Ludhiana News: ਢਾਈ ਕਰੋੜ ਰੁਪਏ ਦੀ ਜਿੱਤੀ ਲਾਟਰੀ, ਪਵਨ ਨੂੰ ਸੁਣ ਕੇ ਯਕੀਨ ਹੀ ਨਹੀਂ ਹੋਇਆ
Ludhiana News: ਗੁਰੂਗ੍ਰਾਮ ਵਿੱਚ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਪਵਨ ਕੁਮਾਰ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ ਹੈ। ਜੰਮੂ ਦੇ ਚੱਠਾ ਜਗੀਰ ਦੇ ਪਿਛੋਕੜ ਵਾਲੇ ਪਵਨ ਨੇ ਨਾਗਾਲੈਂਡ ਰਾਜ ਦੀ ‘ਡੀਅਰ 500 ਬਾਇ ਮੰਥਲੀ ਲਾਟਰੀ’..
Ludhiana News: ਕਹਿੰਦੇ ਹਨ ਕਿ ਜੋ ਕੁਝ ਕਿਸਮਤ ਵਿੱਚ ਲਿਖਿਆ ਹੈ, ਉਹੀ ਮਿਲ ਕੇ ਹੀ ਰਹਿੰਦਾ ਹੈ। ਪਰ ਕੁਝ ਲੋਕਾਂ ਦੀ ਕਿਸਮਤ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਖੁਦ ਹੀ ਯਕੀਨ ਨਹੀਂ ਆਉਂਦਾ। ਮਤਲਬ ਇੱਕ ਵਿਅਕਤੀ ਕਈ ਸਾਲਾਂ ਤੱਕ ਕਾਰੋਬਾਰ ਕਰਦਾ ਹੈ, ਨਿਵੇਸ਼ ਕਰਦਾ ਹੈ ਅਤੇ ਨੌਕਰੀ ਕਰਦਾ ਹੈ ਅਤੇ ਫਿਰ ਕਰੋੜਪਤੀ ਬਣ ਜਾਂਦਾ ਹੈ ਅਤੇ ਇੱਕ ਹੋਰ ਵਿਅਕਤੀ ਲਾਟਰੀ ਦੀ ਟਿਕਟ ਖਰੀਦਦਾ ਹੈ, ਅਤੇ ਕਰੋੜਪਤੀ ਬਣ ਜਾਂਦਾ ਹੈ। ਦੋਵਾਂ ਦੀ ਕਹਾਣੀ 'ਚ ਕਾਫੀ ਫਰਕ ਹੈ। ਪਰ ਦੂਜੀ ਘਟਨਾ ਵਿਅਕਤੀ ਨਾਲ ਵਾਪਰੀ। ਅੱਗੇ ਜਾਣੋ ਉਸਦੀ ਪੂਰੀ ਕਹਾਣੀ।
ਗੁਰੂਗ੍ਰਾਮ ਵਿੱਚ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਪਵਨ ਕੁਮਾਰ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ ਹੈ। ਜੰਮੂ ਦੇ ਚੱਠਾ ਜਗੀਰ ਦੇ ਪਿਛੋਕੜ ਵਾਲੇ ਪਵਨ ਨੇ ਨਾਗਾਲੈਂਡ ਰਾਜ ਦੀ ‘ਡੀਅਰ 500 ਬਾਇ ਮੰਥਲੀ ਲਾਟਰੀ’ ਲੁਧਿਆਣਾ ਤੋਂ ਖਰੀਦੀ ਸੀ।
ਹਾਸਲ ਜਾਣਕਾਰੀ ਮੁਤਾਬਕ ਇਸ ਲਾਟਰੀ ਦਾ ਡਰਾਅ 19 ਨਵੰਬਰ ਨੂੰ ਕੋਹਿਮਾ ਵਿਚ ਕੱਢਿਆ ਗਿਆ ਸੀ ਜਿਸ ਦੀ ਟਿਕਟ ਨੰਬਰ ਏ-699866 ਨੂੰ ਪਹਿਲਾ ਇਨਾਮ ਮਿਲਿਆ ਹੈ। ਮੱਧਵਰਗੀ ਪਰਿਵਾਰ ਨਾਲ ਸਬੰਧਤ ਪਵਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ ਲਾਟਰੀ ਜਿੱਤ ਗਿਆ ਹੈ।
ਉਸ ਨੇ ਡੀਅਰ ਲਾਟਰੀ ਦੀ ਟਿਕਟ ਲੁਧਿਆਣਾ ਦੇ ਗਾਂਧੀ ਭਰਾਵਾਂ ਤੋਂ ਖਰੀਦੀ ਸੀ। ਉਸ ਨੇ ਕਿਹਾ ਕਿ ਇੰਨੀ ਵੱਡੀ ਰਾਸ਼ੀ ਮਿਲਣਾ ਉਸ ਲਈ ਬਹੁਤ ਮਾਅਨੇ ਰੱਖਦਾ ਹੈ। ਉਹ ਇਸ ਰਾਸ਼ੀ ਨੂੰ ਆਪਣੇ ਪਰਿਵਾਰ ਦੀ ਭਲਾਈ ਤੇ ਵਪਾਰ ਵਿੱਚ ਲਾਵੇਗਾ। ਇਸ ਤੋਂ ਇਲਾਵਾ ਉਹ ਰਾਸ਼ੀ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਵੀ ਕਰੇਗਾ।
ਇਹ ਵੀ ਪੜ੍ਹੋ: Funny Video: ਲਾੜੇ ਨਾਲ ਮਸਤੀ ਕਰਨਾ ਦੋਸਤ ਨੂੰ ਪਿਆ ਭਾਰੀ, ਅਗਲੇ ਹੀ ਪਲ ਇਕੱਠ 'ਚ ਹੋਈ ਕੁੱਟਮਾਰ, ਦੇਖੋ ਵੀਡੀਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab-Harayana Weather Today : ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਪੰਜਾਬ-ਹਰਿਆਣਾ 'ਚ ਵਧੇਗੀ ਠੰਢ