ਪੜਚੋਲ ਕਰੋ

ਅਮਰੀਕੀ ਹਮਲੇ ਤੋਂ ਬਾਅਦ ਈਰਾਨ ਦਾ ਵੱਡਾ ਕਦਮ; ਹੋਰਮੁਜ਼ ਖਾੜੀ ਬੰਦ ਕਰਨ ਨੂੰ ਮਨਜ਼ੂਰੀ, ਦੁਨੀਆ ਭਰ 'ਚ ਮੱਚਿਆ ਹੜਕੰਪ, ਜਾਣੋ ਕੀ ਭਾਰਤ ਦੀ ਵਧੇਗੀ ਚਿੰਤਾ?

ਈਰਾਨ ਦੇ ਸੰਸਦ ਮੈਂਬਰ ਅਤੇ ਰਿਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਇਸਮਾਈਲ ਕੋਸਰੀ ਨੇ ਯੰਗ ਜਰਨਲਿਸਟ ਕਲੱਬ ਨਾਲ ਗੱਲ ਕਰਦਿਆਂ ਕਿਹਾ ਕਿ ਕਰੀਡੋਰ ਨੂੰ ਬੰਦ ਕਰਨ ਦਾ ਪ੍ਰਸਤਾਵ ਸਾਡੇ ਏਜੈਂਡੇ ਵਿੱਚ ਸ਼ਾਮਲ ਹੈ ਅਤੇ ਜਦੋਂ ਵੀ ਲੋੜ ਪਈ...

Iran Decision on Hormuz Oil Corridor: ਇਜ਼ਰਾਈਲ ਨਾਲ ਚੱਲ ਰਹੀ ਜੰਗ ਦੇ ਦਰਮਿਆਨ, ਐਤਵਾਰ ਯਾਨੀਕਿ 22 ਜੂਨ ਨੂੰ ਅਮਰੀਕਾ ਨੇ ਵੀ ਈਰਾਨ 'ਤੇ ਹਮਲਾ ਕਰ ਦਿੱਤਾ। ਅਮਰੀਕਾ ਦੇ B-2 ਬੰਬਵਰ ਵਿਮਾਨਾਂ ਨੇ ਈਰਾਨ ਦੇ ਤਿੰਨ ਨਿਊਕਲੀਅਰ ਠਿਕਾਣਿਆਂ 'ਤੇ ਬੰਕਰ ਬਸਟਰ ਬੰਬਾਂ ਨਾਲ ਹਮਲਾ ਕੀਤਾ ਹੈ। ਅਮਰੀਕੀ ਹਮਲੇ ਤੋਂ ਬਾਅਦ ਹੁਣ ਈਰਾਨ ਦੀ ਸੰਸਦ ਨੇ ਇਕ ਵੱਡਾ ਫੈਸਲਾ ਲਿਆ ਹੈ। ਦਰਅਸਲ, ਸੰਸਦ ਨੇ ਇੰਟਰਨੈਸ਼ਨਲ ਆਇਲ ਕਰੀਡੋਰ — ਹੋਰਮੁਜ਼ ਖਾੜੀ — ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਈਰਾਨ ਦੇ ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ 'ਤੇ ਪਏਗਾ। ਇਸ ਕਾਰਨ ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਹੋਰ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।

ਦੁਨੀਆ ਭਰ 'ਚ ਤੇਲ ਅਤੇ ਗੈਸ ਦਾ 20 ਫੀਸਦੀ ਵਪਾਰ ਹੋਰਮੁਜ਼ ਕਰੀਡੋਰ ਰਾਹੀਂ ਹੁੰਦਾ ਹੈ

ਪਰਸ਼ੀਅਨ ਸਾਗਰ ਅਤੇ ਗਲਫ਼ ਆਫ ਓਮਾਨ ਦੇ ਵਿਚਕਾਰ ਹੋਰਮੁਜ਼ ਸਮੁੰਦਰੀ ਰਾਹ ਮਾਲ ਵਾਹਕ ਜਹਾਜ਼ਾਂ ਲਈ ਸਭ ਤੋਂ ਛੋਟਾ ਅਤੇ ਮਹੱਤਵਪੂਰਨ ਰੂਟ ਹੈ। ਦੁਨੀਆ ਭਰ ਦਾ ਕਰੀਬ 20% ਤੇਲ ਅਤੇ ਗੈਸ ਇਥੋਂ ਹੀ ਲੰਘਦਾ ਹੈ। ਜੇਕਰ ਇਹ ਰਾਹ ਬੰਦ ਹੋ ਜਾਂਦਾ ਹੈ ਅਤੇ ਕਾਰਗੋ ਜਹਾਜ਼ਾਂ ਨੂੰ ਦੂਜਾ ਰਸਤਾ ਲੈਣਾ ਪੈਂਦਾ ਹੈ, ਤਾਂ ਇਸ ਨਾਲ ਆਯਾਤ-ਨਿਰਯਾਤ ਦੇ ਖਰਚੇ (ਟ੍ਰਾਂਸਪੋਰਟੇਸ਼ਨ ਚਾਰਜ) 'ਚ ਵਾਧਾ ਹੋਵੇਗਾ ਅਤੇ ਮਾਲ ਮੰਜ਼ਿਲ 'ਤੇ ਪਹੁੰਚਣ ਵਿੱਚ ਜ਼ਿਆਦਾ ਸਮਾਂ ਵੀ ਲੱਗੇਗਾ।

ਅਮਰੀਕਾ ਅਤੇ ਇਜ਼ਰਾਈਲ ਹੋਰਮੁਜ਼ ਕਰੀਡੋਰ ਖੁੱਲਾ ਰੱਖਣ ਦੀ ਕੋਸ਼ਿਸ਼ ਕਰਨਗੇ

ਈਰਾਨ ਦੇ ਇਸ ਫੈਸਲੇ ਦਾ ਪ੍ਰਭਾਵ ਦੁਨੀਆ ਭਰ ਦੇ ਦੇਸ਼ਾਂ 'ਤੇ ਪਵੇਗਾ, ਕਿਉਂਕਿ ਇਹ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰੇਗਾ। ਅਜਿਹੇ ਹਾਲਾਤਾਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਹਰ ਹਾਲਤ ਵਿੱਚ ਹੋਰਮੁਜ਼ ਕਰੀਡੋਰ ਨੂੰ ਏਅਰ ਡਿਫੈਂਸ ਰਾਹੀਂ ਖੁੱਲਾ ਰੱਖਣ ਦੀ ਕੋਸ਼ਿਸ਼ ਕਰਨਗੇ।

ਇਸ ਦੇ ਨਾਲ ਹੀ ਯੂਰਪੀ ਦੇਸ਼ ਵੀ ਆਰਥਿਕ ਅਸਥਿਰਤਾ ਦੇ ਖ਼ਤਰੇ ਨੂੰ ਦੇਖਦਿਆਂ ਹੋਰਮੁਜ਼ ਰਾਹੇ ਨੂੰ ਖੁੱਲਾ ਰੱਖਣ ਦੇ ਪੱਖ ਵਿੱਚ ਆਉਣਗੇ। ਹੁਣ ਈਰਾਨ-ਇਜ਼ਰਾਈਲ ਦੀ ਲੜਾਈ ਅਰਬ ਖਾੜੀ 'ਚ ਵੀ ਲੜੀ ਜਾਵੇਗੀ।

ਈਰਾਨ ਦੀ ਸੰਸਦ ਵੱਲੋਂ ਹੋਰਮੁਜ਼ ਖਾੜੀ ਨੂੰ ਬੰਦ ਕਰਨ ਦੇ ਫੈਸਲੇ ਨਾਲ ਨਾ ਸਿਰਫ਼ ਲੜਾਈ ਦਾ ਘੇਰਾ ਵਧੇਗਾ, ਸਗੋਂ ਇਹ ਹੋਰ ਵੀ ਗੰਭੀਰ ਹੋ ਜਾਵੇਗੀ। ਇਸਦੇ ਨਾਲ-ਨਾਲ, ਯਮਨ ਵਿਚਲੇ ਹੂਤੀ ਬਾਗੀਆਂ ਨੇ ਵੀ ਸਮੁੰਦਰ ਰਾਹੀਂ ਇਜ਼ਰਾਈਲ ਅਤੇ ਅਮਰੀਕਾ ਦੇ ਕਾਰਗੋ ਜਹਾਜ਼ਾਂ ਨੂੰ ਟਾਰਗਟ ਕਰਨ ਦੀ ਚੇਤਾਵਨੀ ਦਿੱਤੀ ਹੈ।

ਈਰਾਨੀ ਸੰਸਦ ਨੇ ਫੈਸਲੇ ਨੂੰ ਦਿੱਤੀ ਮਨਜ਼ੂਰੀ, ਹੁਣ ਸੁਰੱਖਿਆ ਕੌਂਸਲ ਦੀ ਮੋਹਰ ਤੋਂ ਬਾਅਦ ਲਾਗੂ ਹੋਵੇਗਾ

ਹਾਲਾਂਕਿ, ਈਰਾਨ ਦੇ ਸਰਕਾਰੀ ਨਿਊਜ਼ ਚੈਨਲ ਨੇ ਐਤਵਾਰ (22 ਜੂਨ) ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਹੋਰਮੁਜ਼ ਕਰੀਡੋਰ ਨੂੰ ਬੰਦ ਕਰਨ ਲਈ ਸੰਸਦ ਨੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਫੈਸਲਾ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਊਰਟੀ ਕੌਂਸਲ ਕੋਲ ਆਖਰੀ ਮਨਜ਼ੂਰੀ ਲਈ ਭੇਜਿਆ ਗਿਆ ਹੈ। ਜੇਕਰ ਸੁਰੱਖਿਆ ਕੌਂਸਲ ਵੀ ਇਸ ਫੈਸਲੇ ਨਾਲ ਸਹਿਮਤ ਹੋ ਜਾਂਦੀ ਹੈ, ਤਾਂ ਹੋਰਮੁਜ਼ ਕਰੀਡੋਰ ਨੂੰ ਬੰਦ ਕਰ ਦਿੱਤਾ ਜਾਵੇਗਾ।

ਇਸੇ ਵਿਚਕਾਰ, ਈਰਾਨ ਦੇ ਸੰਸਦ ਮੈਂਬਰ ਅਤੇ ਰਿਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਇਸਮਾਈਲ ਕੋਸਰੀ ਨੇ ਯੰਗ ਜਰਨਲਿਸਟ ਕਲੱਬ ਨਾਲ ਗੱਲ ਕਰਦਿਆਂ ਕਿਹਾ ਕਿ ਕਰੀਡੋਰ ਨੂੰ ਬੰਦ ਕਰਨ ਦਾ ਪ੍ਰਸਤਾਵ ਸਾਡੇ ਏਜੈਂਡੇ ਵਿੱਚ ਸ਼ਾਮਲ ਹੈ ਅਤੇ ਜਦੋਂ ਵੀ ਲੋੜ ਪਈ, ਅਸੀਂ ਇਸਨੂੰ ਲਾਗੂ ਕਰ ਦੇਵਾਂਗੇ।

ਭਾਰਤ 'ਤੇ ਨਹੀਂ ਪਵੇਗਾ ਵੱਡਾ ਅਸਰ, ਪਹਿਲਾਂ ਹੀ ਕਰ ਲਿਆ ਹੈ ਇੰਤਜ਼ਾਮ

ਇਜ਼ਰਾਈਲ-ਈਰਾਨ ਟਕਰਾਅ ਦੇ ਦਰਮਿਆਨ ਹੋਰਮੁਜ਼ ਕਰੀਡੋਰ ਨੂੰ ਬੰਦ ਕਰਨ ਦੇ ਈਰਾਨ ਦੇ ਫੈਸਲੇ ਦਾ ਭਾਰਤ 'ਤੇ ਵੱਡਾ ਅਸਰ ਨਹੀਂ ਪਵੇਗਾ। ਭਾਰਤ ਨੇ ਇਸ ਸੰਘਰਸ਼ ਤੋਂ ਹੋਣ ਵਾਲੇ ਸੰਭਾਵਿਤ ਪ੍ਰਭਾਵਾਂ ਨੂੰ ਪਹਿਲਾਂ ਹੀ ਸਮਝ ਲਿਆ ਸੀ ਅਤੇ ਇਸ ਤੋਂ ਬਚਾਅ ਲਈ ਇੰਤਜ਼ਾਮ ਵੀ ਕਰ ਲਿਆ ਹੈ।

ਭਾਰਤ ਨੇ ਇਕ ਵੱਡਾ ਕਦਮ ਚੁੱਕਦਿਆਂ ਮਿਡਲ ਈਸਟ ਦੇ ਆਇਲ ਸਪਲਾਇਰਾਂ ਦੀ ਥਾਂ ਹੁਣ ਰੂਸ ਅਤੇ ਅਮਰੀਕਾ ਤੋਂ ਜ਼ਿਆਦਾ ਤੇਲ ਆਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

PTI ਦੀ ਰਿਪੋਰਟ ਮੁਤਾਬਕ, ਗਲੋਬਲ ਟ੍ਰੇਡ ਵਿਸ਼ਲੇਸ਼ਕ ਫਰਮ ਕੇਪਲਰ (Kpler) ਦੇ ਅੰਕੜਿਆਂ ਅਨੁਸਾਰ ਭਾਰਤ ਨੇ ਸਿਰਫ਼ ਜੂਨ ਮਹੀਨੇ ਵਿੱਚ ਹੀ ਰੂਸ ਅਤੇ ਅਮਰੀਕਾ ਤੋਂ ਤੇਲ ਆਯਾਤ ਵਿੱਚ ਬੇਹੱਦ ਵਾਧਾ ਕੀਤਾ ਹੈ। ਇਸੇ ਦੌਰਾਨ, ਜੂਨ ਮਹੀਨੇ ਵਿੱਚ ਭਾਰਤ ਵੱਲੋਂ ਰੂਸ ਤੋਂ ਕੀਤਾ ਗਿਆ ਤੇਲ ਆਯਾਤ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਰਿਹਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'
Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Embed widget