Punjab News: ਇੰਫਲੂਐਂਸਰ ਪ੍ਰਿੰਕਲ ਦੇ ਕੋਰਟ 'ਚ ਵਕੀਲ ਨੇ ਜੜੀ ਚਪੇੜ, ਮੱਚੀ ਹਾਹਾਕਾਰ
ਇੰਫਲੂਐਂਸਰ ਅਤੇ ਜੁੱਤੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਿਵਾਦਾਂ ਦੇ ਵਿੱਚ ਰਹਿੰਦਾ ਹੈ। ਹਾਲ ਦੇ ਵਿੱਚ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਉਸ ਨੂੰ ਕੋਰਟ 'ਚ ਲੈ ਕੇ ਜਾਇਆ ਗਿਆ ਤਾਂ ਇੱਕ ਵਕੀਲ..

ਲੁਧਿਆਣਾ ਵਿੱਚ ਇੰਫਲੂਐਂਸਰ ਅਤੇ ਜੁੱਤੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ 19 ਅਗਸਤ ਦੀ ਰਾਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪ੍ਰਿੰਕਲ 'ਤੇ 2022 ਵਿੱਚ ਐਡਵੋਕੇਟ ਗਗਨਪ੍ਰੀਤ ਦੀ ਪਤਨੀ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਆਪਤੀਜਨਕ ਸ਼ਬਦ ਵਰਤਣ ਦਾ ਦੋਸ਼ ਸੀ। ਇਸ ਤੋਂ ਬਾਅਦ ਐਡਵੋਕੇਟ ਨੇ ਥਾਣਾ ਸਰਾਭਾ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਵਕੀਲ ਨੇ ਜੜੀ ਚਪੇੜ
ਪੁਲਿਸ ਵੱਲੋਂ ਜਾਂਚ ਤੋਂ ਬਾਅਦ ਪ੍ਰਿੰਕਲ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਇੱਕ ਵਕੀਲ ਨੇ ਕੋਰਟ ਦੇ ਦਰਵਾਜ਼ੇ 'ਤੇ ਹੀ ਪ੍ਰਿੰਕਲ ਦੇ ਮੂੰਹ 'ਤੇ ਚਪੇੜ ਮਾਰ ਦਿੱਤੀ, ਜਿਸ ਨਾਲ ਕੋਰਟ ਦੇ ਬਾਹਰ ਹੰਗਾਮਾ ਮਚ ਗਿਆ। ਪੁਲਿਸ ਨੇ ਤੁਰੰਤ ਸਥਿਤੀ 'ਤੇ ਕਾਬੂ ਪਾਇਆ ਅਤੇ ਬੇਵਜ੍ਹਾ ਕੋਰਟ ਵਿੱਚ ਘੁਸੇ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ।
ਐਡਵੋਕੇਟ ਗਗਨਪ੍ਰੀਤ ਨੇ ਮੀਡੀਆ ਨੂੰ ਦੱਸਿਆ ਕਿ 2022 ਵਿੱਚ ਪ੍ਰਿੰਕਲ ਲੁਧਿਆਣਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਆ ਕੇ ਉਸਦੀ ਪਤਨੀ ਬਾਰੇ ਗਲਤ ਸ਼ਬਦਾਵਲੀਦਾ ਦੀ ਵਰਤੋਂ ਕੀਤਾ ਸੀ। ਉਸਨੇ ਉਸਦੀ ਪਤਨੀ ਦਾ ਨਾਮ ਇੱਕ ਅਜਿਹੇ ਵਿਅਕਤੀ ਨਾਲ ਜੋੜ ਦਿੱਤਾ ਸੀ, ਜਿਸਨੂੰ ਉਹ ਜਾਣਦੇ ਵੀ ਨਹੀਂ।
2022 ਵਿੱਚ ਪ੍ਰਿੰਕਲ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ, ਪਰ ਪੁਲਿਸ ਜਾਂਚ ਦੌਰਾਨ ਉਸਦਾ ਨਾਮ ਗਲਤ ਤਰੀਕੇ ਨਾਲ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੇ ਮੁੜ ਤੋਂ ਅਦਾਲਤ ਵਿੱਚ ਇਨਸਾਫ਼ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਕੋਰਟ ਨੇ ਹੁਣ ਉਸਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ।
ਪ੍ਰਿੰਕਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਿਵਾਦਾਂ 'ਚ ਰਹਿੰਦਾ
ਪ੍ਰਿੰਕਲ ਲੁਧਿਆਣਾ ਦਾ ਜੁੱਤੀ ਕਾਰੋਬਾਰੀ ਅਤੇ ਇੰਫਲੂਐਂਸਰ ਹੈ, ਜੋ ਅਕਸਰ ਸੋਸ਼ਲ ਮੀਡੀਆ 'ਤੇ ਵਿਵਾਦਾਂ ਵਿੱਚ ਰਹਿੰਦਾ ਹੈ। ਕਰੀਬ 9 ਮਹੀਨੇ ਪਹਿਲਾਂ ਉਸਦੀ ਦੁਕਾਨ 'ਤੇ ਗੈਂਗਸਟਰ ਰਿਸ਼ਭ ਬੈਨੀਪਾਲ ਨੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਉਹ 6-7 ਗੋਲੀਆਂ ਲੱਗਣ ਕਾਰਨ ਜ਼ਖਮੀ ਹੋਇਆ ਸੀ। ਉਸਦਾ ਨਾਮ ਕਈ ਵਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹੋਣ ਦੇ ਮਾਮਲਿਆਂ 'ਚ ਵੀ ਆ ਚੁੱਕਾ ਹੈ। 14 ਅਗਸਤ ਨੂੰ ਉਸਨੇ ਗੈਂਗਸਟਰਾਂ ਖ਼ਿਲਾਫ਼ ਕਤਲ ਦੀ ਸਾਜ਼ਿਸ਼ ਦਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ ਪ੍ਰਿੰਕਲ ਭਾਜਪਾ ਨਾਲ ਵੀ ਜੁੜਿਆ ਰਹਿ ਚੁੱਕਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















