Ludhiana News: ਇਨਸਾਫ਼ ਮੰਗ ਰਹੀ ਬਲਾਤਕਾਰ ਪੀੜਤਾ 'ਤੇ ਕਮਿਸ਼ਨਰ ਦਫ਼ਤਰ ਨੇੜੇ ਚੱਲੀਆਂ ਇੱਟਾਂ, ਆਪ ਦੇ ਸੀਨੀਅਰ ਲੀਡਰ 'ਤੇ ਦੋਸ਼ੀਆਂ ਦੀ ਮਦਦ ਦਾ ਇਲਜ਼ਾਮ
ਦੂਜੇ ਪਾਸੇ ਜਬਰ ਜਨਾਹ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਗਿਆਸਪੁਰਾ ਦੀ ਰਹਿਣ ਵਾਲੀ ਹੈ। ਉਹ ਇਨਸਾਫ਼ ਲੈਣ ਲਈ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਰਹੀ ਹੈ। ਅੱਜ ਅਚਾਨਕ ਕੁਝ ਔਰਤਾਂ ਨੇ ਆ ਕੇ ਲੜਾਈ ਸ਼ੁਰੂ ਕਰ ਦਿੱਤੀ। ਉਹ ਨਹੀਂ ਜਾਣਦੀ ਕਿ ਹਮਲਾ ਕਰਨ ਵਾਲੀਆਂ ਔਰਤਾਂ ਕੌਣ ਹਨ
Crime News: ਲੁਧਿਆਣਾ 'ਚ ਫਿਰੋਜ਼ਪੁਰ ਰੋਡ ਉੱਤੇ ਪੁਲਿਸ ਕਮਿਸ਼ਨਰ ਦਫਤਰ ਤੋਂ ਕੁਝ ਮੀਟਰ ਦੀ ਦੂਰੀ 'ਤੇ ਧਰਨੇ 'ਤੇ ਬੈਠੀ ਬਲਾਤਕਾਰ ਪੀੜਤਾ ਅਤੇ ਉਸ ਦੀ ਮਾਂ 'ਤੇ ਕੁਝ ਔਰਤਾਂ ਨੇ ਹਮਲਾ ਕਰ ਦਿੱਤਾ। ਫਿਰੋਜ਼ਪੁਰ ਰੋਡ 'ਤੇ ਦੋਵਾਂ ਪਾਸਿਆਂ ਤੋਂ ਇੱਟਾਂ ਅਤੇ ਪਥਰਾਅ ਕੀਤਾ ਗਿਆ। ਇੱਟਾਂ-ਪੱਥਰ ਸੁੱਟੇ ਜਾਣ ਕਾਰਨ ਸੜਕ ’ਤੇ ਕਾਫੀ ਹਫੜਾ-ਦਫੜੀ ਮੱਚ ਗਈ।
ਟ੍ਰੈਫਿਕ ਜਾਮ ਦਾ ਫਾਇਦਾ ਉਠਾ ਕੇ ਕੁੱਟਮਾਰ ਤੋਂ ਬਾਅਦ ਫਰਾਰ ਹੋ ਰਹੀਆਂ ਔਰਤਾਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਰਾਹਗੀਰਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ।
ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੋਨੂੰ ਨੇ ਦੱਸਿਆ ਕਿ ਜਬਰ ਜਨਾਹ ਪੀੜਤ ਲੜਕੀ ਦਾ ਪਰਿਵਾਰ ਇਨਸਾਫ ਦੀ ਭਾਲ ਕਰ ਰਿਹਾ ਹੈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 13 ਸਾਲਾ ਲੜਕੀ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਸੀ। ਸੋਨੂੰ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ ਸਿਰਫ਼ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਦੋ ਦੋਸ਼ੀ ਅਜੇ ਫ਼ਰਾਰ ਹਨ। ਮੁਲਜ਼ਮਾਂ ਨੂੰ ਬਚਾਉਣ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਾ ਹੱਥ ਹੈ।
ਦੂਜੇ ਪਾਸੇ ਜਬਰ ਜਨਾਹ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਗਿਆਸਪੁਰਾ ਦੀ ਰਹਿਣ ਵਾਲੀ ਹੈ। ਉਹ ਇਨਸਾਫ਼ ਲੈਣ ਲਈ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਰਹੀ ਹੈ। ਅੱਜ ਅਚਾਨਕ ਕੁਝ ਔਰਤਾਂ ਨੇ ਆ ਕੇ ਲੜਾਈ ਸ਼ੁਰੂ ਕਰ ਦਿੱਤੀ। ਉਹ ਨਹੀਂ ਜਾਣਦੀ ਕਿ ਹਮਲਾ ਕਰਨ ਵਾਲੀਆਂ ਔਰਤਾਂ ਕੌਣ ਹਨ ਪਰ ਉਹ ਆਪਣੀ ਧੀ ਲਈ ਇਨਸਾਫ਼ ਲਈ ਲੜਦੀ ਰਹੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :