Shaheedi Sabha: ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੰਗ, ਨੌਜਵਾਨ ਨੇ ਪੈਦਲ ਕੱਢਿਆ ਮਾਰਚ
ਐੱਮਬੀਡੀ ਮਾਲ ਤੋਂ ਲੈ ਕੇ ਜਗਰਾਉਂ ਪੁੱਲ ਤੱਕ ਪੈਦਲ ਰੋਸ ਮਾਰਚ ਕੱਢਣ ਵਾਲੇ ਨੌਜਵਾਨ ਤਰਨਜੋਤ ਸਿੰਘ ਨੇ ਦੱਸਿਆ ਕਿ ਉਹ ਫਤਿਹਗੜ੍ਹ ਸਾਹਿਬ ਗਏ ਸਨ, ਉਥੇ ਇਸ ਮੰਗ ਨੂੰ ਲੈ ਕੇ ਗੱਲ ਚੱਲੀ ਸੀ। ਨੌਜਵਾਨ ਕਹਿ ਰਹੇ ਸਨ ਕਿ ਸ਼ਹੀਦੀ ਦਿਵਸ ਮੌਕੇ ਸ਼ਰਾਬ ਦੇ ਠੇਕੇ ਹਰ ਹਾਲ ਵਿੱਚ ਬੰਦ ਹੋਣੇ ਚਾਹੀਦੇ ਹਨ।
Ludhiana News: ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਿੱਚ ਇੱਕ ਨੌਜਵਾਨ ਨੇ ਕਰੀਬ 8 ਕਿੱਲੋਮੀਟਰ ਪੈਦਲ ਚੱਲ ਕੇ ਲੋਕਾਂ ਨੂੰ ਸੁਨੇਹਾ ਦਿੱਤਾ। ਨੌਜਵਾਨ ਤਰਨਜੋਤ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਅਗਰ ਸਰਕਾਰ 26 ਜਨਵਰੀ, 15 ਅਗਸਤ ਅਤੇ 2 ਅਕਤੂਬਰ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਕਰ ਸਕਦੀ ਹੈ ਤਾਂ ਸ਼ਹੀਦੀਆਂ ਦੇਣ ਵਾਲੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਠੇਕੇ ਕਿਉਂ ਨਹੀਂ ਬੰਦ ਹੋ ਸਕਦੇ। ਨੌਜਵਾਨ ਦਾ ਕਹਿਣਾ ਹੈ,‘‘ਇੱਕ ਦਿਨ ਲੋਕਾਂ ਨੂੰ ਸ਼ਰਾਬ ਤੋਂ ਦੂਰ ਰੱਖ ਕੇ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ।’’
ਹੱਥ ਵਿੱਚ ਤਖ਼ਤੀ ਫੜ੍ਹ ਕੇ ਨੌਜਵਾਨ ਨੇ ਕੱਢਿਆ ਮਾਰਚ
ਐੱਮਬੀਡੀ ਮਾਲ ਤੋਂ ਲੈ ਕੇ ਜਗਰਾਉਂ ਪੁੱਲ ਤੱਕ ਪੈਦਲ ਰੋਸ ਮਾਰਚ ਕੱਢਣ ਵਾਲੇ ਨੌਜਵਾਨ ਤਰਨਜੋਤ ਸਿੰਘ ਨੇ ਦੱਸਿਆ ਕਿ ਉਹ ਫਤਿਹਗੜ੍ਹ ਸਾਹਿਬ ਗਏ ਸਨ, ਉਥੇ ਇਸ ਮੰਗ ਨੂੰ ਲੈ ਕੇ ਗੱਲ ਚੱਲੀ ਸੀ। ਨੌਜਵਾਨ ਕਹਿ ਰਹੇ ਸਨ ਕਿ ਸ਼ਹੀਦੀ ਦਿਵਸ ਮੌਕੇ ਸ਼ਰਾਬ ਦੇ ਠੇਕੇ ਹਰ ਹਾਲ ਵਿੱਚ ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉੱਥੇ ਗੱਲ ਤਾਂ ਚੱਲ ਰਹੀ ਸੀ ਕਿ ਪਰ ਇਸ ’ਤੇ ਕੁੱਝ ਜ਼ਮੀਨੀ ਪੱਧਰ ’ਤੇ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਨੇ ਸ਼ਾਮ ਨੂੰ ਲੁਧਿਆਣਾ ਆ ਕੇ ਇਕੱਲੇ ਹੀ ਇਸ ਮੰਗ ਦੀ ਤਖ਼ਤੀ ਹੱਥ ਵਿੱਚ ਲੈ ਕੇ ਪੈਦਲ ਮਾਰਚ ਕੱਢਿਆ।
ਉਹ ਐੱਮਬੀਡੀ ਮਾਲ ਦੇ ਕੋਲੋਂ ਹੱਥ ਵਿੱਚ ਇਸ ਮੰਗ ਦੀ ਤਖ਼ਤੀ ਲੈ ਕੇ ਚੱਲੇ ਤੇ ਜਗਰਾਉਂ ਪੁੱਲ ਤੱਕ ਗਏ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਉਨ੍ਹਾਂ ਨੇ ਕਾਫ਼ੀ ਲੋਕਾਂ ਨੂੰ ਇਸ ਮੰਗ ਦਾ ਸਮਰਥਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੰਗ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਟਵਿੱਟਰ ਅਤੇ ਹੋਰਨਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਰਾਹੀਂ ਪ੍ਰਧਾਨਮੰਤਰੀ ਤੇ ਮੁੱਖ ਮੰਤਰੀ ਨੂੰ ਟੈਗ ਕਰਨ ਕੇ ਸ਼ਹੀਦੀ ਦਿਹਾੜਿਆਂ ’ਤੇ ਪੂਰੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫਤਿਗੜ੍ਹ ਸਾਹਿਬ ਵਿੱਚ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪਰ ਇਹ ਹੁਕਮ ਪੂਰੇ ਪੰਜਾਬ ਵਿੱਚ ਲਾਗੂ ਹੋਣੇ ਚਾਹੀਦੇ ਹਨ।