Ludhiana News: ਪੰਜਾਬ ਦੀਆਂ ਜੇਲ੍ਹਾਂ 'ਚ ਖਤਰਨਾਕ ਖੇਡ! ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਦੀ ਗ੍ਰਿਫ਼ਤਾਰ ਮਗਰੋਂ ਵੱਡਾ ਖੁਲਾਸਾ
Punjab jails: ਜੇਲ੍ਹਾਂ ਵਿੱਚ ਪੁਲਿਸ ਅਫਸਰਾਂ ਦੀ ਛਤਰ-ਛਾਇਆ ਹੇਠ ਹੀ ਮੋਬਾਈਲ, ਨਸ਼ਾ ਤੇ ਹੋਰ ਸਾਮਾਨ ਪਹੁੰਚਾਉਣ ਦਾ ਧੰਦਾ ਚੱਲ ਰਿਹਾ ਹੈ। ਇਹ ਖੁਲਾਸਾ ਲੁਧਿਆਣਾ ਵਿੱਚ ਹੋਇਆ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਸ਼ੀਲੇ ਪਦਾਰਥ ਤੇ ਹੋਰ ਇਤਰਾਜ਼ਯੋਗ ਸਮੱਗਰੀ ਪਹੁੰਚਾਉਣ
Ludhiana News: ਜੇਲ੍ਹਾਂ ਵਿੱਚ ਪੁਲਿਸ ਅਫਸਰਾਂ ਦੀ ਛਤਰ-ਛਾਇਆ ਹੇਠ ਹੀ ਮੋਬਾਈਲ, ਨਸ਼ਾ ਤੇ ਹੋਰ ਸਾਮਾਨ ਪਹੁੰਚਾਉਣ ਦਾ ਧੰਦਾ ਚੱਲ ਰਿਹਾ ਹੈ। ਇਹ ਖੁਲਾਸਾ ਲੁਧਿਆਣਾ ਵਿੱਚ ਹੋਇਆ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਸ਼ੀਲੇ ਪਦਾਰਥ ਤੇ ਹੋਰ ਇਤਰਾਜ਼ਯੋਗ ਸਮੱਗਰੀ ਪਹੁੰਚਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਵਿੱਚ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਤੇ ਸਹਾਇਕ ਸੁਪਰਡੈਂਟ ਗਗਨ ਸ਼ਰਮਾ ਸ਼ਾਮਲ ਹਨ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ’ਤੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਸੰਯੁਕਤ ਪੁਲਿਸ ਕਮਿਸ਼ਨਰ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਿਸ ਥਾਣਾ ਡਿਵੀਜ਼ਨ 7 ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ’ਚ ਬੰਦ ਆਸ਼ੂ ਅਰੋੜਾ, ਸਾਹਿਲ ਜਿੰਦਲ, ਰਾਮ ਰਤਨ, ਮੁਖਤਿਆਰ ਸਿੰਘ, ਵਿਜੈ ਕੁਮਾਰ, ਸਵਰਨ ਸਿੰਘ, ਕਰਮਜੀਤ ਸਿੰਘ ਕਰਮੂ ਤੇ ਮੁਹੰਮਦ ਸ਼ਹਿਜਾਤ, ਕੈਦੀਆਂ ਤੇ ਹਵਾਲਾਤੀਆਂ ਨੂੰ ਮੋਬਾਈਲ ਪਹੁੰਚਾਉਂਦੇ ਹਨ ਤੇ ਇਸ ਦੇ ਨਾਲ-ਨਾਲ ਉਹ ਕੈਦੀਆਂ ਨੂੰ ਨਸ਼ਾ ਵੀ ਸਪਲਾਈ ਕਰਦੇ ਹਨ।
ਇਨ੍ਹਾਂ ਵਿੱਚ ਦਿਲਪ੍ਰੀਤ ਸਿੰਘ ਵਾਸੀ ਸਰਹਾਲੀ ਕਲਾਂ ਜ਼ਿਲ੍ਹਾ ਤਰਨ ਤਾਰਨ ਤੇ ਮੁਲਜ਼ਮ ਮੁਖਤਿਆਰ ਸਿੰਘ ਦੀ ਪਤਨੀ ਮਨਦੀਪ ਕੌਰ ਵੀ ਸ਼ਾਮਲ ਹੈ। ਇਸ ਮਗਰੋਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਮੋਬਾਈਲ ਤੇ ਹੋਰ ਇਤਰਾਜ਼ਯੋਗ ਵਸਤਾ ਸੁੱਟ ਕੇ ਕੈਦੀਆਂ ਤੱਕ ਪਹੁੰਚਾਈਆਂ ਜਾਂਦੀਆਂ ਸਨ ਤੇ ਇਸ ਬਾਰੇ ਸਹਾਇਕ ਸੁਪਰਡੈਂਟ ਗਗਨ ਸ਼ਰਮਾ ਤੇ ਸਤਨਾਮ ਸਿੰਘ ਨੂੰ ਪਤਾ ਸੀ। ਉਹ ਉਨ੍ਹਾਂ ਤੋਂ ਪੈਸੇ ਲੈ ਕੇ ਦੋਵਾਂ ਨੂੰ ਸਾਮਾਨ ਪਹੁੰਚਾ ਦਿੰਦਾ ਸੀ। ਜੇਕਰ ਉਨ੍ਹਾਂ ਨੂੰ ਬਾਹਰੋਂ ਕੋਈ ਸਾਮਾਨ ਚਾਹੀਦਾ ਸੀ ਤਾਂ ਉਹ ਆਸਾਨੀ ਨਾਲ ਉਨ੍ਹਾਂ ਤੱਕ ਪਹੁੰਚਾ ਦਿੰਦੇ ਸਨ।
ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਤੇ ਮੁਲਜ਼ਮਾਂ ਦੀ ਸ਼ਮੂਲੀਅਤ ਪਾਈ ਗਈ। ਜਾਂਚ ਤੋਂ ਬਾਅਦ ਦੋਵੇਂ ਪੁਲਿਸ ਅਧਿਕਾਰੀਆਂ ਗ੍ਰਿਫਤਾਰ ਕਰ ਲਿਆ ਗਿਆ। ਜੇਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਜੇਲ੍ਹ ਮੁਲਾਜ਼ਮ ਜਾਂ ਅਧਿਕਾਰੀ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਏਗੀ।