Ludhiana News: ਲੁਧਿਆਣਾ 'ਚ ਗੱਜਣਗੇ ਅਮਿਤ ਸ਼ਾਹ, 1500 ਪੁਲਿਸ ਮੁਲਾਜ਼ਮ ਤਾਇਨਾਤ, ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕੀਤਾ ਹਾਊਸ ਅਰੈਸਟ
Lok Sabha Election: ਲੋਕ ਸਭਾ ਚੋਣਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੁਧਿਆਣਾ 'ਚ ਰੈਲੀ ਕਰਨਗੇ। ਸ਼ਾਹ ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਲਈ ਲੋਕਾਂ ਤੋਂ ਵੋਟਾਂ ਮੰਗਣਗੇ ਅਤੇ ਜਨਤਾ ਵਿਚਕਾਰ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਗੇ।
Lok Sabha Election: ਲੋਕ ਸਭਾ ਚੋਣਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੁਧਿਆਣਾ 'ਚ ਰੈਲੀ ਕਰਨਗੇ। ਸ਼ਾਹ ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਲਈ ਲੋਕਾਂ ਤੋਂ ਵੋਟਾਂ ਮੰਗਣਗੇ ਅਤੇ ਜਨਤਾ ਵਿਚਕਾਰ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਗੇ। ਇਹ ਰੈਲੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿੱਚ ਹੋਵੇਗੀ। ਪੁਲਿਸ ਨੇ ਸ਼ਨੀਵਾਰ ਰਾਤ ਨੂੰ ਹੀ ਕਈ ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ।
1500 ਤੋਂ 2000 ਪੁਲਿਸ ਮੁਲਾਜ਼ਮ ਹੋਣਗੇ ਤਾਇਨਾਤ
ਅਮਿਤ ਸ਼ਾਹ ਸ਼ਾਮ 5 ਵਜੇ ਰੈਲੀ ਵਾਲੀ ਥਾਂ 'ਤੇ ਪਹੁੰਚਣਗੇ। ਜੇਕਰ ਰੈਲੀ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ 1500 ਤੋਂ 2000 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ। ਅਮਿਤ ਸ਼ਾਹ ਦਾ ਸੁਰੱਖਿਆ ਘੇਰਾ ਸਟੇਜ ਦੇ ਉੱਪਰ 5 ਲੇਅਰਸ ਵਾਲਾ ਹੋਵੇਗਾ। ਰੈਲੀ ਵਿੱਚ ਸਾਦੇ ਕੱਪੜਿਆਂ ਵਿੱਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਰੈਲੀ ਵਿੱਚ ਸੀਸੀਟੀਵੀ ਕੈਮਰੇ ਵੀ ਵਿਸ਼ੇਸ਼ ਤੌਰ ’ਤੇ ਲਗਾਏ ਜਾ ਰਹੇ ਹਨ ਤਾਂ ਜੋ ਪੁਲਿਸ ਦੇ ਉੱਚ ਅਧਿਕਾਰੀ ਰੈਲੀ ਦੇ ਕੋਨੇ-ਕੋਨੇ’ਤੇ ਨਜ਼ਰ ਰੱਖ ਸਕਣ।
ਇਹ ਵੀ ਪੜ੍ਹੋ: Rajkot Fire: ਗੇਮਿੰਗ ਜ਼ੋਨ 'ਚ ਅੱਗ ਲੱਗਣ ਕਰਕੇ ਬੱਚਿਆਂ ਸਮੇਤ 30 ਲੋਕ ਜਿਉਂਦਾ ਸੜੇ, ਮੁਆਵਜ਼ੇ ਦਾ ਐਲਾਨ, SIT ਕਰੇਗੀ ਜਾਂਚ
10 ਹਜ਼ਾਰ ਤੋਂ ਵੱਧ ਲਗਾਈਆਂ ਜਾ ਰਹੀਆਂ ਕੁਰਸੀਆਂ
ਜ਼ਿਲ੍ਹਾ ਭਾਜਪਾ ਅਧਿਕਾਰੀਆਂ ਵੱਲੋਂ 10 ਹਜ਼ਾਰ ਤੋਂ ਵੱਧ ਕੁਰਸੀਆਂ ਲਗਾਈਆਂ ਜਾ ਰਹੀਆਂ ਹਨ। ਰੈਲੀ ਵਿੱਚ ਐਲਈਡੀ ਸਕਰੀਨਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਲੋਕ ਗ੍ਰਹਿ ਮੰਤਰੀ ਦੇ ਭਾਸ਼ਣ ਨੂੰ ਆਸਾਨੀ ਨਾਲ ਸੁਣ ਅਤੇ ਦੇਖ ਸਕਣ।
ਕਿਸਾਨ ਕਰਨਗੇ ਸ਼ਾਹ ਦਾ ਵਿਰੋਧ
ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਕਈ ਕਿਸਾਨ ਗਰੁੱਪ ਵੀ ਅਮਿਤ ਸ਼ਾਹ ਦਾ ਵਿਰੋਧ ਕਰਨ ਆ ਰਹੇ ਹਨ। ਇਸ ਲਈ ਸ਼ਹਿਰ ਦੇ ਪ੍ਰਵੇਸ਼ ਅਤੇ ਨਿਕਾਸ ਵਾਲੇ ਰਸਤਿਆਂ 'ਤੇ ਸਖ਼ਤ ਪੁਲਿਸ ਨਾਕਾਬੰਦੀ ਅਤੇ ਬੈਰੀਕੇਡਿੰਗ ਕੀਤੀ ਜਾਵੇਗੀ। ਕਿਸਾਨਾਂ ਦੀ ਭੀੜ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਰੈਲੀ ਵਾਲੀ ਥਾਂ ਸਮੇਤ ਪ੍ਰਮੁੱਖ ਚੌਕਾਂ ’ਤੇ ਵਾਟਰ ਕੈਨਨ ਵੀ ਤਾਇਨਾਤ ਕੀਤੀਆਂ ਜਾਣਗੀਆਂ। ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਸਮੇਂ ਸਿਰ ਨਜ਼ਰਬੰਦ ਕਰ ਦਿੱਤਾ ਹੈ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਰਾਤ ਕਰੀਬ 10.30 ਵਜੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਕੁਝ ਕਿਸਾਨ ਆਗੂ ਦੇਰ ਰਾਤ ਆਪਣੇ ਘਰਾਂ ਤੋਂ ਚਲੇ ਗਏ।
ਇਹ ਵੀ ਪੜ੍ਹੋ: Punjab News: ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਵੱਡੀ ਕਾਰਵਾਈ, ਜੀਜੇ ਨੂੰ ਪਾਰਟੀ 'ਚੋਂ ਕੀਤਾ ਬਾਹਰ