ਪੜਚੋਲ ਕਰੋ

Punjab Police: ਡੀਜੀਪੀ ਪੰਜਾਬ ਨੇ ਜਗਜੀਵਨ ਰਾਮ ਨੂੰ "ਸੁਪਰਕੌਪ" ਨਾਲ ਕੀਤਾ ਸਨਮਾਨਿਤ

ਜਗਜੀਵਨ 1991 ਵਿੱਚ ਪੁਲਿਸ ਬਲ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ 2013 ਵਿੱਚ ਏ.ਐਸ.ਆਈ. ਵਜੋਂ ਤਰੱਕੀ ਪ੍ਰਾਪਤ ਕੀਤੀ ਅਤੇ 2021 ਵਿੱਚ ਐਸ.ਆਈ. ਵਜੋਂ ਪਦਉਨੱਤ ਹੋਏ।

Ludhiana News: ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਵਨ ਰਾਮ ਨੇ ਸਿਰਫ਼ ਇੱਕ ਸਾਲ ਵਿੱਚ 145 ਐਫ.ਆਈ.ਆਰਜ਼, ਜਿਹਨਾਂ ਵਿੱਚ ਜਿਆਦਾਤਰ ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਸ਼ਾਮਲ ਹਨ, ਦਰਜ ਕੀਤੀਆਂ ਹਨ, ਦੀ ਮੁਹਾਰਤ, ਤਜ਼ਰਬੇ ਅਤੇ ਚੌਕਸੀ ਸਦਕਾ ਉਨ੍ਹਾਂ ਦੀ ਅਗਵਾਈ ਹੇਠ ਲਗਾਏ ਗਏ ਨਾਕਿਆਂ ਤੋਂ ਨਸ਼ਾ ਤਸਕਰਾਂ ਸਮੇਤ ਕੋਈ ਵੀ ਸਮਾਜ ਵਿਰੋਧੀ ਅਨਸਰ ਭੱਜ ਨਹੀਂ ਸਕਿਆ।

ਇਨ੍ਹਾਂ ਐਫ.ਆਈ.ਆਰਜ਼. ਨਾਲ 6.8 ਕਿਲੋਗ੍ਰਾਮ ਹੈਰੋਇਨ, 77.5 ਕਿਲੋ ਅਫੀਮ, 8 ਕੁਇੰਟਲ ਭੁੱਕੀ, 1.8 ਕਿਲੋ ਆਈ.ਸੀ.ਈ., 5.8 ਕਿਲੋ ਚਰਸ, 79 ਕਿਲੋ ਗਾਂਜਾ, 2.39 ਲੱਖ ਨਸ਼ੀਲੀਆਂ ਗੋਲੀਆਂ, 50 ਪਿਸਤੌਲ, 1 ਰਾਈਫਲ, 4 ਕਰੋੜ 74 ਲੱਖ ਰੁਪਏ ਦੀ ਭਾਰਤੀ ਕਰੰਸੀ, 1.39 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 4 ਕਿਲੋ ਸੋਨਾ ਅਤੇ 213 ਕਿਲੋ ਚਾਂਦੀ ਦੀ ਬਰਾਮਦਗੀ ਹੋਈ। ਇਸ ਦੇ ਨਾਲ ਹੀ ਖੰਨਾ ਦੇ ਪਿੰਡ ਬਾਹੋ ਮਾਜਰਾ ਵਿੱਚ ਰਾਈਸ ਸ਼ੈਲਰ ਦੀ ਇਮਾਰਤ ਵਿੱਚ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਭੱਠੀ ਦਾ ਪਰਦਾਫਾਸ਼ ਇੰਸਪੈਕਟਰ ਜਗਜੀਵਨ ਵੱਲੋਂ ਕੀਤਾ ਗਿਆ ਸੀ।

ਜਗਜੀਵਨ ਦੀ ਆਪਣੀ ਡਿਊਟੀ ਪ੍ਰਤੀ ਅਸਾਧਾਰਨ ਸਮਰਪਣ ਨੂੰ ਮਾਨਤਾ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਬ-ਇੰਸਪੈਕਟਰ ਜਗਜੀਵਨ ਰਾਮ ਨੂੰ ਇੰਸਪੈਕਟਰ ਦੇ ਸਥਾਨਕ ਰੈਂਕ 'ਤੇ ਪਦਉੱਨਤ ਕੀਤਾ। ਡੀਜੀਪੀ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਖੰਨਾ ਅਮਨੀਤ ਕੋਂਡਲ ਵੀ ਮੌਜੂਦ ਸਨ।

ਡੀਜੀਪੀ ਗੌਰਵ ਯਾਦਵ ਨੇ ਜਗਜੀਵਨ ਰਾਮ ਦੇ ਮੋਢਿਆਂ 'ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨਵੇਂ ਤਰੱਕੀ ਪ੍ਰਾਪਤ ਇੰਸਪੈਕਟਰ ਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਸਮਰਪਣ, ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ 'ਤੇ ਲਗਾਇਆ ਇਹ ਸਟਾਰ ਹੋਰ ਵੱਡੀ ਜ਼ਿੰਮੇਵਾਰੀ ਦਰਸਾਉਂਦਾ ਹੈ।

ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਜਗਜੀਵਨ ਰਾਮ ਦੀ ਇਹ ਖੂਬੀ ਹੈ ਕਿ ਉਹ ਡਿਊਟੀ ਲਈ ਹਮੇਸ਼ਾ ਹਾਜਰ ਅਤੇ ਮੁਸਤੈਦ ਰਹਿੰਦੇ ਹਨ ਅਤੇ ਉਹਨਾਂ ਨੂੰ ਵਿਸ਼ੇਸ਼ ਨਾਕੇ ਲਗਾਉਣ ਲਈ ਕਿਸੇ ਨਿਸ਼ਚਿਤ ਸਮੇਂ ਦੀ ਲੋੜ ਨਹੀਂ ਹੁੰਦੀ।

ਜ਼ਿਕਰਯੋਗ ਹੈ ਕਿ ਜਗਜੀਵਨ 1991 ਵਿੱਚ ਪੁਲਿਸ ਬਲ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ 2013 ਵਿੱਚ ਏ.ਐਸ.ਆਈ. ਵਜੋਂ ਤਰੱਕੀ ਪ੍ਰਾਪਤ ਕੀਤੀ ਅਤੇ 2021 ਵਿੱਚ ਐਸ.ਆਈ. ਵਜੋਂ ਪਦਉਨੱਤ ਹੋਏ।

ਟਾਪ ਹੈਡਲਾਈਨ

Punjab News : ਪੰਜਾਬ ਪੁਲਿਸ ਦਾ ਸਿਪਾਹੀ ਹੈਰੋਇਨ ਸਮੇਤ ਕਾਬੂ , ਇੱਕ ਹੋਰ ਹੋਮਗਾਰਡ ਡਿਊਟੀ ਦੌਰਾਨ ਨਸ਼ੇ ਦੀ ਹਾਲਤ ’ਚ ਮਿਲਿਆ
Punjab News : ਪੰਜਾਬ ਪੁਲਿਸ ਦਾ ਸਿਪਾਹੀ ਹੈਰੋਇਨ ਸਮੇਤ ਕਾਬੂ , ਇੱਕ ਹੋਰ ਹੋਮਗਾਰਡ ਡਿਊਟੀ ਦੌਰਾਨ ਨਸ਼ੇ ਦੀ ਹਾਲਤ ’ਚ ਮਿਲਿਆ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਹੁਣ ਸਾਬਕਾ ਸਰਪੰਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਹਮਲਾਵਰਾਂ ਨੇ ਕਾਰ 'ਤੇ 10 ਰਾਊਂਡ ਫਾਇਰ ਕੀਤੇ; ਫੈਲੀ ਦਹਿਸ਼ਤ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਹੁਣ ਸਾਬਕਾ ਸਰਪੰਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਹਮਲਾਵਰਾਂ ਨੇ ਕਾਰ 'ਤੇ 10 ਰਾਊਂਡ ਫਾਇਰ ਕੀਤੇ; ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
Chandigarh News: ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
Embed widget