Punjab Politics: ਆਪ ਆਗੂਆਂ ਦੀਆਂ ਫਿਲਮਾਂ ਕਰਕੇ ਪੰਜਾਬੀ ਕਲਾਕਾਰਾਂ ਦਾ ਹੋ ਰਿਹਾ ਨੁਕਸਾਨ, ਅੱਜ ਕੱਲ੍ਹ ਚਰਚਾ 'ਚ ਬਲਕਾਰ ਦੀ ਫ਼ਿਲਮ : ਚੰਨੀ
ਚੰਨੀ ਨੇ ਕਿਹਾ- ਪੰਜਾਬ ਦੇ ਕਲਾਕਾਰਾਂ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਕਿਉਂਕਿ ਉਨ੍ਹਾਂ ਦੀ ਫਿਲਮ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਫਿਲਮ ਆਉਂਦੀ ਹੈ, ਜਿਸ ਕਾਰਨ ਉਹ ਫਲਾਪ ਹੋ ਜਾਂਦੀ ਹੈ। ਚੰਨੀ ਨੇ ਕਿਹਾ- ਇਨ੍ਹੀਂ ਦਿਨੀਂ ਬਲਕਾਰ ਸਿੰਘ ਸਟਾਰਰ ਫਿਲਮ ਦੀ ਕਾਫੀ ਚਰਚਾ ਹੈ।
Punjab Politics: ਜਲੰਧਰ 'ਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਨਕੋਦਰ 'ਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ। ਚੰਨੀ ਨੇ ਮੰਤਰੀ ਬਲਕਾਰ ਸਿੰਘ ਦੀ ਵਾਇਰਲ ਹੋਈ ਵੀਡੀਓ 'ਤੇ ਵੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ।
ਝਾੜੂ ਵਾਲਿਆਂ ਲਈ ਹੁਣ ਔਰਤਾਂ ਨੇ ਚੁੱਕ ਲਿਆ ਝਾੜੂ
ਚੰਨੀ ਨੇ ਕਿਹਾ- ਝਾੜੂ ਵਾਲਿਆਂ ਨੇ ਪੰਜਾਬ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਖਾਤਿਆਂ 'ਚ ਹਜ਼ਾਰਾਂ ਰੁਪਏ ਜਮ੍ਹਾ ਕਰਵਾਉਣਗੇ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ, ਹੁਣ ਹਜ਼ਾਰ ਦੀ ਬਜਾਏ 1100 ਕਹਿਣ ਲੱਗ ਪਏ ਹਨ। ਚੰਨੀ ਨੇ ਕਿਹਾ- ਝਾੜੂ ਵਾਲਿਆਂ ਲਈ ਹੁਣ ਔਰਤਾਂ ਨੇ ਝਾੜੂ ਚੁੱਕ ਲਿਆ ਹੈ, ਕਿ ਉਸੇ ਨਾਲ ਹੀ ਤੁਹਾਨੂੰ ਸਿੱਧਾ ਕੀਤਾ ਜਾਵੇਗੇ। ਚੰਨੀ ਨੇ ਕਿਹਾ- ਸੂਬੇ ਦੀ ਅੱਧੀ ਆਬਾਦੀ ਔਰਤਾਂ ਦੀ ਹੈ, ਤੁਸੀਂ ਪੰਜਾਬ ਦੀ ਅੱਧੀ ਆਬਾਦੀ ਨਾਲ ਧੋਖਾ ਕੀਤਾ ਹੈ। ਬਜ਼ੁਰਗਾਂ ਦੀ ਪੈਨਸ਼ਨ ਵਧਾਉਣ ਦੀ ਮੰਗ ਕੀਤੀ ਗਈ ਸੀ, ਉਹ ਵੀ ਅਜੇ ਤੱਕ ਨਹੀਂ ਹੋਈ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਤੋਂ ਡਰ ?
ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ-ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤਾਂ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ ਪਰ ਵੱਡੇ ਤੋਂ ਵੱਡੇ ਵੀਆਈਪੀ ‘ਆਪ’ ਆਗੂ ਬਣ ਕੇ ਘੁੰਮ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਨੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਸੁਰੱਖਿਆ ਨੂੰ ਮੰਨਿਆ ਹੈ। ਜਿੱਥੇ ਵੀ ਮੁੱਖ ਮੰਤਰੀ ਜਾਂਦੇ ਹਨ, ਉੱਥੇ ਇੱਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ। ਚੰਨੀ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਜਿਹਾ ਕਿਹੋ ਜਿਹਾ ਖ਼ਤਰਾ ਹੈ ਜਿਸ ਤੋਂ ਮੁੱਖ ਮੰਤਰੀ ਮਾਨ ਡਰਦੇ ਹਨ ?
ਬਲਕਾਰ ਸਿੰਘ ਦੀ ਫ਼ਿਲਮ ਅੱਗ...
ਚੰਨੀ ਨੇ ਕਿਹਾ- ਪੰਜਾਬ ਦੇ ਕਲਾਕਾਰਾਂ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਕਿਉਂਕਿ ਉਨ੍ਹਾਂ ਦੀ ਫਿਲਮ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਫਿਲਮ ਆਉਂਦੀ ਹੈ, ਜਿਸ ਕਾਰਨ ਉਹ ਫਲਾਪ ਹੋ ਜਾਂਦੀ ਹੈ। ਚੰਨੀ ਨੇ ਕਿਹਾ- ਇਨ੍ਹੀਂ ਦਿਨੀਂ ਬਲਕਾਰ ਸਿੰਘ ਸਟਾਰਰ ਫਿਲਮ ਦੀ ਕਾਫੀ ਚਰਚਾ ਹੈ। ਦੱਸ ਦਈਏ ਕਿ ਕੱਲ੍ਹ ਸੂਬੇ ਦੇ ਨਗਰ ਨਿਗਮ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ।