ਪੜਚੋਲ ਕਰੋ

Ludhaina News : ਖੰਨਾ ਪੁਲਿਸ ਵੱਲੋਂ 350 ਕੁਇੰਟਲ ਬਾਸਮਤੀ ਚਾਵਲ ਨਾਲ ਭਰੇ ਟਰਾਲੇ ਸਮੇਤ ਫਰਾਰ ਹੋਏ ਤਿੰਨ ਆਰੋਪੀਆਂ 'ਚੋਂ ਇੱਕ ਨੂੰ ਕੀਤਾ ਕਾਬੂ

Ludhaina  News : ਖੰਨਾ ਪੁਲਿਸ ਵੱਲੋਂ 350 ਕੁਇੰਟਲ ਬਾਸਮਤੀ ਚਾਵਲ ਨਾਲ ਭਰੇ ਟਰਾਲੇ ਸਮੇਤ ਫਰਾਰ ਹੋਏ ਤਿੰਨ ਕਥਿਤ ਦੋਸ਼ੀਆਂ 'ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਦੇ ਕਬਜ਼ੇ 'ਚੋਂ ਚਾਵਲ ਨਾਲ ਭਰੀਆਂ 700 ਬੋਰੀਆਂ ਅਤੇ ਟਰਾਲਾ ਬਰਾਮਦ ਹੋਇਆ ਹੈ

Ludhaina  News : ਖੰਨਾ ਪੁਲਿਸ ਵੱਲੋਂ 350 ਕੁਇੰਟਲ ਬਾਸਮਤੀ ਚਾਵਲ ਨਾਲ ਭਰੇ ਟਰਾਲੇ ਸਮੇਤ ਫਰਾਰ ਹੋਏ ਤਿੰਨ ਕਥਿਤ ਦੋਸ਼ੀਆਂ 'ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਦੇ ਕਬਜ਼ੇ 'ਚੋਂ ਚਾਵਲ ਨਾਲ ਭਰੀਆਂ 700 ਬੋਰੀਆਂ ਅਤੇ ਟਰਾਲਾ ਬਰਾਮਦ ਹੋਇਆ ਹੈ। ਘਟਨਾ 1 ਮਈ 2023 ਨੂੰ ਹੋਈ ਸੀ। ਜਿਸ ਸਬੰਧੀ ਥਾਣਾ ਮਾਛੀਵਾੜਾ ਸਾਹਿਬ ਵਿਖੇ 8 ਮਈ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਡੂੰਘਾਈ ਨਾਲ ਜਾਂਚ ਕਰਦੇ ਹੋਏ ਟਰਾਲਾ ਡਰਾਈਵਰ ਨੂੰ ਫੜ੍ਹਨ 'ਚ ਸਫਲਤਾ ਹਾਸਲ ਕੀਤੀ। ਜੇਕਰ ਪੁਲਿਸ ਕਥਿਤ ਦੋਸ਼ੀਆਂ ਦਾ ਪਿੱਛਾ ਨਾ ਕਰਦੀ ਤਾਂ ਇਹਨਾਂ ਨੇ ਕਰੀਬ 32 ਲੱਖ ਰੁਪਏ ਚਾਵਲ ਖੁਰਦ ਬੁਰਦ ਕਰ ਦੇਣੇ ਸੀ।

ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਡਾ: ਪ੍ਰਗਿਆ ਜੈਨ ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਵਰਿਆਮ ਸਿੰਘ ਉਪ ਕਪਤਾਨ ਪੁਲਿਸ ਸਮਰਾਲਾ ਦੀ ਸੁਪਰਵਿਜ਼ਨ ਅਧੀਨ ਇੰਸਪੈਕਟਰ ਦਵਿੰਦਰ ਪਾਲ ਸਿੰਘ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਨੇ ਉਕਤ ਮੁਕੱਦਮਾ ਵਿੱਚ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਗਬਨ ਕੀਤੇ ਚਾਵਲ ਅਤੇ ਟਰਾਲਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। 8 ਮਈ ਨੂੰ ਨਿਤਨ ਲੂਥੜਾ ਵਾਸੀ ਗੁਰੇ ਕਲੋਨੀ ਮਾਛੀਵਾੜਾ ਸਾਹਿਬ ਦੇ ਬਿਆਨ 'ਤੇ ਮੁਕੱਦਮਾ ਨੰਬਰ 76 ਆਈਪੀਸੀ ਦੀਆਂ ਧਾਰਾਵਾਂ 420, 120-ਬੀ, 473, 411 ਅਧੀਨ ਦਰਜ ਰਜਿਸਟਰ ਕੀਤਾ ਗਿਆ ਸੀ।

01 ਮਈ ਨੂੰ ਇੱਕ ਟਰਾਲਾ ਨੰਬਰ HR-63D-0656 ਜਿਸਨੂੰ ਨਿਊ ਜੰਮੂ ਕਸ਼ਮੀਰ ਮੋਟਰਸ ਰਾਹੀਂ ਹਾਇਰ ਕਰਕੇ ਉਸ ਵਿੱਚ ਬਾਸਮਤੀ ਚਾਵਲ 700 ਥੈਲੇ ਵਜਨ 350 ਕੁਇੰਟਲ ਸ਼ਿਵ ਸ਼ਕਤੀ ਇੰਟਰ ਗਰੋਬ ਐਕਸਪੋਰਟ ਪ੍ਰਾਈਵੇਟ ਲਿਮਟਿਡ ਲਿੰਕ ਰੋਡ ਤਰਵਾੜੀ ਡਿਲਵਰੀ AT NISSING ਕਰਨਾਲ, ਹਰਿਆਣਾ ਨੂੰ ਆਪਣੀ ਲਕਸ਼ਮੀ ਰਾਇਸ ਮਿੱਲ ਰਾਹੋਂ ਰੋਡ ਮਾਛੀਵਾੜਾ ਸਾਹਿਬ ਤੋਂ ਭੇਜੇ ਸੀ। ਉਕਤ ਟਰਾਲੇ ਦਾ ਡਰਾਇਵਰ ਪਰਵੀਨ ਕੁਮਾਰ, ਕੰਡਕਟਰ ਨਵੀਨ ਕੁਮਾਰ ਅਤੇ ਇਹਨਾਂ ਨਾਲ ਇੱਕ ਹੋਰ ਨਾ-ਮਾਲੂਮ ਵਿਅਕਤੀ ਮੌਜੂਦ ਸੀ। ਉਕਤ ਵਿਅਕਤੀਆਂ ਵੱਲੋਂ ਆਪਸ ਵਿੱਚ ਸਾਜਬਾਜ ਹੋ ਕੇ ਲਕਸ਼ਮੀ ਰਾਈਸ ਮਿੱਲ ਰਾਹੀਂ ਰੋਡ ਮਾਛੀਵਾੜਾ ਸਾਹਿਬ ਨਾਲ ਧੋਖਾਥੜੀ ਕਰਕੇ ਬਾਸਮਤੀ ਚਾਵਲਾਂ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ 700 ਥੈਲੇ ਬਾਸਮਤੀ ਚਾਵਲ ਗਬਨ ਕਰ ਦਿੱਤੇ ਸਨ। 
 
ਤਫਤੀਸ਼ ਦੇ ਸਬੰਧ ਵਿੱਚ ਜਦੋਂ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਸਮੇਤ ਪੁਲਿਸ ਪਾਰਟੀ ਗੈਰ ਸਟੇਟ ਰਵਾਨਾ ਸੀ ਤਾਂ ਨਿਊ ਜੰਮੂ-ਕਸ਼ਮੀਰ ਮੋਟਰਸ ਦੇ ਮਾਲਕ ਹਰਜਿੰਦਰਜੀਤ ਸਿੰਘ ਉਰਫ ਹੈਪੀ ਨੂੰ ਪੜਤਾਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਉਕਤ ਟਰਾਲੇ ਦੇ ਡਰਾਇਵਰ ਦਾ ਅਸਲ ਨਾਮ ਸ਼ਰਾਫਤ ਅਲੀ ਉਰਫ ਬਚੀ ਵਾਸੀ ਸਚਿਆ ਜਿਲਾ ਸੋਨੀਪਤ (ਹਰਿਆਣਾ) ਪਤਾ ਚੱਲਿਆ। ਸ਼ਰਾਫ਼ਤ ਅਲੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਟਰਾਲਾ ਅਤੇ 700 ਥੈਲੇ ਬਰਾਮਦ ਹੋਏ। ਚਾਵਲਾਂ ਦੀ ਕੁੱਲ ਕੀਮਤ 32 ਲੱਖ ਰੁਪਏ ਹੈ। ਜਾਂਚ ਦੌਰਾਨ ਇਹ ਵੀ ਸਾਮਣੇ ਆਇਆ ਕਿ ਗਬਨ ਦੀ ਸਾਜ਼ਿਸ ਪਹਿਲਾਂ ਹੀ ਰਚੀ ਗਈ ਸੀ। ਟਰਾਲੇ ਉਪਰ ਜਾਅਲੀ ਨੰਬਰ ਲਗਾਇਆ ਹੋਇਆ ਸੀ। ਐਸਐਸਪੀ ਨੇ ਅੱਗੇ ਦੱਸਿਆ ਕਿ ਸ਼ਰਾਫਤ ਅਲੀ ਦੇ ਖਿਲਾਫ ਜਿਲ੍ਹਾ ਸੋਨੀਪਤ ਵਿਖੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ। ਉਸਦੇ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਵੀ ਦਰਜ ਹੈ। ਕਥਿਤ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਥੇ ਹੀ ਸ਼ੈਲਰ ਮਾਲਕ ਅਰੁਨ ਕੁਮਾਰ ਨੇ ਦੱਸਿਆ ਕਿ ਬਾਸਮਤੀ ਚਾਵਲ ਕਰਨਾਲ ਲਈ ਲੋਡ ਕੀਤਾ ਜਾਣਾ ਸੀ ਤਾਂ 1 ਮਈ ਨੂੰ ਉਹਨਾਂ ਨੇ ਮੰਡੀ ਗੋਬਿੰਦਗੜ੍ਹ ਦੀ ਨਿਊ ਜੰਮੂ ਕਸ਼ਮੀਰ ਮੋਟਰਸ ਤੋਂ ਟਰਾਲਾ ਹਾਇਰ ਕੀਤਾ ਸੀ। ਜਦੋਂ ਟਰਾਲਾ ਕਰਨਾਲ ਨਹੀਂ ਪੁੱਜਾ ਤਾਂ ਉਹਨਾਂ ਨੇ ਜਦੋਂ ਡਰਾਈਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਬੰਦ ਆਇਆ। ਉਸੇ ਤੋਂ ਸ਼ੱਕ ਹੋਇਆ ਕਿ ਟਰਾਲਾ ਗਾਇਬ ਹੋ ਗਿਆ ਹੈ। ਉਹ ਕਰੀਬ 15 ਦਿਨਾਂ ਤੋਂ ਪੁਲਸ ਨੂੰ ਨਾਲ ਲੈ ਕੇ ਪਿੱਛਾ ਕਰਦੇ ਰਹੇ। ਪੁਲਸ ਦੇ ਸਹਿਯੋਗ ਨਾਲ ਆਖਰ ਡਰਾਈਵਰ ਨੂੰ ਕਾਬੂ ਕੀਤਾ ਗਿਆ। ਡਰਾਈਵਰ ਨੂੰ ਹਰਿਆਣਾ ਅੰਦਰ ਟਰਾਲਾ ਖਾਲੀ ਕਰਨ ਦਾ ਮੌਕਾ ਨਹੀਂ ਮਿਲਿਆ। ਜਿਸ ਕਰਕੇ ਬਚਾਅ ਰਿਹਾ। ਸ਼ੈਲਰ ਮਾਲਕ ਨੇ ਦੱਸਿਆ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਲੜੀ ਜੋੜਦੇ ਹੋਏ ਕਥਿਤ ਦੋਸ਼ੀ ਤੱਕ ਪੁੱਜੇ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Advertisement
for smartphones
and tablets

ਵੀਡੀਓਜ਼

Mukhtar Ansari death | ਵੱਡੀ ਖ਼ਬਰ : ਜੇਲ੍ਹ 'ਚ ਬੰਦ ਮੁਖਤਾਰ ਅੰਸਾਰੀ ਦੀ ਹੋਈ ਮੌਤ - ਅਸਲ ਵਜ੍ਹਾ ਕੀ ?Darbar Sahib ਵਿਖੇ ਹੋ ਰਹੀ ਸੋਨੇ ਦੀ ਧੁਆਈ ਦੀ ਸੇਵਾ,ਬਰਮਿੰਘਮ ਤੋਂ ਆਇਆ ਕਾਰ ਸੇਵਾ ਵਾਲਾ ਜੱਥਾGurlez-Jasmine Akhtar & family at darbar sahib | ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈਆਂ ਅਖ਼ਤਰ ਭੈਣਾਂHoshiarpur 'ਚ ਗੈਂਗ ਵਾਰ : ਦਿਨ ਦਿਹਾੜੇ ਭਰੇ ਬਾਜ਼ਾਰ 'ਚ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Call Recording: ਕਾਲ ਰਿਕਾਰਡਿੰਗ ਦਾ ਖ਼ਤਰਾ! ਇਹ ਤਰੀਕੇ ਅਪਣਾਓ, ਕੋਈ ਨਹੀਂ ਕਰ ਸਕੇਗਾ ਕਾਲ ਰਿਕਾਰਡਿੰਗ
Call Recording: ਕਾਲ ਰਿਕਾਰਡਿੰਗ ਦਾ ਖ਼ਤਰਾ! ਇਹ ਤਰੀਕੇ ਅਪਣਾਓ, ਕੋਈ ਨਹੀਂ ਕਰ ਸਕੇਗਾ ਕਾਲ ਰਿਕਾਰਡਿੰਗ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Embed widget