ਪੜਚੋਲ ਕਰੋ
(Source: ECI/ABP News)
Ludhiana News : 6 ਸਾਲਾਂ ਅਕਸ਼ਿਤ ਨੇ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ ,ਸਾਇੰਸ ਦੇ ਸਵਾਲਾਂ ਦਾ ਦਿੰਦਾ ਸਕਿੰਟਾਂ 'ਚ ਜਵਾਬ
Ludhiana News : ਅੱਜ ਕੱਲ ਦੇ ਬੱਚੇ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹੈ ,ਘੱਟ ਉਮਰ ਦੇ ਵਿੱਚ ਹੀ ਬੱਚਿਆਂ ਦਾ ਗਿਆਨ ਸਭ ਨੂੰ ਹੈਰਾਨ ਕਰ ਦਿੰਦਾ ਹੈ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਦੇ ਅਕਸ਼ਿਤ ਨੇ ਜੋ ਕਿ ਹਾਲੇ ਸਿਰਫ ਸਾਢੇ 6 ਸਾਲ ਦਾ ਹੈ
![Ludhiana News : 6 ਸਾਲਾਂ ਅਕਸ਼ਿਤ ਨੇ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ ,ਸਾਇੰਸ ਦੇ ਸਵਾਲਾਂ ਦਾ ਦਿੰਦਾ ਸਕਿੰਟਾਂ 'ਚ ਜਵਾਬ 6-year-old Akshit from Ludhiana registering his name in the India Book of Records, answering science questions in seconds Ludhiana News : 6 ਸਾਲਾਂ ਅਕਸ਼ਿਤ ਨੇ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ ,ਸਾਇੰਸ ਦੇ ਸਵਾਲਾਂ ਦਾ ਦਿੰਦਾ ਸਕਿੰਟਾਂ 'ਚ ਜਵਾਬ](https://feeds.abplive.com/onecms/images/uploaded-images/2022/11/29/053616388ddae54238dbad41361f6e201669708901580345_original.jpg?impolicy=abp_cdn&imwidth=1200&height=675)
Ludhiana News
Ludhiana News : ਅੱਜ ਕੱਲ ਦੇ ਬੱਚੇ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹੈ ,ਘੱਟ ਉਮਰ ਦੇ ਵਿੱਚ ਹੀ ਬੱਚਿਆਂ ਦਾ ਗਿਆਨ ਸਭ ਨੂੰ ਹੈਰਾਨ ਕਰ ਦਿੰਦਾ ਹੈ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਦੇ ਅਕਸ਼ਿਤ ਨੇ ਜੋ ਕਿ ਹਾਲੇ ਸਿਰਫ ਸਾਢੇ 6 ਸਾਲ ਦਾ ਹੈ ਪਰ ਉਸ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਅਕਸ਼ਿਤ ਬੀਆਰਐਸ ਨਗਰ ਡੀਏਵੀ ਪਬਲਿਕ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਟੈਲੇਂਟ ਵੇਖ ਕੇ ਸਾਰੇ ਹੀ ਹੈਰਾਨ ਹਨ। ਉਸ ਦੀ ਇਸ ਉਪਲੱਬਧੀ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਉਸ ਦੇ ਮਾਤਾ-ਪਿਤਾ ਦੇ ਨਾਲ ਉਸ ਦੀ ਦਾਦੀ ਨੂੰ ਵੀ ਉਸ ਦੇ ਮਾਣ ਹੋ ਰਿਹਾ ਹੈ। ਉਸ ਦੀ ਮਾਂ ਮੀਨਾਕਸ਼ੀ ਸਕੂਲ ਵਿੱਚ ਵਿਗਿਆਨ ਦੀ ਅਧਿਆਪਿਕਾਂ ਹੈ ਅਤੇ ਉਹ ਅਕਸ਼ਿਤ ਨੂੰ ਘਰ ਵਿੱਚ ਹੀ ਪੜਾਉਂਦੀ ਹੈ। ਉਸ ਤੋਂ ਸਿਖਿਆ ਲੈ ਕੇ ਉਸ ਨੇ ਇਹ ਸਨਮਾਨ ਹਾਸਲ ਕੀਤਾ ਹੈ।
ਕਿਉਂ ਮਿਲਿਆ ਸਨਮਾਨ
ਦਰਅਸਲ ਅਕਸ਼ਿਤ ਨੇ 8 ਮੁਲਕਾਂ ਦੇ ਕੌਂਮੀ ਝੰਡੇ ਸਵਾਲਾਂ ਦੇ ਜਵਾਬ ਵਿੱਚ ਦੱਸੇ ਹਨ। ਨਾਲ ਹੀ 10 ਤਰ੍ਹਾਂ ਦੇ ਲੈਬ ਉਪਕਰਨ, 7 ਤਰਾਂ ਦੇ ਬੂਟਿਆਂ ਦੇ ਨਾਂ, ਮਨੁੱਖੀ ਸਰੀਰ ਨਾਲ ਜੁੜੇ 10 ਤੋਂ ਵੱਧ ਅੰਗਾਂ ਦੇ ਨਾਂ ਮੂੰਹ ਜੁਬਾਨੀ ਬੋਲ ਕੇ ਦੱਸੇ ਹਨ। ਇਸ ਤੋਂ ਇਲਾਵਾ ਉਸ ਨੂੰ ਜਰਨਲ ਨੋਲੇਜ ਦੇ ਵੀ ਸਵਾਲਾਂ ਦਾ ਜਵਾਬ ਦਿੱਤਾ ਹੈ।
ਬਚਪਨ ਤੋਂ ਤੇਜ਼ ਦਿਮਾਗ
ਅਕਸ਼ਿਤ ਦੀ ਇਸ ਉਪਲਬਧੀ ਤੋਂ ਇਸ ਦੇ ਪਰਿਵਾਰਕ ਮੈਂਬਰ ਵੀ ਖੁਸ਼ ਹਨ। ਉਸ ਦੀ ਮਾਤਾ ਮੀਨਾਕਸ਼ੀ ਸਰਕਾਰੀ ਸਕੂਲ 'ਚ ਵਿਗਿਆਨ ਦੀ ਅਧਿਆਪਿਕਾਂ ਹੈ ਅਤੇ ਉਸ ਨੂੰ ਘਰ 'ਚ ਓਹ ਹੀ ਪੜਾਈ ਕਰਵਾਉਂਦੀ ਹੈ। ਉਸ ਦੀ ਮਾਤਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕਾਫੀ ਤੇਜ ਦਿਮਾਗ਼ ਦਾ ਹੈ। ਉਹ ਸ਼ੁਰੂ ਤੋਂ ਹੋ ਚੀਜ਼ਾਂ ਨੂੰ ਬਹੁਤ ਜਲਦੀ ਯਾਦ ਕਰ ਲੈਂਦਾ ਸੀ ਅਤੇ ਫਿਰ ਕਦੀ ਭੂਲਦਾ ਨਹੀਂ ਹੈ। ਸਿਰਫ ਇੱਕ ਹੀ ਵਿਸ਼ੇ 'ਚ ਨਹੀਂ ਸਗੋਂ ਓਹ ਸਾਰੇ ਹੀ ਵਿਸ਼ਿਆਂ ਦੇ ਵਿੱਚ ਕਾਫ਼ੀ ਤੇਜ਼ ਹੈ। ਉਸ ਦੀਆਂ ਸਕੂਲ ਦੀਆਂ ਮੈਡਮਾਂ ਵੀ ਉਸ 'ਤੇ ਕਾਫੀ ਮਾਨ ਕਰਦੀਆਂ ਹਨ ਅਤੇ ਉਸ ਨੂੰ ਅੱਜ ਤੱਕ ਸਕੂਲ ਤੋਂ ਕੋਈ ਸ਼ਿਕਾਇਤ ਵੀ ਨਹੀਂ ਆਈ।
ਦਾਦੀ ਨੂੰ ਮਾਣ
ਓਥੇ ਹੀ ਦੂਜੇ ਪਾਸੇ ਅਕਸ਼ਿਤ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਉਨ੍ਹਾਂ ਦੇ ਰਿਸ਼ਤੇਦਾਰ ਕਾਲ ਕਰਕੇ ਵਧਾਈਆਂ ਦੇ ਰਹੇ ਹਨ ਅਤੇ ਨਾਲ ਹੀ ਘਰ ਦੇ ਵਿੱਚ ਵੀ ਪਰਿਵਾਰਕ ਮੈਂਬਰ ਆ ਰਹੇ ਹਨ। ਉਸ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨੂੰਹ ਦਾ ਕਮਾਲ ਹੈ,ਓਹ ਹੀ ਉਸ ਨੂੰ ਘਰ ਵਿਚ ਪੜਾਉਂਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮਾਪਿਆਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਉਮਰ 'ਚ ਹੀ ਉਨ੍ਹਾਂ ਸਾਡੇ ਪਰਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ। ਅਕਸ਼ਿਤ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਵਿਗਿਆਨੀ ਬਣਨਾ ਚਾਹੁੰਦਾ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)