Mcleodganj 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਝਰਨੇ ਥੱਲੇ ਨਹਾਉਣ ਵੇਲੇ ਤੇਜ਼ ਵਹਾਅ 'ਚ ਰੁੜਿਆ, ਲਾਸ਼ ਬਰਾਮਦ
ਮ੍ਰਿਤਕ ਦੇ ਦੋਸਤ ਅਮਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦੇ ਸਾਥੀ ਧਰਮਸ਼ਾਲਾ ਘੁੰਮਣ ਆਏ ਸੀ ਤੇ ਉਹ ਝਰਨੇ ਦੇ ਥੱਲੇ ਨਾਲੇ ਵਿੱਚ ਨਹਾ ਰਹੇ ਸੀ। ਇਸ ਦੌਰਾਨ ਨਾਲੇ ਦਾ ਪਾਣੀ ਅਚਾਨਕ ਵਧ ਗਿਆ ਤੇ ਜਿਸ ਨਾਲ ਵਹਾਅ ਕਾਫ਼ੀ ਤੇਜ਼ ਹੋ ਗਿਆ।
Youth Died: ਜਲੰਧਰ ਤੋਂ ਹਿਮਾਚਲ ਪ੍ਰਦੇਸ਼ ਘੁੰਮਣ ਗਏ ਨੌਜਵਾਨ ਦੀ ਧਰਮਸ਼ਾਲਾ ਵਿੱਚ ਮੌਤ ਹੋ ਗਈ। ਉਹ ਧਰਮਸ਼ਾਲਾ ਦੇ ਮੈਕਲੌਡਗੰਜ ਵਿੱਚ ਭਾਗਸੂ ਨਾਗ ਝਰਨਾ ਦੇ ਕਰੀਬ ਨਹਾਉਣ ਲਈ ਦੋਸਤਾਂ ਨਾਲ ਪਾਣੀ ਵਿੱਚ ਉੱਤਰਿਆ ਸੀ। ਇਸ ਦੌਰਾਨ ਉਹ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਫਿਲਹਾਲ ਹਿਮਾਚਲ SDRF ਨੇ ਨੌਜਵਾਨ ਦੀ ਲਾਸ਼ ਘਟਨਾ ਵਾਲੀ ਥਾਂ ਤੋਂ 100 ਮੀਟਰ ਥੱਲੇ ਤੋਂ ਬਰਾਮਦ ਕਰ ਲਈ ਹੈ।
ਜ਼ਿਕਰ ਕਰ ਦਈਏ ਕਿ ਮਰਨ ਵਾਲੇ ਨੌਜਵਾਨ ਦੀ ਪਛਾਣ ਜਲੰਧਰ ਵਾਸੀ ਪਵਨ ਕੁਮਾਰ ਵਜੋ ਹੋਈ ਹੈ। ਮ੍ਰਿਤਕ ਦੇ ਦੋਸਤ ਅਮਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦੇ ਸਾਥੀ ਧਰਮਸ਼ਾਲਾ ਘੁੰਮਣ ਆਏ ਸੀ ਤੇ ਉਹ ਝਰਨੇ ਦੇ ਥੱਲੇ ਨਾਲੇ ਵਿੱਚ ਨਹਾ ਰਹੇ ਸੀ। ਇਸ ਦੌਰਾਨ ਨਾਲੇ ਦਾ ਪਾਣੀ ਅਚਾਨਕ ਵਧ ਗਿਆ ਤੇ ਜਿਸ ਨਾਲ ਵਹਾਅ ਕਾਫ਼ੀ ਤੇਜ਼ ਹੋ ਗਿਆ।
ਘਟਨਾ ਵਾਲੀ ਥਾਂ ਤੋਂ 100 ਮੀਟਰ ਥੱਲੇ ਮਿਲੀ ਨੌਜਵਾਨ ਦੀ ਲਾਸ਼
ਇਸ ਤੋਂ ਪਹਿਲਾਂ ਦੋ ਦੋਸਤ ਸੁਰੱਖਿਅਤ ਬਾਹਰ ਨਿਕਲ ਆਏ ਤੇ ਦੂਜੇ ਪਾਸੇ ਚਲੇ ਗਏ ਪਰ ਇਸ ਦੌਰਾਨ ਪਵਨ ਖ਼ੁਦ ਨੂੰ ਸੰਭਾਲ ਨਹੀਂ ਸਕਿਆ ਤੇ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਤੇ ਉਸ ਦੇ ਦੋਸਤਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ SDRF ਦੀਆਂ ਮੌਕਾਂ ਉੱਤੇ ਪਹੁੰਚੀਆਂ ਤੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਝਰਨੇ ਤੋਂ 100 ਮੀਟਰ ਥੱਲੇ ਉਸ ਦੀ ਲਾਸ਼ ਬਰਮਾਦ ਹੋਈ।
ਇਸ ਬਾਬਤ ਕਾਂਗੜਾ ਦੇ ਐਸਪੀ ਬੀਰ ਬਹਾਦੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਬਰਾਮਦ ਹੋ ਗਈ ਹੈ ਤੇ ਇਸ ਨੂੰ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੀਡੀਓ ਦਾ ਆਧਾਰ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।