ਕਿਰਾਇਆ 4,822 ਤੇ ਸਟਾਰ ਫਲੈਕਸੀ ਦਾ ਕਿਰਾਇਆ 4,402 ਹੋਵੇਗਾ। ਦੂਜੇ ਪਾਸੇ ਆਦਮਪੁਰ ਤੋਂ ਨਾਂਦੇੜ ਲਈ ਸਟਾਰ ਰੈਗੂਲਰ ਦਾ ਕਿਰਾਇਆ 9,484 ਰੁਪਏ ਜਦਕਿ ਸਟਾਰ ਕਮਫਰਟ ਦਾ ਕਿਰਾਇਆ 11,374 ਰੁਪਏ, ਸਟਾਰ ਫਲੈਕਸੀ ਦਾ ਕਿਰਾਇਆ 10,534 ਰੁਪਏ ਹੋਵੇਗਾ ਤੇ ਆਦਮਪੁਰ ਤੋਂ ਬੰਗਲੁਰੂ ਲਈ ਸਟਾਰ ਰੈਗੂਲਰ ਦਾ ਕਿਰਾਇਆ 14,659 ਰੁਪਏ ਜਦਕਿ ਸਟਾਰ ਕਮਫਰਟ ਦਾ ਕਿਰਾਇਆ 17,494 ਤੇ ਸਟਾਰ ਫਲੈਕਸੀ ਦਾ ਕਿਰਾਇਆ 16,234 ਰੁਪਏ ਹੋਵੇਗਾ।
ਇਸ ਸਬੰਧੀ ਏਅਰਪੋਰਟ ਅਥਾਰਟੀ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਸਟਾਰ ਏਅਰ ਕੰਪਨੀ ਦਾ ਸਟਾਫ ਵੀ ਪਹੁੰਚਣ ਲੱਗ ਪਿਆ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਹੁਣ ਪੰਜਾਬ ਵਾਸੀਆਂ ਨੂੰ ਨਾਂਦੇੜ ਸਾਹਿਬ ਜਾਣਾ ਹੋਰ ਸੌਖਾ ਹੋ ਜਾਵੇਗਾ। ਇਸ ਹਵਾਈ ਅੱਡੇ ਦਾ ਉਦਘਾਟਨ 10 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਢੰਗ ਨਾਲ ਕੀਤਾ ਸੀ।
ਦੱਸ ਦਈਏ ਕਿ ਪਹਿਲਾਂ ਇਸ ਹਵਾਈ ਅੱਡੇ ਤੋਂ ਦਿੱਲੀ ਤੇ ਮੁੰਬਈ ਤੇ ਕੁਝ ਜੈਪੁਰ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਏਅਰਲਾਈਨ ਸਪਾਈਸ ਜੈੱਟ ਤੇ ਸਟਾਰ ਇੰਡੀਆ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਮਤੇ ਪ੍ਰਾਪਤ ਹੋਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।