Lok Sabha Election: ਸੂਬੇ ਦੀ ਤਰੱਕੀ ਲਈ ਆਪ ਦੇ ਉਮੀਦਵਾਰਾਂ ਦਾ ਸੰਸਦ ਵਿੱਚ ਪਹੁੰਚਣਾ ਬਹੁਤ ਜ਼ਰੂਰੀ- ਵਿਧਾਇਕ ਗਰੇਵਾਲ
ਵਿਧਾਇਕ ਗਰੇਵਾਲ ਨੇ ਕਿਹਾ ਕਿ ਕੁਝ ਸਮੇਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ , ਅਸੀਂ ਜੇ ਆਪਣੇ ਸੂਬੇ ਦੀ ਤਰੱਕੀ ਚਾਹੁੰਦੇ ਹਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਸੂਬੇ ਭਰ ਤੋਂ ਲੋਕ ਸਭਾ ਚੋਣਾਂ ਲੜ ਰਹੇ " ਆਪ" ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਾ ਹੋਵੇਗਾ, ਤਾਂ ਜੋ ਉਹ ਸਾਡੇ ਹਲਕੇ ਦੀ ਸਾਡੇ ਸੂਬੇ ਦੀ ਆਵਾਜ਼ ਨੂੰ ਸੰਸਦ ਭਵਨ ਵਿੱਚ ਬੁਲੰਦ ਕਰ ਸਕਣ ।
Ludhiana News: ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਨਾ ਵਿਖਾਉਂਦੇ ਹੋਏ ਹਲਕੇ ਅੰਦਰ ਮੀਟਿੰਗਾਂ ਦੇ ਦੌਰ ਸ਼ੁਰੂ ਕਰ ਦਿੱਤੇ ਗਏ ਹਨ । ਇਸੇ ਹੀ ਤਹਿਤ ਅੱਜ ਹਲਕਾ ਪੂਰਵੀ ਦੇ ਵਾਰਡ ਨੰਬਰ ਦੋ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਸ਼ਾਮਿਲ ਹੋਏ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਸੂਬਾ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਫ੍ਰੀ ਇਲਾਜ ਦੀ ਸੁਵਿਧਾ ਉਪਲਬਧ ਕਰਵਾਉਂਦੇ ਹੋਏ ਸੂਬੇ ਦੇ ਹਰ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਕਲੀਨਿੰਗ ਖੋਲੇ ਗਏ ਜਿਸ ਦਾ ਲੋਕਾਂ ਨੂੰ ਲਾਹਾ ਮਿਲ ਰਿਹਾ ਹੈ, ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਚੰਗੇ ਹਸਪਤਾਲ ਅਤੇ ਸਿੱਖਿਆ ਦੇ ਖੇਤਰ ਵਿੱਚ ਪਲਾਂਘਾ ਪੁੱਟਦੇ ਹੋਏ ਮਾਨ ਸਰਕਾਰ ਵੱਲੋਂ ਵਧੀਆ ਮਾਡਲ ਸਕੂਲ ਖੋਲੇ ਗਏ ਜੋ ਕਿ ਸੂਬਾ ਵਾਸੀਆਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਕੁਝ ਸਮੇਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ , ਅਸੀਂ ਜੇ ਆਪਣੇ ਸੂਬੇ ਦੀ ਤਰੱਕੀ ਚਾਹੁੰਦੇ ਹਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਸੂਬੇ ਭਰ ਤੋਂ ਲੋਕ ਸਭਾ ਚੋਣਾਂ ਲੜ ਰਹੇ " ਆਪ" ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਾ ਹੋਵੇਗਾ, ਤਾਂ ਜੋ ਉਹ ਸਾਡੇ ਹਲਕੇ ਦੀ ਸਾਡੇ ਸੂਬੇ ਦੀ ਆਵਾਜ਼ ਨੂੰ ਸੰਸਦ ਭਵਨ ਵਿੱਚ ਬੁਲੰਦ ਕਰ ਸਕਣ ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਭ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਦਰ ਕਿਨਾਰ ਕਰਦੇ ਹੋਏ ਹਾਰ ਦਾ ਸਬਕ ਸਿਖਾਇਆ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾ ਕੇ ਮਾਨ ਬਖਸ਼ਿਆ ਹੈ ਉਸੇ ਤਰ੍ਹਾਂ ਹੀ ਇੱਕਜੁੱਟ ਹੋ ਕੇ ਇੱਕ ਵਾਰ ਫਿਰ ਤੋਂ ਹਮਲਾ ਬੋਲੋ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਭਵਨ ਵਿੱਚ ਭੇਜੋ ਤਾਂ ਜੋ ਸੂਬਾ ਹੋਰ ਤਰੱਕੀ ਕਰ ਸਕੇ ।
ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਮਦਾਨ , ਗੁਰਦੀਪ ਲੱਕੀ , ਵਿਨੋਦ ਕੁਮਾਰ , ਪਰਮਜੀਤ ਸਿੰਘ ਪੰਮੀ ,ਸਨਦੀਪ ਸਿੰਘ , ਬਾਦਲ ਪ੍ਰਕਾਸ਼ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।