Crime: ਦੋ ਕੁੜੀਆਂ ਨੇ ਵੀਡੀਓ ਕਾਲ ਰਾਹੀਂ ਪਹਿਲਾਂ ਨੌਜਵਾਨ ਨਾਲ ਕੀਤੀ ਅਸ਼ਲੀਲ ਹਰਕਤ, ਫਿਰ ਇਦਾਂ ਕੀਤਾ ਬਲੈਕਮੇਲ
Crime News: ਜਲੰਧਰ 'ਚ ਦੋ ਪ੍ਰਵਾਸੀ ਔਰਤਾਂ ਨੇ ਇਕ ਨੌਜਵਾਨ ਨੂੰ ਅਸ਼ਲੀਲ ਵੀਡੀਓ ਕਾਲ ਕੀਤੀ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ।
Crime News: ਜਲੰਧਰ 'ਚ ਦੋ ਪ੍ਰਵਾਸੀ ਔਰਤਾਂ ਨੇ ਇਕ ਨੌਜਵਾਨ ਨੂੰ ਅਸ਼ਲੀਲ ਵੀਡੀਓ ਕਾਲ ਕੀਤੀ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਪੀੜਤ ਦੋਸ਼ੀਆਂ ਦੀਆਂ ਮੰਗਾਂ ਪੂਰੀਆਂ ਕਰਦਾ ਰਿਹਾ ਪਰ ਜਦੋਂ ਮੰਗਾਂ ਵਧਦੀਆਂ ਗਈਆਂ ਤਾਂ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਉਹ ਅਸਮਰਥ ਰਿਹਾ।
ਇਸ ਤੋਂ ਬਾਅਦ ਦੋਸ਼ੀ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਧਮਕੀ ਦਾ ਮਾਮਲਾ ਪੁਲਿਸ ਕੋਲ ਪੁੱਜਿਆ ਤਾਂ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜ਼ਮ ਅਨੁਸ਼ਕਾ ਅਗਰਵਾਲ ਅਤੇ ਸੁਰੂਚੀ ਪਾਂਡੇ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਨੀਲਾ ਮਹਿਲ ਦੀ ਰਹਿਣ ਵਾਲੇ ਪੀੜਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਮੋਬਾਇਲ 'ਤੇ ਅਨੁਸ਼ਕਾ ਅਗਰਵਾਲ ਦੀ ਆਈਡੀ ਤੋਂ ਕਾਲ ਆਈ ਅਤੇ ਉਸ ਨੇ ਆਪਣੀਆਂ ਮਿੱਠੀਆਂ ਗੱਲਾਂ ਵਿੱਚ ਉਸ ਨੂੰ ਫਸਾ ਲਿਆ। ਇੰਨਾ ਹੀ ਨਹੀਂ ਉਸ ਨੇ ਵੀਡੀਓ ਕਾਲ 'ਤੇ ਉਸ ਨੂੰ ਕੱਪੜੇ ਉਤਾਰਨ ਲਈ ਕਿਹਾ ਅਤੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਵੀਡੀਓ ਬਣਾਉਣ ਤੋਂ ਬਾਅਦ ਲੜਕੀ ਨੇ ਉਸ ਦੇ ਮੋਬਾਈਲ 'ਤੇ ਵੀਡੀਓ ਭੇਜ ਕੇ ਕਿਹਾ ਕਿ ਜੇਕਰ ਉਸ ਨੇ ਉਸ ਦੀ ਮੰਗ ਪੂਰੀ ਨਾ ਕੀਤੀ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਜਾਵੇਗੀ।
ਇਹ ਸੁਣ ਕੇ ਉਹ ਡਰ ਗਿਆ ਅਤੇ ਲੜਕੀ ਦੇ ਖਾਤੇ 'ਚ 15 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਦੋ-ਤਿੰਨ ਦਿਨਾਂ ਬਾਅਦ ਲੜਕੀ ਨੇ ਦੁਬਾਰਾ ਫੋਨ ਕਰਕੇ ਪੈਸੇ ਮੰਗੇ ਪਰ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੇ ਉਸ ਨੂੰ ਧਮਕੀਆਂ ਦਿੱਤੀਆਂ। ਕੁਝ ਦਿਨਾਂ ਬਾਅਦ ਸੁਰੂਚੀ ਪਾਂਡੇ ਨਾਂ ਦੀ ਲੜਕੀ ਦੀ ਆਈਡੀ ਤੋਂ ਦੁਬਾਰਾ ਕਾਲ ਆਈ ਅਤੇ ਉਸ ਤੋਂ ਪੈਸੇ ਮੰਗੇ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੇ ਉਸ ਦੇ ਪਿਤਾ ਦੇ ਮੋਬਾਈਲ 'ਤੇ ਅਸ਼ਲੀਲ ਵੀਡੀਓ ਭੇਜ ਦਿੱਤੀ। ਇੰਨਾ ਹੀ ਨਹੀਂ ਲੜਕੀ ਨੇ ਧਮਕੀ ਦਿੱਤੀ ਕਿ ਜੇਕਰ ਇਸ ਵਾਰ ਪੈਸੇ ਨਾ ਦਿੱਤੇ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ।
ਪੀੜਤ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਇਕ ਵਾਰ ਫਿਰ ਦੋਸ਼ੀ ਔਰਤ ਦੇ ਖਾਤੇ 'ਚ 17,500 ਰੁਪਏ ਦੀ ਨਕਦੀ ਜਮ੍ਹਾ ਕਰਵਾ ਦਿੱਤੀ। ਇਸ ਦੇ ਬਾਵਜੂਦ ਬਲੈਕਮੇਲਿੰਗ ਜਾਰੀ ਰਹੀ। ਅਜਿਹੇ 'ਚ ਪੀੜਤ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਹੋਇਆਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾ ਦਿੱਤਾ ਹੈ ਅਤੇ ਮੁਲਜ਼ਮਾਂ ਦੇ ਆਈਪੀ ਐਡਰੈੱਸ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Bajeke: ਅੰਮ੍ਰਿਤਪਾਲ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਬਾਜੇਕੇ ਵੀ ਲੜੇਗਾ ਚੋਣ, ਇਸ ਹਲਕੇ ਤੋਂ ਬਣੇਗਾ ਉਮੀਦਵਾਰ