ਪੜਚੋਲ ਕਰੋ

ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਸ਼ਾਂਤੀ ਤੇ ਫਿਰਕੂ ਸਦਭਾਵਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਨਿਆਂ ਦੇ ਮੁੱਦਿਆਂ ’ਤੇ ਲੜੇਗਾ : ਸੁਖਬੀਰ ਬਾਦਲ

 Chandigarh News : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਇਸਦੇ ਨਾਲ ਹੀ ਸਮਾਜ ਦੇ ਉਹਨਾਂ ਕਮਜ਼ੋਰ ਵਰਗਾਂ ਲਈ ਨਿਆਂ ਦੇ ਮੁੱਦੇ

 Chandigarh News : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਇਸਦੇ ਨਾਲ ਹੀ ਸਮਾਜ ਦੇ ਉਹਨਾਂ ਕਮਜ਼ੋਰ ਵਰਗਾਂ ਲਈ ਨਿਆਂ ਦੇ ਮੁੱਦੇ ’ਤੇ ਜਿਹਨਾਂ ਨੂੰ ਮਿਲਣ ਵਾਲੇ ਲਾਭ ਆਪ ਸਰਕਾਰ ਨੇ ਖੋਹ ਲਏ ਹਨ। ਕੋਰ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਚੁਣਨ ਦੇ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਤੇ ਗਏ। ਇਹ ਵੀ ਐਨਾਨ ਕੀਤਾ ਗਿਆ ਕਿ ਇਸ ਸਬੰਧੀ ਅਕਾਲੀ ਦਲ ਤੇ ਬਸਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਜਲਦੀ ਹੋਵੇਗੀ।

ਕੋਰ ਕਮੇਟੀ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਸੂਬੇ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣੀ ਹੋਈ ਹੈ। ਇਹ ਵੀ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਮੌਜੂਦਾ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਅਤੇ ਪਾਰਟੀ ਨੇ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਪਮਾਨ ਕਰਨ ਅਤੇ ਮੀਡੀਆ, ਬੁੱਧੀਜੀਵੀਆਂ ਤੇ ਕਲਾਕਾਰਾਂ ਦੀ ਆਵਾਜ਼ ਕੁਚਲਣ ਦੀ ਵੀ ਨਿਖੇਧੀ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਸੂਬੇ ਦੀ ਫਿਰਕੂ ਸਦਭਾਵਨਾ ਕਾਇਮ ਰੱਖਣ ਵਾਸਤੇ ਕੋਈ ਵੀ ਸ਼ਹਾਦਤ ਦੇਣ ਲਈ ਤਿਆਰ ਹੈ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਉਹਨਾਂ ਸਾਰੇ ਨਿਰਦੋਸ਼ ਸਿੱਖ ਨੌਜਵਾਨਾਂ ਲਈ ਨਿਆਂ ਹਾਸਲ ਕਰੇਗੀ ,ਜਿਹਨਾਂ ਨੂੰ ਆਪ ਸਰਕਾਰ ਨੇ ਮਨਘੜਤ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਮੰਗ ਕੀਤੀ ਕਿ ਇਹਨਾਂ ਸਾਰੇ ਨਿਰਦੋਸ਼ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਕੋਰ ਕਮੇਟੀ ਨੇ ਆਪ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਤੇ ਹੋਰ ਕਮਜ਼ੋਰ ਵਰਗਾਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਗੰਭੀਰ ਨੋਟਿਸ ਲਿਆ। ਕਮੇਟੀ ਨੇ ਇਹ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਠੱਪ ਕਰ ਦਿੱਤੀਆਂ ਗਈਆਂ ਹਨ। ਕਮੇਟੀ ਨੇ ਪ੍ਰਣ ਲਿਆ ਕਿ ਆਪ ਸਰਕਾਰ ਦਾ ਸਮਾਜ ਭਲਾਈ ਸਕੀਮਾਂ ਦੇ ਲਾਭ ਦਾ ਰਿਕਾਰਡ ਜਲੰਧਰ ਜ਼ਿਮਨੀ ਚੋਣਾਂ ਵਿਚ ਲੋਕਾਂ ਸਾਹਮਣੇ ਰੱਖਿਆ ਜਾਵੇਗਾ।

ਕਮੇਟੀ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਆਟਾ ਦਾਲ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਸਿਰਫ ਅੰਸ਼ਕ ਤੌਰ ’ਤੇ ਚਲਾਈਆਂ ਜਾ ਰਹੀਆਂ ਹਨ ਤੇ ਸ਼ਗਨ ਸਕੀਮ ਦਾ ਲਾਭ ਠੱਪ ਕਰ ਦਿੱਤਾ ਗਿਆ ਹੈ। ਕਮੇਟੀ ਨੇ ਕਿਹਾ ਕਿ ਸਸਤੇ ਰਾਸ਼ਨ ਦੇ ਹੱਕਦਾਰ ਲੱਖਾਂ ਲਾਭਪਾਤਰੀਆਂ ਦੇ ਕਾਰਡ ਡਲੀਟ ਕਰ ਦਿੱਤੇ ਗਏ ਹਨ ਜਦੋਂ ਕਿ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ ਅਤੇ ਐਸ ਸੀ ਸਬ ਪਲਾਨ ਮੁਤਾਬਕ ਅਨੁਸੂਚਿਤ ਜਾਤੀਆਂ ਦੀ ਭਲਾਈ ਵਾਸਤੇ ਫੰਡ ਨਹੀਂ ਖਰਚੇ ਜਾ ਰਹੇ ।

ਕੋਰ ਕਮੇਟੀ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਸੂਬੇ ਦੇ ਕਿਸਾਨ ਗੜ੍ਹੇਮਾਰੀ ਤੇ ਭਾਰੀ ਬਰਸਾਤਾਂ ਕਾਰਨ ਇਕ ਹਫਤੇ ਤੋਂ ਬਹੁਤ ਮਾਰ ਝੱਲ ਰਹੇ ਹਨ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਆਪ ਸਰਕਾਰ ਕਿਸਾਨਾਂ ਨੂੰ ਗਿਰਦਾਵਰੀ ਤੋਂ ਪਹਿਲਾਂ ਹੀ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਕਮੇਟੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਕਿਹਾ ਕਿ ਕਿਸਾਨਾਂ ਨੂੰ ਫਸਲੀ ਨੁਕਸਾਨ ਲਈ ਕੁੱਲ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ।

ਕੋਰ ਕਮੇਟੀ ਨੇ ਪੰਜਾਬੀਆਂ ਨੂੰ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਦੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਬੰਧੀ ਸਰਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਤਾਂ ਜੋ ਇਹ ਜਨਮ ਦਿਹਾੜਾ ਸੂਬੇ ਭਰ ਵਿਚ ਵਧੀਆ ਢੰਗ ਨਾਲ ਮਨਾਇਆ ਜਾਵੇ। ਕਮੇਟੀ ਨੇ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਾਉਣ ਦੀ ਪ੍ਰਵਾਨਗੀ ਵੀ ਦਿੱਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Watch Video: 10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪਹੁੰਚਿਆ ਬਾਲੀਵੁੱਡ ਦਾ ਇਹ ਸੁਪਰ ਸਟਾਰ, ਕਾਲਜ ਤੇ ਟੀਚਰਾਂ ਨੂੰ ਦੇਖ ਹੋਇਆ ਭਾਵੁਕ, ਦੇਖੋ ਵੀਡੀਓ
Watch Video: 10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪਹੁੰਚਿਆ ਬਾਲੀਵੁੱਡ ਦਾ ਇਹ ਸੁਪਰ ਸਟਾਰ, ਕਾਲਜ ਤੇ ਟੀਚਰਾਂ ਨੂੰ ਦੇਖ ਹੋਇਆ ਭਾਵੁਕ, ਦੇਖੋ ਵੀਡੀਓ
ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ
ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ
ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ
ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ
ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?
ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?
Advertisement
ABP Premium

ਵੀਡੀਓਜ਼

MLA ਗੋਗੀ ਦੇ ਅੰਤਿਮ ਸੰਸਕਾਰ 'ਚ ਪਹੁੰਚੇ CM Bhagwant Mann ਹੋਏ ਭਾਵੁਕ | Ludhiana | Abp Sanjha | Live...MLA Gurpreet Gogi ਦੀ ਮੌਤ 'ਤੇ ਰੋ ਪਏ ਭਾਰਤ ਭੂਸ਼ਨ ਆਸ਼ੂMLA Gurpreet Gogi | ਕੀ ਹੋਇਆ ਵਿਧਾਇਕ ਗੋਗੀ ਨਾਲ? ਕਿਵੇਂ ਚੱਲੀ ਗੋਲੀ... | LUDHIANA | ABP SANJHARavneet Bittu | ਰਵਨੀਤ ਬਿੱਟੂ ਦੀ ਕਿਸਾਨਾਂ ਨੂੰ ਟਿੱਚਰ, ਕਿਹਾ ਕਿਸਾਨ... | Farmers Protest | DALLEWAL

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Watch Video: 10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪਹੁੰਚਿਆ ਬਾਲੀਵੁੱਡ ਦਾ ਇਹ ਸੁਪਰ ਸਟਾਰ, ਕਾਲਜ ਤੇ ਟੀਚਰਾਂ ਨੂੰ ਦੇਖ ਹੋਇਆ ਭਾਵੁਕ, ਦੇਖੋ ਵੀਡੀਓ
Watch Video: 10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪਹੁੰਚਿਆ ਬਾਲੀਵੁੱਡ ਦਾ ਇਹ ਸੁਪਰ ਸਟਾਰ, ਕਾਲਜ ਤੇ ਟੀਚਰਾਂ ਨੂੰ ਦੇਖ ਹੋਇਆ ਭਾਵੁਕ, ਦੇਖੋ ਵੀਡੀਓ
ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ
ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ
ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ
ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ
ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?
ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?
ਪੰਜਾਬ 'ਚ Jeweller ਦਾ ਸ਼ਰੇਆਮ ਕਤਲ, ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, CCTV ਵਾਇਰਲ
ਪੰਜਾਬ 'ਚ Jeweller ਦਾ ਸ਼ਰੇਆਮ ਕਤਲ, ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, CCTV ਵਾਇਰਲ
BCCI ਨੇ ਸੱਦੀ ਮੀਟਿੰਗ, ਗੰਭੀਰ ਤੇ ਅਗਰਕਰ ਮਿਲਕੇ ਰੋਹਿਤ ਤੇ ਵਿਰਾਟ ਦੇ ਭਵਿੱਖ 'ਤੇ ਲੈਣਗੇ ਵੱਡਾ ਫੈਸਲਾ...!
BCCI ਨੇ ਸੱਦੀ ਮੀਟਿੰਗ, ਗੰਭੀਰ ਤੇ ਅਗਰਕਰ ਮਿਲਕੇ ਰੋਹਿਤ ਤੇ ਵਿਰਾਟ ਦੇ ਭਵਿੱਖ 'ਤੇ ਲੈਣਗੇ ਵੱਡਾ ਫੈਸਲਾ...!
'90 ਘੰਟੇ ਦਫਤਰ 'ਚ ਬਿਤਾਉਣ' ਦੇ ਮੁੱਦੇ 'ਤੇ ਛਿੜੀ ਬਹਿਸ 'ਤੇ ਆਨੰਦ ਮਹਿੰਦਰਾ ਦਾ ਆਇਆ ਜਵਾਬ, ਬੋਲੇ- 'My wife is wonderful, I love staring at her'
'90 ਘੰਟੇ ਦਫਤਰ 'ਚ ਬਿਤਾਉਣ' ਦੇ ਮੁੱਦੇ 'ਤੇ ਛਿੜੀ ਬਹਿਸ 'ਤੇ ਆਨੰਦ ਮਹਿੰਦਰਾ ਦਾ ਆਇਆ ਜਵਾਬ, ਬੋਲੇ- 'My wife is wonderful, I love staring at her'
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
Embed widget