Road Accident: ਰੋਪੜ ਨਹਿਰ 'ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਗੱਡੀ, 2 ਔਰਤਾਂ ਤੇ 2 ਬੱਚਿਆਂ ਦੀ ਮੌਤ
ਪਾਇਲ ਦੇ ਪਿੰਡ ਨਿਜ਼ਾਮਪੁਰ ਦੇ ਰਹਿਣ ਵਾਲੇ 16 ਵਿਅਕਤੀ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਹੋਏ ਸਨ। ਇਹ ਲੋਕ ਮਹਿੰਦਰਾ ਪਿਕਅੱਪ ਬੋਲੈਰੋ ਵਿੱਚ ਸਵਾਰ ਸਨ ਅਤੇ ਇਨ੍ਹਾਂ ਵਿੱਚ 4 ਬੱਚੇ ਵੀ ਸਨ। ਜਦੋਂ ਇਹ ਲੋਕ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਸਵੇਰੇ 7 ਵਜੇ ਦੇ ਕਰੀਬ ਝਾੜ ਸਾਹਿਬ ਨੇੜੇ ਇਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ।
Punjab News: ਖੰਨਾ ਦੇ ਸਮਰਾਲਾ ਵਿੱਚ ਝਾੜ ਸਾਹਿਬ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਬੋਲੈਰੋ ਗੱਡੀ ਰੋਪੜ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ 'ਚ 2 ਬੱਚਿਆਂ ਅਤੇ 2 ਔਰਤਾਂ ਦੀ ਮੌਤ ਹੋ ਗਈ। ਉਥੇ ਹੀ ਇਕ ਬੱਚਾ ਪਾਣੀ 'ਚ ਰੁੜ੍ਹ ਗਿਆ। ਇਸ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੱਥਾ ਟੇਕ ਕੇ ਆ ਰਹੇ ਸੀ ਵਾਪਸ ਜਦੋ....
ਜਾਣਕਾਰੀ ਅਨੁਸਾਰ ਪਾਇਲ ਦੇ ਪਿੰਡ ਨਿਜ਼ਾਮਪੁਰ ਦੇ ਰਹਿਣ ਵਾਲੇ 16 ਵਿਅਕਤੀ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਹੋਏ ਸਨ। ਇਹ ਲੋਕ ਮਹਿੰਦਰਾ ਪਿਕਅੱਪ ਬੋਲੈਰੋ ਵਿੱਚ ਸਵਾਰ ਸਨ ਅਤੇ ਇਨ੍ਹਾਂ ਵਿੱਚ 4 ਬੱਚੇ ਵੀ ਸਨ। ਜਦੋਂ ਇਹ ਲੋਕ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਸਵੇਰੇ 7 ਵਜੇ ਦੇ ਕਰੀਬ ਝਾੜ ਸਾਹਿਬ ਨੇੜੇ ਇਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ।
ਕਿਵੇਂ ਵਾਪਰਿਆ ਇਹ ਹਾਦਸਾ ?
ਡਰਾਈਵਰ ਦਾ ਕਹਿਣਾ ਹੈ ਕਿ ਅਚਾਨਕ ਕਾਰ ਦੇ ਸਾਹਮਣੇ ਇੱਕ ਬਾਈਕ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਨਹਿਰ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਸਮਰਾਲਾ ਅਤੇ ਚਮਕੌਰ ਸਾਹਿਬ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਵੀ ਇਕੱਠੇ ਹੋ ਗਏ।
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਇਸ ਤੋਂ ਬਾਅਦ ਉਨ੍ਹਾਂ ਨੇ ਐਂਬੂਲੈਂਸ ਬੁਲਾਈ ਤੇ ਕਾਰ ਨੂੰ ਹਟਾਉਣ ਲਈ ਕਰੇਨ ਬੁਲਾਈ। ਉਸ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਪਿੱਕਅੱਪ 'ਚ ਸਵਾਰ ਲੋਕਾਂ ਨੂੰ ਵੀ ਨਹਿਰ 'ਚੋਂ ਕੱਢ ਕੇ ਸੜਕ 'ਤੇ ਲਿਆਂਦਾ ਗਿਆ। ਇੱਥੇ ਲੋਕਾਂ ਨੇ ਜ਼ਖਮੀਆਂ ਨੂੰ ਪਾਣੀ ਪਿਲਾਇਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਸਾਰੇ ਜ਼ਖਮੀਆਂ ਨੂੰ ਚਮਕੌਰ ਸਾਹਿਬ ਦੇ ਹਸਪਤਾਲ ਲਿਜਾਇਆ ਗਿਆ ਹੈ। ਉਥੇ ਸਾਰਿਆਂ ਦਾ ਇਲਾਜ ਜਾਰੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।