Ludhiana News: ਪੁਲਿਸ ਦੀ ਸਖਤੀ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਬੁਲੰਦ, ਸ਼ਰੇਆਮ ਮਾਰੀ ਜਿੰਮ ਟ੍ਰੇਨਰ ਨੂੰ ਗੋਲੀ
Ludhiana Crime News:ਲੰਘੀ ਰਾਤ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ 'ਚ ਬਾਈਕ ਸਵਾਰਾਂ ਨੇ ਇੱਕ ਜਿਮ ਟ੍ਰੇਨਰ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀ ਜਿੰਮ ਟ੍ਰੇਨਰ ਦੀ ਲੱਤ ਵਿੱਚ ਲੱਗੀ ਹੈ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ...
Ludhiana News: ਪੁਲਿਸ ਦੀ ਸਖਤੀ ਦੇ ਬਾਵਜੂਦ ਲੁਧਿਆਣਾ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਲੰਘੀ ਰਾਤ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ 'ਚ ਬਾਈਕ ਸਵਾਰਾਂ ਨੇ ਇੱਕ ਜਿੰਮ ਟ੍ਰੇਨਰ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀ ਜਿਮ ਟ੍ਰੇਨਰ ਦੀ ਲੱਤ ਵਿੱਚ ਲੱਗੀ ਹੈ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਜਿੰਮ ਬੰਦ ਕਰਨ ਤੋਂ ਬਾਅਦ ਟ੍ਰੇਨਰ ਆਪਣੇ ਦੋਸਤ ਨਾਲ ਕਾਰ 'ਚ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਉੱਪਰ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀ ਜਿੰਮ ਟ੍ਰੇਨਰ ਦੀ ਪਛਾਣ ਕੁਲਦੀਪ ਸਿੰਘ ਕੋਹਲੀ ਵਾਸੀ ਮਨਦੀਪ ਨਗਰ ਵਜੋਂ ਹੋਈ ਹੈ।
ਜਿੰਮ ਟ੍ਰੇਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਗਿੱਲ ਨਹਿਰ ਨੇੜੇ ਜਿੰਮ ਹੈ। ਮੰਗਲਵਾਰ ਰਾਤ ਕਰੀਬ 10 ਵਜੇ ਉਹ ਆਪਣੇ ਦੋਸਤ ਨਾਲ ਕਾਰ 'ਚ ਸਵਾਰ ਹੋ ਕੇ ਘਰ ਜਾ ਰਿਹਾ ਸੀ। ਲੋਹਾਰਾ ਪੁਲ ਨੇੜੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਜਦੋਂ ਉਹ ਕਾਰਨ ਪੁੱਛਣ ਲਈ ਹੇਠਾਂ ਆਇਆ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਕਾਰ ਵਿੱਚ ਲੇਟ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗ ਗਈ।
ਜਿੰਮ ਟ੍ਰੇਨਰ ਕੁਲਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਕਰੀਬ 5 ਤੋਂ 6 ਗੋਲੀਆਂ ਚਲਾਈਆਂ। ਪਹਿਲਾਂ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੂੰ ਗੋਲੀ ਲੱਗ ਗਈ ਹੈ। ਜਦੋਂ ਬਦਮਾਸ਼ ਭੱਜ ਗਏ ਤਾਂ ਉਸ ਨੇ ਆਪਣੀ ਲੱਤ 'ਚੋਂ ਖੂਨ ਨਿਕਲਦਾ ਦੇਖਿਆ। ਉਸ ਦਾ ਦੋਸਤ ਉਸ ਨੂੰ ਹਸਪਤਾਲ ਲੈ ਗਿਆ। ਉਥੇ ਮੌਜੂਦ ਡਾਕਟਰਾਂ ਨੇ ਸ਼ਿਮਲਾਪੁਰੀ ਪੁਲਿਸ ਨੂੰ ਸੂਚਨਾ ਦਿੱਤੀ। ਕੁਲਦੀਪ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਉਸ 'ਤੇ ਹਮਲਾ ਹੋਇਆ ਹੈ। ਉਹ ਹਮਲਾਵਰਾਂ ਨੂੰ ਨਹੀਂ ਜਾਣਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।