Ludhiana News: ਆਹ ਵੇਖ ਲਵੋ ਸਮਾਰਟ ਸਿਟੀ ਦਾ ਹਾਲ, ਲੁਧਿਆਣਾ ਦੀ ਤਸਵੀਰ ਆਈ ਸਾਹਮਣੇ
ਸਮਾਰਟ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ਦੇ ਬੱਸ ਸਟਾਪਸ ਦੀ ਹਾਲਤ ਅੱਜ-ਕੱਲ੍ਹ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਦੇ ਬਹੁਤੇ ਬੱਸ ਸਟਾਪ 'ਤੇ ਬੈਠਣ ਲਈ ਲਾਈਆਂ ਗਈਆਂ ਕੁਰਸੀਆਂ ਲਾਪਤਾ ਹਨ...
Ludhiana News: ਸਮਾਰਟ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ਦੇ ਬੱਸ ਸਟਾਪਸ ਦੀ ਹਾਲਤ ਅੱਜ-ਕੱਲ੍ਹ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਦੇ ਬਹੁਤੇ ਬੱਸ ਸਟਾਪ 'ਤੇ ਬੈਠਣ ਲਈ ਲਾਈਆਂ ਗਈਆਂ ਕੁਰਸੀਆਂ ਲਾਪਤਾ ਹਨ ਤੇ ਸਵਾਰੀਆਂ ਦੇ ਖੜ੍ਹਨ ਵਾਲੀ ਥਾਂ ਝੁੱਗੀਆਂ ਨੇ ਲੈ ਲਈ ਹੈ।
ਸਮਾਰਟ ਸ਼ਹਿਰਾਂ ਵਿੱਚ ਲਿਆਉਣ ਲਈ ਜ਼ਿਲ੍ਹੇ ਵਿੱਚ ਕਈ ਵਿਕਾਸ ਕਾਰਜ ਕੀਤੇ ਗਏ ਸਨ। ਇੱਥੋਂ ਤੱਕ ਕਿ ਬੱਸ ਸਟਾਪ ਵੀ ਆਧੁਨਿਕ ਸਹੂਲਤਾਂ ਵਾਲੇ ਬਣਾਏ ਗਏ ਸਨ ਪਰ ਇਨ੍ਹਾਂ ਦੇ ਰੱਖ-ਰਖਾਅ ਵੱਲ ਕੋਈ ਧਿਆਨ ਨਾ ਦਿੱਤਾ ਹੋਣ ਕਰਕੇ ਅੱਜ ਇਹ ਖੰਡਰ ਬਣੇ ਹੋਏ ਹਨ। ਸ਼ਹਿਰ ਦੇ ਬਹੁਤ ਸਾਰੇ ਬਸ ਅੱਡੇ ਤਾਂ ਅਜਿਹੇ ਹਨ, ਜਿਨ੍ਹਾਂ ਦੀਆਂ ਛੱਤਾਂ ਹੀ ਨਹੀਂ ਹਨ।
ਹੋਰ ਤਾਂ ਹੋਰ ਸਵਾਰੀਆਂ ਦੇ ਬੈਠਣ ਲਈ ਲਾਈਆਂ ਕੁਰਸੀਆਂ ਤੇ ਬੈਂਚ ਵੀ ਨਸ਼ੇੜੀ ਅਤੇ ਚੋਰ ਪੁੱਟ ਕੇ ਲੈ ਗਏ ਹਨ। ਇਹੋ ਵਜ੍ਹਾ ਹੈ ਕੇ ਕਈ ਬੱਸ ਅੱਡਿਆਂ ’ਤੇ ਹੁਣ ਸਿਰਫ ਕੁਰਸੀਆਂ ਦੀਆਂ ਪਾਈਪਾਂ ਹੀ ਦਿਖਾਈ ਦੇ ਰਹੀਆਂ ਹਨ, ਜਦਕਿ ਸੀਟ ਕਿਧਰੇ ਵੀ ਨਜ਼ਰ ਨਹੀਂ ਆਉਂਦੀ। ਨਸ਼ੇੜੀ ਤੇ ਕਈ ਸ਼ਰਾਰਤੀ ਅਨਸਰ ਇਨ੍ਹਾਂ ’ਤੇ ਕਬਜ਼ੇ ਕਰੀ ਬੈਠੇ ਹਨ। ਇਸੇ ਤਰ੍ਹਾਂ ਕਈ ਬੱਸ ਅੱਡਿਆਂ ਨੂੰ ਝੁੱਗੀਆਂ ਵਾਲਿਆਂ ਨੇ ਆਪਣੀ ਰਿਹਾਇਸ਼ ਬਣਾ ਲਿਆ ਹੇ।
ਇੱਕ ਪਾਸੇ ਕਰੋੜਾਂ ਰੁਪਏ ਦੀਆਂ ਨਵੀਆਂ ਸਿਟੀ ਬੱਸਾਂ ਖੜ੍ਹੀਆਂ-ਖੜ੍ਹੀਆਂ ਕਬਾੜ ਬਣ ਗਈਆਂ ਅਤੇ ਦੂਜੇ ਪਾਸੇ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤੇ ਇਹ ਬੱਸ ਅੱਡੇ ਵੀ ਮੁਰੰਮਤ ਨਾ ਹੋਣ ਕਰਕੇ ਖੰਡਰ ਬਣ ਚੁੱਕੇ ਹਨ। ਕਈ ਬੱਸ ਅੱਡਿਆਂ ਨੇੜੇ ਤਾਂ ਕੂੜੇ ਦੇ ਡੰਪ ਤੱਕ ਬਣਾ ਦਿੱਤੇ ਗਏ ਹਨ। ਹੁਣ ਤਾਂ ਸਵਾਰੀਆਂ ਇਨ੍ਹਾਂ ਬੱਸ ਅੱਡਿਆਂ ਦੇ ਨੇੜੇ ਖੜ੍ਹੇ ਹੋਣ ਤੋਂ ਵੀ ਕਤਰਾਉਣ ਲੱਗ ਗਈਆਂ ਹਨ। ਜੇਕਰ ਅਜੇ ਵੀ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਬੱਸ ਅੱਡੇ ਦੀ ਮਾੜੀ ਹਾਲਤ ਆਉਂਦੇ ਸਮੇਂ ਵਿੱਚ ਕਈ ਸਵਾਲ ਖੜ੍ਹੇ ਕਰ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।