ਪੜਚੋਲ ਕਰੋ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਸਿਵਲ ਕੰਮ ਜੁਲਾਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ : ਹਰਭਜਨ ਈ.ਟੀ.ਓ

Punjab News : ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਜੁਲਾਈ 2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।

Punjab News : ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਜੁਲਾਈ 2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਨਿਰਮਾਣ ਕਾਰਜਾਂ ਦੇ ਟੈਂਡਰ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵੱਲੋਂ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ।

ਇਸ ਦਾ ਗੱਲ ਦਾ ਪ੍ਰਗਟਾਵਾ ਉਨ੍ਹਾਂ ਹਲਵਾਰਾ ਵਿਖੇ ਉਸਾਰੀ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਚੱਲ ਰਹੇ ਨਿਰਮਾਣ ਕਾਰਜ਼ਾਂ ਦਾ ਨਿਰੀਖਣ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 46.91 ਕਰੋੜ ਰੁਪਏ ਦੀ ਲਾਗਤ ਵਾਲੇ ਸਿਵਲ ਕਾਰਜ਼ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਕੰਮਾਂ ਵਿੱਚ ਅੰਦਰੂਨੀ ਸੜਕਾਂ ਦਾ ਨਿਰਮਾਣ, ਟੈਕਸੀ ਵੇਅ, ਏਪਰਨ, ਅਸਟੇਟ ਪਬਲਿਕ ਹੈਲਥ ਸਰਵਿਸਿਜ਼, ਕੈਂਪਸ ਲਾਈਟਿੰਗ ਅੰਤਰਿਮ ਏਅਰਪੋਰਟ, ਟਰਮੀਨਲ ਬਿਲਡਿੰਗ, ਸਬ ਸਟੇਸ਼ਨ, ਟਾਇਲਟ ਬਲਾਕ, ਪਾਰਕਿੰਗ ਆਦਿ ਸ਼ਾਮਲ ਹਨ।

ਹਲਵਾਰਾ ਹਵਾਈ ਅੱਡੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਮੁੱਖ ਪ੍ਰਾਜੈਕਟ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਏਅਰਪੋਰਟ ਤੋਂ ਜਲਦ ਤੋਂ ਜਲਦ ਉਡਾਣਾਂ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ਖੇਤਰ ਦੇ ਸਰਵਪੱਖੀ ਵਿਕਾਸ ਦਾ ਰਾਹ ਪੱਧਰਾ ਹੋਵੇਗਾ। ਇਸ ਤੋਂ ਇਲਾਵਾ ਲੁਧਿਆਣਾ ਅਤੇ ਹੋਰ ਆਸ ਪਾਸ ਦੇ ਜ਼ਿਲ੍ਹਿਆਂ ਦੇ ਉਦਯੋਗ ਲਈ ਵੀ ਬੇਹੱਦ ਲਾਹੇਵੰਦ ਸਿੱਧ ਹੋਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹਵਾਈ ਅੱਡੇ ਤੇ ਵੱਡੇ ਹਵਾਈ ਜਹਾਜ਼ ਆਸਾਨੀ ਨਾਲ ਲੈਂਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰਾਜੈਕਟ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ, ਉਨ੍ਹਾਂ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਮੁੱਖ ਮੰਤਰੀ ਵਲੋਂ ਖੁਦ ਸਿਵਲ ਏਅਰ ਟਰਮੀਨਲ ਹਲਵਾਰਾ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਵੀ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ ਤਾਂ ਜੋ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਅੱਗੇ ਦੱਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਨੇ ਹਾਲ ਹੀ ਵਿੱਚ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਸੰਭਾਵਿਤ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ' ਰੱਖਣ ਲਈ ਕੇਂਦਰ ਨੂੰ ਬੇਨਤੀ ਕਰਨ ਲਈ ਇੱਕ ਮਤਾ ਪਾਸ ਕੀਤਾ ਹੈ।ਇਸ ਮੌਕੇ ਚੀਫ ਇੰਜਨੀਅਰ ਪੀ.ਡਬਲਯੂ.ਡੀ. ਪਰਮਜਯੋਤੀ ਅਰੋੜਾ, ਲੋਕ ਨਿਰਮਾਣ ਵਿਭਾਗ ਤੋਂ ਹਰਿੰਦਰ ਸਿੰਘ ਢਿੱਲੋਂ, ਐਕਸੀਅਨ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Advertisement
ABP Premium

ਵੀਡੀਓਜ਼

ਅਸੀਂ ਚੱਲੇ ਹਾਂ ਪੰਜਾਬੋਂ ਤੇਰੇ ਕੋਲ ਦਿੱਲੀਏ,ਤੇਰੀ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏShambhu Border ਨੇੜੇ ਗੁੰਡਾਗਰਦੀ, ਸ਼ਰੇਆਮ ਨਜਾਇਜ਼ ਵਸੂਲੀ ਕਰ ਰਹੇ ਪਿੰਡ ਵਾਸੀਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈਜ਼ਿੰਦਗੀ ਦੀ ਦੌੜ ਤੇ ਸਰਤਾਜ ਦੀ ਕਮਾਲ ਦੀ ਗੱਲ , ਤੁਸੀਂ ਵੀ ਭੱਜ ਰਹੇ ਹੋਂ ? ਇਕ ਵਾਰ ਸੁਣ ਲਵੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ
ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ
ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ
8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ
Embed widget