Ludhiana News: ਰਿਹਾਇਸ਼ੀ ਇਲਾਕੇ 'ਚ ਬਣੇ ਕੈਮੀਕਲ ਗੋਦਾਮ 'ਚ ਲੱਗੀ ਅੱਗ, ਲੋਕਾਂ ਕੀਤੀ ਸ਼ਿਕਾਇਤ ਤਾਂ ਮਾਲਕ ਕਹਿੰਦਾ, ਜੋ ਕਰਨਾ ਹੈ ਕਰ ਲਓ
ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਇਸ ਬਾਰੇ ਗੋਦਾਮ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਹ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਧਮਕੀ ਦੇਣ ਲੱਗ ਗਿਆ। ਲੋਕਾਂ ਮੁਤਾਬਕ ਮਾਲਕ ਨੇ ਧਮਕੀ ਦਿੰਦਿਆਂ ਕਿਹਾ ਕਿ ਕਰਲੋ ਜੋ ਕਰਨਾ ਹੈ, ਅੱਗ ਹੀ ਲੱਗੀ ਹੈ ਹਾਲੇ ਕੋਈ ਮਰਿਆ ਤਾਂ ਨਹੀਂ।
Ludhiana News: ਖੰਨਾ ਦੀ ਸਬਜ਼ੀ ਮੰਡੀ ਪਿੱਛੇ ਮਾਡਲ ਟਾਊਨ ਇਲਾਕੇ 'ਚ ਕੈਮੀਕਲ ਗੋਦਾਮ ਅੰਦਰ ਭਿਆਨਕ ਅੱਗ ਲੱਗੀ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਘਰਾਂ ਚੋਂ ਲੋਕਾਂ ਨੇ ਭੱਜ ਕੇ ਜਾਨ ਬਚਾਈ।
ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ
ਜ਼ਿਕਰ ਕਰ ਦਈਏ ਕਿ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਵਿਚਕਾਰ ਇਹ ਗੋਦਾਮ ਬਣਾਇਆ ਹੋਇਆ ਹੈ ਜਿਸ ਵਿੱਚ ਅਚਾਨਕ ਅੱਗ ਲੱਗੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ ਤੇ ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਝੱਖੜ ਨੇ ਮਚਾਈ ਤਬਾਹੀ, ਬਿਜਲੀ ਦੇ ਖੰਬੇ ਪੁੱਟ ਸੁੱਟੇ, ਕਈ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ
ਰਿਹਾਇਸ਼ੀ ਇਲਾਕੇ ਵਿੱਚ ਬਣਿਆ ਹੈ ਕੈਮੀਕਲ ਗੋਦਾਮ
ਇਸ ਮੌਕੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਸ ਗੋਦਾਮ ਅੰਦਰ ਕੈਮੀਕਲ ਵਾਲੇ ਡਰੱਮ ਲਿਆ ਕੇ ਸਟੋਰ ਕੀਤੇ ਜਾਂਦੇ ਹਨ। ਇਨ੍ਹਾਂ ਡਰੱਮਾਂ ਨੂੰ ਖਾਲੀ ਕੀਤਾ ਜਾਂਦਾ ਹੈ ਅਤੇ ਸਾਰਾ ਕੈਮੀਕਲ ਸੀਵਰੇਜ ਅੰਦਰ ਸੁੱਟਿਆ ਜਾਂਦਾ ਹੈ। ਅੱਜ ਤੱਕ ਕਿਸੇ ਨੇ ਗੋਦਾਮ ਬੰਦ ਨਹੀਂ ਕਰਾਇਆ। ਉਲਟਾ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: Chandigarh News: ਆਖਰ ਕਿਉਂ ਨਹੀਂ ਹਟ ਰਿਹਾ ਪੱਕਾ ਮੋਰਚਾ, ਹੁਣ ਡੀਜੀਪੀ ਖੁਦ ਹੀ ਆ ਕੇ ਕਲੀਅਰ ਕਰਨ...ਹਾਈਕੋਰਟ ਦੀ ਸਖਤੀ
ਗੋਦਾਮ ਮਾਲਕ ਨੇ ਦਿੱਤੀਆਂ ਧਮਕੀਆਂ
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਅੱਜ ਅੱਗ ਲੱਗੀ ਤਾਂ ਕੋਈ ਮਦਦ ਕਰਨ ਨਹੀਂ ਆਇਆ ਸੀ। ਉਨ੍ਹਾਂ ਨੇ ਮੁਸ਼ਕਲ ਨਾਲ ਜਾਨ ਬਚਾਈ। ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਇਸ ਬਾਰੇ ਗੋਦਾਮ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਹ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਧਮਕੀ ਦੇਣ ਲੱਗ ਗਿਆ। ਲੋਕਾਂ ਮੁਤਾਬਕ ਮਾਲਕ ਨੇ ਧਮਕੀ ਦਿੰਦਿਆਂ ਕਿਹਾ ਕਿ ਕਰਲੋ ਜੋ ਕਰਨਾ ਹੈ, ਅੱਗ ਹੀ ਲੱਗੀ ਹੈ ਹਾਲੇ ਕੋਈ ਮਰਿਆ ਤਾਂ ਨਹੀਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।