Punjab News: ਪੰਜਾਬ 'ਚ ਮੀਂਹ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕ ਹੋਣਗੇ ਪਰੇਸ਼ਾਨ...
Jalandhar News: ਪੰਜਾਬ ਵਿੱਚ ਮਾਨਸੂਨ ਦੇ ਚਲਦਿਆਂ ਲਗਾਤਾਰ ਕਈ ਜ਼ਿਲ੍ਹਿਆਂ ਵਿੱਚ ਛਮ-ਛਮ ਮੀਂਹ ਵਰ੍ਹ ਰਿਹਾ ਹੈ, ਜਿੱਥੇ ਲੋਕਾਂ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਮੁਸ਼ਕਿਲਾਂ...

Jalandhar News: ਪੰਜਾਬ ਵਿੱਚ ਮਾਨਸੂਨ ਦੇ ਚਲਦਿਆਂ ਲਗਾਤਾਰ ਕਈ ਜ਼ਿਲ੍ਹਿਆਂ ਵਿੱਚ ਛਮ-ਛਮ ਮੀਂਹ ਵਰ੍ਹ ਰਿਹਾ ਹੈ, ਜਿੱਥੇ ਲੋਕਾਂ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਸ ਵਿਚਾਲੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਕੱਟ ਦੀ ਸਮੱਸਿਆ ਵੀ ਹੈ, ਹਾਲਾਂਕਿ ਬੱਤੀ ਗੁੱਲ ਹੋਣ ਪਿੱਛੇ ਹੋਰ ਵੀ ਕਈ ਕਾਰਨ ਹਨ।
ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ 16 ਜੁਲਾਈ ਨੂੰ 66 ਕੇਵੀ ਰੇਡੀਅਲ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ ਪ੍ਰਤਾਪ ਬਾਗ, ਮੰਡੀ ਰੋਡ, ਸੈਂਟਰਲ ਮਿੱਲ, ਰੇਲਵੇ ਰੋਡ, ਅੱਡਾ ਹੁਸ਼ਿਆਰਪੁਰ, ਲਕਸ਼ਮੀਪੁਰਾ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।
ਜਿਸ ਕਾਰਨ ਉਕਤ ਫੀਡਰਾਂ ਦੇ ਅਧੀਨ ਆਉਣ ਵਾਲੇ ਖੇਤਰ, ਫਗਵਾੜਾ ਗੇਟ, ਪ੍ਰਤਾਪ ਬਾਗ ਖੇਤਰ, ਅਵਾਨ ਮੁਹੱਲਾ, ਰਾਏਜਪੁਰਾ, ਚਾਹਰ ਬਾਗ, ਰਸਤਾ ਮੁਹੱਲਾ, ਖੋਦੀਆਂ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਕ ਸੂਦਨ, ਸ਼ੇਖਾਂ ਬਾਜ਼ਾਰ, ਟਾਲੀ ਮੁਹੱਲਾ, ਕੋਟ ਪਕਸ਼ੀਆਂ, ਸੰਤੋਸ਼ੀ ਨਗਰ, ਧਨ ਮੁਹੱਲਾ, ਕਿਲਾ ਮੁਹੱਲਾ, ਅੱਡਾ ਹੁਸ਼ਿਆਰਪੁਰ ਚੌਕ ਖੇਤਰ, ਕਾਜ਼ੀ ਮੁਹੱਲਾ, ਅਟਾਰੀ ਬਾਜ਼ਾਰ, ਮੰਡੀ ਰੋਡ, ਪ੍ਰਤਾਪ ਰੋਡ, ਕਿਸ਼ਨਪੁਰਾ, ਅਜੀਤ ਨਗਰ, ਬਲਦੇਵ ਨਗਰ, ਦੌਲਤਪੁਰੀ, ਲਕਸ਼ਮੀਪੁਰਾ, ਜਗਤਪੁਰਾ ਅਤੇ ਆਸ ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















