Punjab News: ਦੋ ਧਿਰਾਂ ਵਿਚਕਾਰ ਲੜਾਈ-ਝਗੜਾ, ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ 9 ਜ਼ਖ਼ਮੀ
Jalandhar News: ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਬੁਲੰਦਪੁਰ ਵਿਖੇ ਪਿਛਲੇ ਦਿਨੀਂ ਦੋ ਧਿਰਾਂ ਵਿਚਕਾਰ ਲੜਾਈ-ਝਗੜੇ ਸਬੰਧੀ ਥਾਣਾ ਮਕਸੂਦਾਂ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਧਿਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ
Jalandhar News: ਨਿੱਕੀ ਜਿਹੀ ਗੱਲ ਦਾ ਕਦੋਂ ਪਤੰਗੜ ਬਣ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੱਡੀ ਖੜ੍ਹੀ ਕਰਨ ਸਬੰਧੀ ਕਿਹਾ-ਸੁਣੀ ਇੰਨੀ ਵੱਧ ਗਈ ਕੇ ਮਾਮਲਾ ਥਾਣੇ ਜਾ ਪਹੁੰਚਿਆ।
ਦੋ ਧਿਰਾਂ ਵਿਚਕਾਰ ਲੜਾਈ-ਝਗੜੇ, ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ
ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਬੁਲੰਦਪੁਰ ਵਿਖੇ ਪਿਛਲੇ ਦਿਨੀਂ ਦੋ ਧਿਰਾਂ ਵਿਚਕਾਰ ਲੜਾਈ-ਝਗੜੇ ਸਬੰਧੀ ਥਾਣਾ ਮਕਸੂਦਾਂ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਧਿਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਬੁਲੰਦਪੁਰ ਵਿਖੇ ਦੋ ਧਿਰਾਂ ਵਿਚ ਗੱਡੀ (Car) ਖੜ੍ਹੀ ਕਰਨ ਸਬੰਧੀ ਕਿਹਾ-ਸੁਣੀ ਹੋਈ ਸੀ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਆਪਸ ਵਿੱਚ ਗਾਲੀ-ਗਲੋਚ ਅਤੇ ਲੜਾਈ ਝਗੜਾ ਕੀਤਾ, ਜਿਸ ਵਿਚ ਇੱਕ ਧਿਰ ਦੀਆਂ ਔਰਤਾਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ।
ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਹੋਏ ਜ਼ਖਮੀ
ਜ਼ਖ਼ਮੀਆਂ ਦੀ ਪਹਿਚਾਣ ਸੰਨੀ ਪੁੱਤਰ ਦਰਸ਼ਨ ਲਾਲ, ਕਰਨੈਲ ਗਿੱਲ ਪੁੱਤਰ ਸਤਨਾਮ ਗਿੱਲ, ਇੰਦਰਜੀਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬੁਲੰਦਪੁਰ, ਬਲਬੀਰ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਬੁਲੰਦਪੁਰ, ਨਵਜੋਤ ਕੌਰ ਪੁੱਤਰੀ ਸ. ਤਰਸੇਮ ਸਿੰਘ ਵਾਸੀ ਬੁਲੰਦਪੁਰ, ਰਾਜਵਿੰਦਰ ਕੌਰ ਪੁੱਤਰੀ ਜਸਕਰਨ ਸਿੰਘ ਵਾਸੀ ਬੁਲੰਦਪੁਰ, ਰਾਜਵਿੰਦਰ ਕੌਰ ਪਤਨੀ ਸੰਨੀ ਭਗਤ ਵਾਸੀ ਸੰਘਵਾਲ ਬਣ ਗਏ ਹਨ।
ਇਸੇ ਤਰ੍ਹਾਂ ਦੂਸਰੀ ਧਿਰ ਦੇ ਵਿਜੈ ਕੁਮਾਰ ਤੇ ਉਸਦੀ ਪਤਨੀ ਅੰਜੂ ਦੇਵੀ ਦੋਵੇਂ ਜ਼ਖ਼ਮੀ ਹੋ ਗਏ। ਦੋਵੇਂ ਧਿਰਾਂ ਸਿਵਲ ਹਸਪਤਾਲ ਜਲੰਧਰ ਤੋਂ ਆਪਣਾ ਮੈਡੀਕਲ ਕਰਵਾ ਕੇ ਥਾਣੇ ਹਾਜ਼ਰ ਹੋਈਆਂ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ੀ ਅਫ਼ਸਰ ਨਿਰੰਜਨ ਸਿੰਘ ਵੱਲੋਂ ਜਾਂਚ ਉਪਰੰਤ ਪਹਿਲੀ ਧਿਰ ਸੰਨੀ ਪੱਤਰ ਦਰਸ਼ਨ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਵਿਜੇ ਕੁਮਾਰ ਪੁੱਤਰ ਮੰਗਰੂ ਯਾਦਵ, ਸੋਨੂੰ, ਕੈਲਾਸ਼, ਰੰਜੂ ਦੇਵੀ ਪਤਨੀ ਵਿਜੇ ਕੁਮਾਰ, ਗੌਰਵ, ਸੰਤੋਸ਼, ਰਾਕੇਸ਼ ਸਮੇਤ 15 ਤੋਂ 20 ਵਿਅਕਤੀਆਂ ਖ਼ਿਲਾਫ਼ ਧਾਰਾ 354 ਬੀ, 323,148, 149 ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦੂਜੀ ਧਿਰ ਵਿਜੇ ਕੁਮਾਰ ਤੇ ਰੰਜੂ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ 323,148,149 ਦੇ ਤਹਿਤ ਰਿਪੋਰਟ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਐਕਸ-ਰੇ ਰਿਪੋਰਟਾਂ ਆਉਣ ਤੋਂ ਬਾਅਦ ਵਾਧਾ ਜੁਰਮ ਕੀਤਾ ਜਾਵੇਗਾ।