Ludhiana Bypoll: ਅੱਜ ਆਉਣਗੇ ਨਤੀਜੇ! AAP, Congress, Akali Dal ਤੇ BJP ਵਿਚਕਾਰ ਮੁਕਾਬਲਾ, ਕੌਣ ਮਾਰੇਗਾ ਬਾਜ਼ੀ?
ਪੰਜਾਬ ਦੀ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਦੇ ਲਈ ਅੱਜ ਅਹਿਮ ਦਿਨ ਹੈ। ਅੱਜ ਨਤੀਜੇ ਜਨਤ ਦੇ ਸਾਹਮਣੇ ਹੋਣਗੇ ਕਿ ਲੋਕਾਂ ਨੇ ਕਿਸ ਨੂੰ ਜ਼ਿਆਦਾ ਵੋਟਾਂ ਪਾ ਕੇ ਇਸ ਸੀਟ ਤੋਂ ਕਿਸ ਨੂੰ ਜਿੱਤਵਾਇਆ ਹੈ।

Ludhiana Bypoll Counting Today: ਪੰਜਾਬ ਦੀ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ ਯਾਨੀਕਿ 23 ਜੂਨ ਨੂੰ ਆਉਣਗੇ। ਇਸ ਲਈ ਖਾਲਸਾ ਕਾਲਜ ਫਾਰ ਵੁਮੈਨ ਦੇ ਔਡੀਟੋਰੀਅਮ ਵਿੱਚ ਸਵੇਰੇ 8 ਵਜੇ ਤੋਂ ਮਤਗਣਨਾ ਸ਼ੁਰੂ ਹੋਵੇਗੀ। ਉਮੀਦ ਹੈ ਕਿ ਸਵੇਰੇ 10 ਵਜੇ ਤੱਕ ਪਹਿਲਾ ਰੁਝਾਨ ਆ ਜਾਵੇਗਾ। ਗਿਣਤੀ ਕੁੱਲ 14 ਰਾਊਂਡਾਂ ਵਿੱਚ ਹੋਣੀ ਹੈ। ਇਸ ਸੀਟ ਲਈ 19 ਜੂਨ ਨੂੰ ਵੋਟਿੰਗ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਆਪਣਾ ਵੋਟ ਪਾਇਆ।
ਪੰਜਾਬ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (AAP) ਵੱਲੋਂ ਇੱਥੋਂ ਰਾਜਸਭਾ ਸਾਂਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਜਿਸ ਕਰਕੇ ਇਹ ਚਰਚਾਵਾਂ ਤੇਜ਼ ਹਨ ਕਿ ਜੇਕਰ ਸੰਜੀਵ ਅਰੋੜਾ ਇਹ ਚੋਣ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਦੀ ਥਾਂ AAP ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਭੇਜਿਆ ਜਾ ਸਕਦਾ ਹੈ।
ਕਾਂਗਰਸ ਨੇ ਇਸੇ ਸੀਟ ਤੋਂ 2 ਵਾਰੀ ਜੇਤੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ। ਉੱਥੇ ਹੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਵੱਲੋਂ ਜੀਵਨ ਗੁਪਤਾ ਨੇ ਇਹ ਚੋਣ ਲੜੀ ਹੈ।
ਲੁਧਿਆਣਾ ਵੈਸਟ ਸੀਟ ਤੋਂ 2022 ਵਿੱਚ AAP ਦੇ ਉਮੀਦਵਾਰ ਗੁਰਪ੍ਰੀਤ ਗੋਗੀ ਜਿੱਤੇ ਸਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਕਰਵਾਈ ਗਈ।
ਜ਼ਿਮਨੀ ਚੋਣਾਂ ਦੇ ਰੁਝਾਨ AAP ਦੇ ਪੱਖ ਵਿੱਚ
ਪੰਜਾਬ ਵਿੱਚ ਪਿਛਲੇ 3 ਸਾਲਾਂ ਦੌਰਾਨ ਹੋਈਆਂ ਜ਼ਿਮਨੀ ਚੋਣਾਂ ਦੇ ਰੁਝਾਨਾਂ ਨੂੰ ਦੇਖਿਆ ਜਾਵੇ ਤਾਂ ਹੁਣ ਤੱਕ ਸਰਕਾਰ ਵਿੱਚ ਹੋਣ ਦੇ ਫਾਇਦੇ ਦੇ ਚਲਦੇ ਆਮ ਆਦਮੀ ਪਾਰਟੀ (AAP) ਨੂੰ ਹੀ ਲਾਭ ਮਿਲਿਆ ਹੈ। ਇਨ੍ਹਾਂ ਰੁਝਾਨਾਂ ਦੇ ਅਧਾਰ 'ਤੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਵਾਰੀ ਵੀ ਇਹ ਸੀਟ AAP ਦੇ ਖਾਤੇ 'ਚ ਜਾ ਸਕਦੀ ਹੈ।
5 ਵਿੱਚੋਂ 4 ਵਾਰੀ ਕਾਂਗਰਸ ਨੇ ਮਾਰੀ ਬਾਜੀ
ਲੁਧਿਆਣਾ ਵੈਸਟ ਸੀਟ ਦੀ ਗੱਲ ਕਰੀਏ ਤਾਂ ਪਿਛਲੇ 5 ਵਿਧਾਨ ਸਭਾ ਚੋਣਾਂ ਵਿੱਚੋਂ 4 ਵਾਰੀ ਇਸ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।
ਇਨ੍ਹਾਂ ਜਿੱਤਾਂ ਵਿੱਚੋਂ 2 ਵਾਰੀ ਤਾਂ ਕਾਂਗਰਸ ਦੇ ਮੌਜੂਦਾ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹੀ ਜੇਤੂ ਰਹੇ ਹਨ।
ਹਾਲਾਂਕਿ, ਇਹ ਗੱਲ ਯਾਦ ਰਹੇ ਕਿ ਇਨ੍ਹਾਂ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਸੀ।






















