ਪੜਚੋਲ ਕਰੋ

ਜਲੰਧਰ ਦੇ 42 ਤੋਂ ਵੱਧ ਪਿੰਡਾਂ ਦੇ ਮੌਜੂਦਾ ਅਤੇ ਸਾਬਕਾ ਸਰਪੰਚ, ਪੰਚ ਅਤੇ ਸੈਂਕੜੇ ਸਮਰਥਕ ਹਰਚੰਦ ਸਿੰਘ ਬਰਸਟ ਦੀ ਅਗਵਾਈ 'ਚ 'ਆਪ' ਵਿੱਚ ਸ਼ਾਮਿਲ

Jalandhar News : ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸ਼ਾਹਕੋਟ (ਜਲੰਧਰ)ਦੇ ਲਗਭਗ 42 ਤੋਂ ਵੱਧ ਪਿੰਡਾਂ ਦੇ ਮੌਜੂਦਾ ਅਤੇ ਸਾਬਕਾ ਸਰਪੰਚਾਂ, ਪੰਚਾਂ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ 'ਆਪ' ਦਾ ਪੱਲਾ ਫੜਿਆ। ਸਾਰੇ ਨਵੇਂ ਜੁੜੇ ਮੈਂਬਰਾਂ ਦਾ

Jalandhar News : ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸ਼ਾਹਕੋਟ (ਜਲੰਧਰ)ਦੇ ਲਗਭਗ 42 ਤੋਂ ਵੱਧ ਪਿੰਡਾਂ ਦੇ ਮੌਜੂਦਾ ਅਤੇ ਸਾਬਕਾ ਸਰਪੰਚਾਂ, ਪੰਚਾਂ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ 'ਆਪ' ਦਾ ਪੱਲਾ ਫੜਿਆ। ਸਾਰੇ ਨਵੇਂ ਜੁੜੇ ਮੈਂਬਰਾਂ ਦਾ ਪਾਰਟੀ ਵਿੱਚ ਰਸਮੀ ਸਵਾਗਤ 'ਆਪ' ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤਾ। ਪੰਚਾਇਤ ਮੈਂਬਰਾਂ ਨੇ ਅਕਾਲੀ ਦਲ, ਕਾਂਗਰਸ ਅਤੇ ਬਸਪਾ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।

ਸ਼ਨੀਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ, ਜਿਸ ਦੇ ਮੁੱਖ ਸੰਯੋਜਕ ਤੇ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਰਤਨ ਸਿੰਘ ਕਾਕੜਕਲਾਂ ਸਨ, ਵਿੱਚ ਸੈਂਕੜੇ ਨਵੇਂ ਮੈਂਬਰਾਂ ਦੇ ਜੁੜਨ ਨਾਲ ਆਮ ਆਦਮੀ ਪਾਰਟੀ ਨੂੰ ਆਗਾਮੀ ਜ਼ਿਮਨੀ ਚੋਣ ਲਈ ਜ਼ਬਰਦਸਤ ਹੁਲਾਰਾ ਮਿਲਿਆ। ਇਸ ਸਮਾਗਮ ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਬਾਸੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਆਤਮ ਪ੍ਰਕਾਸ਼ ਬਬਲੂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਦੀ ਮਹਿਲਾ ਕਮਿਸ਼ਨ ਚੇਅਰਪਰਸਨ ਅਹੁਦੇ ਤੋਂ ਫਿਰ ਛੁੱਟੀ, ਪੰਜਾਬ ਸਰਕਾਰ ਨੇ ਕਾਰਜਕਾਲ ਵਧਾਉਣ ਦਾ ਫੈਸਲਾ ਵਾਪਸ ਲਿਆ

ਨਵੇਂ ਸ਼ਾਮਲ ਮੈਂਬਰਾਂ ਵਿੱਚ ਬਲਾਕ ਸ਼ਾਹਕੋਟ ਦੇ ਪਿੰਡ ਮੀਏਵਾਲ ਆਰੀਆ,ਐਦਲਪੁਰ, ਬਾਂਹਮਣੀਆਂ ਖੁਰਦ, ਚੱਕ ਬਾਹਮਣੀਆ, ਬਾਜਵਾ ਖੁਰਦ, ਬੁੱਢਣਵਾਲ, ਦਾਨੇਵਾਲ, ਸਾਹਲਾਨਗਰ, ਸੇਖੇਵਾਲ, ਹਵੇਲੀ ਪੱਤੀ, ਬਾਦਸ਼ਾਹਪੁਰ, ਕਸੂਪੁਰ ਖਾਨਪੁਰ ਰਾਜਪੂਤਾਂ, ਮੁਰੀਦਵਾਲ, ਮਾਲੂਪੁਰ, ਨਿਹਾਲੂਵਾਲ, ਬਲਾਕ ਲੋਹੀਆ ਦੇ ਪਿੰਡ ਮਡਾਲਾ, ਕੰਗ ਖੁਰਦ ,ਕੋਠਾ, ਨਸੀਰਪੁਰ, ਮਾਣਕ, ਕਾਰਾ ਰਾਮ ਸਿੰਘ, ਸਾਬੂਵਾਲ ਕਮਾਲਪੁਰ, ਕਾਕੜ ਕਲਾਂ, ਯੋਕਪੁਰ ਕਲਾਂ,  ਨਵਾ ਪਿੰਡ ਖਾਲੇਵਾਲ, ਟੁਰਨਾ, ਮਹਿਮੂੰਵਾਲ ਮਾਹਲਾ , ਅਤੇ ਬਲਾਕ ਮਹਿਤਪੁਰ ਦੇ ਪਿੰਡ ਇਸਮਾਈਲਪੁਰ, ਕੰਗ ਵਾਲੇ ਬਿੱਲੇ, ਗੋਸੁਵਾਲ , ਸਿੰਘਪੁਰ ਬੇਟ, ਬਾਲੋਕੀ ਖੁਰਦ, ਬੀੜ ਬਲੋਕੀ, ਮਹਿਤਪੁਰ ਵਾਰਡ 11, ਇਨੇਵਾਲ, ਗੇਲ਼ੜ, ਰੋਲੀ ਦੇ ਨੁਮਾਇੰਦੇ ਪ੍ਰਮੁੱਖ ਸਨ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਐਲਾਨ, ਜਨ ਔਸ਼ਧੀ ਤੋਂ ਵੀ ਘੱਟ ਕੀਮਤ 'ਤੇ ਮਿਲਣਗੀਆਂ ਦਵਾਈਆਂ

ਇਸ ਮੌਕੇ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨਾਲ ਅਗਾਮੀ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਅਤੇ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਤੰਤਰ ਤੋਂ ਪ੍ਰੇਸ਼ਾਨ ਸਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਅਤੇ ਇਮਾਨਦਾਰ ਕੰਮਾਂ ਨੂੰ ਦੇਖ ਕੇ ਲੋਕਾਂ ਨੂੰ ਇੱਕ ਚੰਗਾ ਰਾਜਨੀਤਕ ਬਦਲ ਮਿਲ ਗਿਆ ਹੈ। ਉਨ੍ਹਾਂ ਨਵੇਂ ਜੁੜੇ ਮੈਂਬਰਾਂ ਦਾ ਪਾਰਟੀ ਵਿੱਚ ਰਸਮੀ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਹਰਚੰਦ ਬਰਸਟ ਨੇ ਸਾਰੀਆਂ ਪੰਚਾਇਤਾਂ ਨੂੰ ਸੂਬਾ ਸਰਕਾਰ ਦੇ ਕਦਮ ਨਾਲ ਕਦਮ ਮਿਲਾ ਕੇ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣਾ ਹੈ।

ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਭ੍ਰਿਸ਼ਟ ਸਰਕਾਰਾਂ ਦੇਖੀਆਂ ਹਨ ਅਤੇ ਹੁਣ ਇੱਕ ਸਾਲ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਦੇਖੀ ਹੈ। ਇਸੇ ਲਈ ਲਗਾਤਾਰ ਆਗੂ ਅਤੇ ਆਮ ਲੋਕ 'ਆਪ' ਨਾਲ ਜੁੜ ਰਹੇ ਹਨ ਅਤੇ ਅਗਾਮੀ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Advertisement
ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ,  ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ, ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Embed widget