Jalandhar News: ਜਲੰਧਰ ਦੇ ਪੁਲਿਸ ਅਧਿਕਾਰੀ ਬਦਲੇ, ਐਸਐਚਓ ਤੇ ਚੌਕੀ ਇੰਚਾਰਜਾਂ ਨੂੰ ਤੁਰੰਤ ਜੁਆਇਨ ਕਰਨ ਦੇ ਹੁਕਮ
Jalandhar News: ਜਲੰਧਰ 'ਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ 'ਤੇ ਅੱਜ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੀਪੀ ਨੇ ਹੁਕਮ ਜਾਰੀ ਕੀਤੇ ਹਨ ਕਿ ਅਧਿਕਾਰੀ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ।
Jalandhar News: ਜਲੰਧਰ 'ਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ 'ਤੇ ਅੱਜ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੀਪੀ ਨੇ ਹੁਕਮ ਜਾਰੀ ਕੀਤੇ ਹਨ ਕਿ ਅਧਿਕਾਰੀ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ।
ਇਨ੍ਹਾਂ ਤਬਾਦਲਿਆਂ ਵਿੱਚ ਐਸਐਚਓ ਤੇ ਚੌਕੀ ਇੰਚਾਰਜ ਸ਼ਾਮਲ ਹਨ। ਜਾਰੀ ਸੂਚੀ ਅਨੁਸਾਰ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਲੰਧਰ ਦੇ ਥਾਣਾ 2, 3, ਰਾਮਾਮੰਡੀ, ਭਾਰਗਵ ਕੈਂਪ ਤੇ ਥਾਣਾ 8 ਵੀ ਸ਼ਾਮਲ ਹਨ।
ਸੂਚੀ ਵਿੱਚ ਐਸਆਈ ਗੁਰਪ੍ਰੀਤ ਸਿੰਘ ਨੂੰ ਐਸਐਚਓ ਰਾਮਾ ਮੰਡੀ ਤੋਂ ਐਸਐਚਓ ਡਵੀਜ਼ਨ ਨੰਬਰ 2, ਸਬ-ਇੰਸਪੈਕਟਰ ਸੰਦੀਪ ਰਾਣੀ ਨੂੰ ਐਸਐਚਓ ਭਾਰਗੂ ਕੈਂਪ ਤੋਂ ਐਸਐਚਓ ਥਾਣਾ ਡਵੀਜ਼ਨ ਨੰਬਰ 3, ਅਸ਼ੋਕ ਕੁਮਾਰ ਨੂੰ ਪੁਲਿਸ ਲਾਈਨ ਤੋਂ ਐਸਐਚਓ ਭਾਰਗੂ ਕੈਂਪ ਲਗਾਇਆ ਗਿਆ ਹੈ। .
ਇਸੇ ਤਰ੍ਹਾਂ ਪਰਮਿੰਦਰ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ 2 ਤੋਂ ਐਸਐਚਓ ਰਾਮਾ ਮੰਡੀ, ਸਬ ਇੰਸਪੈਕਟਰ ਨਰਿੰਦਰ ਮੋਹਨ ਨੂੰ ਥਾਣਾ ਡਵੀਜ਼ਨ ਨੰਬਰ 6 ਤੋਂ ਦਕੋਹਾ, ਸਬ ਇੰਸਪੈਕਟਰ ਵਿਕਟਰ ਮਸੀਹ ਨੂੰ ਥਾਣਾ ਸਦਰ ਤੋਂ ਲੈਦਰ ਕੰਪਲੈਕਸ ਬਸਤੀ ਬਾਵਾ ਖੇਲ ਭੇਜਿਆ ਗਿਆ ਹੈ।
ਏਐਸਆਈ ਰਜਿੰਦਰ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ 1 ਤੋਂ ਫੋਕਲ ਪੁਆਇੰਟ ਥਾਣਾ ਡਿਵੀਜ਼ਨ ਨੰਬਰ 6, ਹੈੱਡ ਕਾਂਸਟੇਬਲ ਸੁਰਿੰਦਰਪਾਲ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਰੀਡਰ ਬਰਾਂਚ ਤੋਂ ਜਲੰਧਰ ਹਾਈਟਸ ਥਾਣਾ ਸਦਰ, ਏਐਸਆਈ ਅਵਤਾਰ ਸਿੰਘ ਦਾ ਤਬਾਦਲਾ ਥਾਣਾ ਡਵੀਜ਼ਨ ਨੰਬਰ 8 ਜਲੰਧਰ ਥਾਣਾ ਸਦਰ 'ਚ ਏਐਸਆਈ ਗੁਰਦਿਆਲ ਸਿੰਘ ਨੂੰ ਥਾਣਾ ਸਦਰ 'ਚ ਤਾਇਨਾਤ ਕੀਤਾ ਗਿਆ ਹੈ।