ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਮਾਸੂਮ, ਮੰਜ਼ਰ ਦੇਖ ਕੰਬ ਜਾਵੇਗੀ ਰੂਹ
Ludhiana News: ਲੁਧਿਆਣਾ ਤੋਂ ਇੱਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ ਜਿਸ ਵਿੱਚ ਇੱਕ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ ਹੈ।

Ludhiana News: ਲੁਧਿਆਣਾ ਤੋਂ ਇੱਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ ਜਿਸ ਵਿੱਚ ਇੱਕ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸਲੇਮ ਟਾਬਰੀ ਦੇ ਚਾਂਦਨੀ ਚੌਂਕ ਨੇੜੇ ਪੈਂਦੇ ਇੱਕ ਘਰ ਦੀ ਛੱਤ ‘ਤੇ ਖ਼ੇਡ ਰਿਹਾ ਸੱਤ ਸਾਲ ਦਾ ਬੱਚਾ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਵਿੱਚ ਆ ਗਿਆ, ਜਿਸ ਕਰਕੇ ਉਹ ਬੁਰੀ ਤਰ੍ਹਾਂ ਝੁਲਸ ਗਿਆ।
ਬੱਚੇ ਨੂੰ ਇਲਾਜ ਲਈ ਰਾਮ ਚੈਰੀਟੇਬਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਬਰਦਸਤ ਧਮਾਕੇ ਦੀ ਆਵਾਜ਼ ਨਾਲ ਇਕ ਕਿਲੋਮੀਟਰ ਤੱਕ ਦਾ ਇਲਾਕਾ ਬੁਰੀ ਤਰ੍ਹਾਂ ਦਹਿਲ ਗਿਆ। ਲੋਕਾਂ ਨੂੰ ਲੱਗਿਆ ਕਿ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਇਸ ਦੌਰਾਨ ਦਹਿਸ਼ਤ ਦੇ ਮਾਰੇ ਇਲਾਕਾ ਨਿਵਾਸੀ ਜਦੋਂ ਆਪਣੇ ਘਰਾਂ 'ਚੋਂ ਬਾਹਰ ਨਿਕਲੇ ਤਾਂ ਭਿਆਨਕ ਘਟਨਾ ਦੀ ਜਾਣਕਾਰੀ ਮਿਲਣ 'ਤੇ ਬੁਰੀ ਤਰ੍ਹਾਂ ਹਿੱਲ ਗਏ।






















