(Source: ECI/ABP News)
Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ! ਕਮਰੇ 'ਚ ਸੁੱਤੀ ਲੜਕੀ ਤੇ ਕੁੱਤੇ ਦੀ ਮੌਤ
ਅੱਜ ਤੜਕੇ 4 ਵਜੇ ਸ਼ਾਰਟ ਸਰਕਟ ਕਾਰਨ ਇੱਕ ਘਰ ਅੰਦਰ ਪੀਵੀਸੀ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮਿਊਜ਼ਿਕ ਸਟੂਡੀਓ ਦੇ ਅੰਦਰ ਸੌਂ ਰਹੀ ਲੜਕੀ ਤੇ ਕੁੱਤੇ ਦੀ ਧੂੰਏਂ ਕਾਰਨ ਦਮ ਘੁੱਟਣ ਕਾਰਨ ਮੌਤ ਹੋ ਗਈ।
![Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ! ਕਮਰੇ 'ਚ ਸੁੱਤੀ ਲੜਕੀ ਤੇ ਕੁੱਤੇ ਦੀ ਮੌਤ ludhiana news girl s dg dies mysteriously details inside Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ! ਕਮਰੇ 'ਚ ਸੁੱਤੀ ਲੜਕੀ ਤੇ ਕੁੱਤੇ ਦੀ ਮੌਤ](https://feeds.abplive.com/onecms/images/uploaded-images/2024/03/13/a54696101b242b5b59fe49b1502dd2531710317721308469_original.png?impolicy=abp_cdn&imwidth=1200&height=675)
Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਸੁੱਤੀ ਪਈ ਇੱਕ ਲੜਕੀ ਤੇ ਕੁੱਤੇ ਦੀ ਮੌਤ ਹੋ ਗਈ ਹੈ। ਇਹ ਮੌਤ ਦਮ ਘੁਟਣ ਕਾਰਨ ਹੋਈ ਹੈ। ਸੂਤਰਾਂ ਮੁਤਾਬਕ ਕਮਰੇ ਅੰਦਰ ਅੱਗ ਲੱਗਣ ਨਾਲ ਧੂੰਆਂ ਭਰ ਗਿਆ। ਇਸ ਕਰਕੇ ਲੜਕੀ ਤੇ ਕੁੱਤੇ ਦੀ ਦਮ ਘੁਟਣ ਕਾਰਨ ਮੌਤ ਹੋ ਗਈ।
ਦਰਅਸਲ ਸ਼ਹਿਰ ਦੇ ਹਰਗੋਬਿੰਦਰ ਨਗਰ ਵਿੱਚ ਅੱਜ ਤੜਕੇ 4 ਵਜੇ ਸ਼ਾਰਟ ਸਰਕਟ ਕਾਰਨ ਇੱਕ ਘਰ ਅੰਦਰ ਪੀਵੀਸੀ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮਿਊਜ਼ਿਕ ਸਟੂਡੀਓ ਦੇ ਅੰਦਰ ਸੌਂ ਰਹੀ ਲੜਕੀ ਤੇ ਕੁੱਤੇ ਦੀ ਧੂੰਏਂ ਕਾਰਨ ਦਮ ਘੁੱਟਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਸ਼ੀਨਾ ਵਜੋਂ ਹੋਈ ਹੈ। ਉਹ ਆਪਣੀ ਚਚੇਰੀ ਭੈਣ ਨਾਲ ਆਪਣੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ।
ਇਸ ਦੌਰਾਨ ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਜਿੱਥੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਮਕਾਨ ਦੀ ਹੇਠਲੀ ਮੰਜ਼ਿਲ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪਹਿਲੀ ਮੰਜ਼ਿਲ 'ਤੇ ਮਿਊਜ਼ਿਕ ਸਟੂਡੀਓ ਹੈ, ਜਿਸ 'ਚ ਬੇਟੀ, ਪਤਨੀ ਤੇ ਕੁੱਤਾ ਰਾਤ ਨੂੰ ਸੌਂਦੇ ਸਨ। ਉਹ ਤੇ ਉਨ੍ਹਾਂ ਦਾ ਪੁੱਤਰ ਰਾਜਨ ਹੇਠਲੀ ਮੰਜ਼ਿਲ 'ਤੇ ਸੁੱਤੇ ਸਨ। ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਉਹ ਉੱਠਿਆ। ਉਸ ਦੀ ਪਤਨੀ ਚਾਹ ਬਣਾ ਰਹੀ ਸੀ। ਸਟੂਡੀਓ 'ਚ ਅਚਾਨਕ ਧਮਾਕਾ ਹੋਇਆ।
ਇਸ ਤੋਂ ਬਾਅਦ ਉਹ ਤੁਰੰਤ ਉੱਪਰ ਪਹੁੰਚੇ ਤੇ ਦੇਖਿਆ ਕਿ ਦਰਵਾਜ਼ਾ ਬੰਦ ਸੀ ਤੇ ਸਟੂਡੀਓ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਅਨੁਸਾਰ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਨਹੀਂ ਪਹੁੰਚੀ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਅੱਗ ਕਾਰਨ ਦਰਵਾਜ਼ਾ ਨਹੀਂ ਖੋਲ੍ਹ ਸਕੇ।
ਇਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬਾਲਟੀਆਂ ਨਾਲ ਅੱਗ 'ਤੇ ਪਾਣੀ ਪਾਇਆ ਤੇ ਉਹ ਦਰਵਾਜ਼ਾ ਤੋੜ ਕੇ ਅੰਦਰ ਵੜੇ ਪਰ ਕਮਰੇ 'ਚ ਧੂੰਏਂ ਕਾਰਨ ਬੇਟੀ ਪ੍ਰਭਜੋਤ ਤੇ ਕੁੱਤੇ ਦੀ ਮੌਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਸਟੂਡੀਓ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਮ੍ਰਿਤਕ ਪ੍ਰਭਜੋਤ ਨੇ ਐਮ.ਕਾਮ. ਕੀਤੀ ਹੋਈ ਸੀ ਤੇ ਹੁਣ ਉਹ ਆਪਣੀ ਚਚੇਰੀ ਭੈਣ ਨਾਲ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਅੰਮ੍ਰਿਤਪਾਲ ਸਿੰਘ ਅਨੁਸਾਰ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)