Jalandhar News: ਮਨੀਲਾ ਤੋਂ ਦਰਦਨਾਕ ਖਬਰ, ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕਤਲ
Jalandhar News: ਮਨੀਲਾ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਪੰਜਾਬੀ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਵਾਂ ਦੀ ਪਛਾਣ ਸੁਖਵਿੰਦਰ ਸਿੰਘ (41) ਤੇ ਕਿਰਨਦੀਪ ਕੌਰ (33) ਵਜੋਂ ਹੋਈ।
Jalandhar News: ਮਨੀਲਾ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਪੰਜਾਬੀ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਵਾਂ ਦੀ ਪਛਾਣ ਸੁਖਵਿੰਦਰ ਸਿੰਘ (41) ਤੇ ਕਿਰਨਦੀਪ ਕੌਰ (33) ਵਜੋਂ ਹੋਈ। ਇਹ ਜੋੜਾ ਗੁਰਾਇਆ ਇਲਾਕੇ ਦੇ ਰਹਿਣ ਵਾਲਾ ਸੀ।
ਹਾਸਲ ਜਾਣਕਾਰੀ ਮੁਤਾਬਕ ਇਹ ਜੋੜਾ ਜਲੰਧਰ ਦੇ ਪਿੰਡ ਮਹਿਸਮਪੁਰ ਦਾ ਰਹਿਣਾ ਵਾਲਾ ਹੈ। ਇਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਉਮਰ 41 ਸਾਲ ਪੁੱਤਰ ਸੰਤੋਖ ਸਿੰਘ ਤੇ ਉਸ ਦੀ ਪਤਨੀ ਕਿਰਨਦੀਪ ਕੌਰ ਉਮਰ 33 ਸਾਲ ਪੁੱਤਰੀ ਗੁਰਦਾਵਰ ਸਿੰਘ ਲੰਬੜਦਾਰ ਵਾਸੀ ਪਿੰਡ ਚਚਰਾੜੀ ਵਜੋਂ ਹੋਈ ਹੈ। ਇਨ੍ਹਾਂ ਦਾ ਮਨੀਲਾ ਵਿੱਚ 25 ਮਾਰਚ ਦੀ ਰਾਤ ਨੂੰ ਉਨ੍ਹਾਂ ਦੇ ਘਰ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਵੀ ਮਨੀਲਾ ਵਿੱਚ ਹੀ ਰਹਿੰਦਾ ਹੈ ਤੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਹੈ। ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਆਈ ਵੀਡੀਓ ਤੋਂ ਪਤਾ ਚਲਿਆ ਹੈ ਕਿ ਕਾਤਲ ਉਨ੍ਹਾਂ ਦੇ ਮਨੀਲਾ ਵਿਖੇ ਸਥਿਤ ਘਰ ਵਿੱਚ ਸ਼ਨੀਵਾਰ ਰਾਤ ਕਰੀਬ 10 ਵਜੇ ਦਾਖਲ ਹੋ ਕੇ ਉਸ ਦੇ ਭਰਾ ਨਾਲ ਕੁਝ ਸਮਾਂ ਗੱਲਾਂ ਕਰਦਾ ਹੈ, ਫਿਰ ਉਸ ਦੇ ਗੋਲੀ ਮਾਰ ਦਿੰਦਾ ਹੈ, ਇਸ ਤੋਂ ਬਾਅਦ ਉਸ ਦੀ ਪਤਨੀ ਕਿਰਨਦੀਪ ਕੌਰ ਜੋ ਗੋਲੀ ਦੀ ਆਵਾਜ਼ ਸੁਣਕੇ ਬਾਹਰ ਆਉਂਦੀ ਹੈ ਤਾਂ ਉਸ ਦੇ ਵੀ ਗੋਲੀਆਂ ਮਾਰ ਦਿੰਦਾ ਹੈ।
ਇਹ ਵੀ ਪੜ੍ਹੋ: EPFO: ਕਰਮਚਾਰੀ ਭਵਿੱਖ ਨਿਧੀ ਖਾਤਾ ਧਾਰਕਾਂ ਲਈ ਖੁਸ਼ਖਬਰੀ, EPFO ਨੇ ਵਧਾਇਆ ਵਿਆਜ, ਜਾਣੋ ਕਿੰਨਾ ਹੋਇਆ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: ਦੁਨੀਆ ਦੀ ਅਜਿਹੀ ਥਾਂ ਜਿੱਥੇ ਕੋਈ ਨਿਯਮ-ਕਾਨੂੰਨ ਕੰਮ ਨਹੀਂ ਕਰਦਾ, ਨਾ ਹੀ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼