Ludhiana News: ਕੁੱਤੇ ਨੇ ਬਚਾਈ ਨਗਰ ਕੌਂਸਲ ਪ੍ਰਧਾਨ ਕਮਲਜੀਤ ਲੱਧੜ ਦੀ ਜਾਨ, ਕਾਰ 'ਚ ਵੜ੍ਹੇ ਬੈਠੇ ਸੀ ਤਿੰਨ ਸੱਪ
ਲੁਧਿਆਣਾ ਦੇ ਖੰਨਾ 'ਚ ਕੁੱਤੇ ਨੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਜਾਨ ਬਚਾ ਲਈ। ਇੱਕ ਸੱਪ ਨੂੰ ਕਾਰ 'ਚ ਜਾਂਦਾ ਦੇਖ ਕੇ ਕੁੱਤਾ ਲਗਾਤਾਰ ਭੌਂਕਣ ਲੱਗਾ। ਕੁੱਤੇ ਨੂੰ ਭਜਾਉਣ ਦੇ ਬਾਵਜੂਦ ਉਹ ਕਾਰ ਤੋਂ ਦੂਰ ਨਹੀਂ ਗਿਆ ਤੇ ਭੌਂਕਦਾ ਰਿਹਾ।
Ludhiana News: ਲੁਧਿਆਣਾ ਦੇ ਖੰਨਾ 'ਚ ਕੁੱਤੇ ਨੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਜਾਨ ਬਚਾ ਲਈ। ਇੱਕ ਸੱਪ ਨੂੰ ਕਾਰ 'ਚ ਜਾਂਦਾ ਦੇਖ ਕੇ ਕੁੱਤਾ ਲਗਾਤਾਰ ਭੌਂਕਣ ਲੱਗਾ। ਕੁੱਤੇ ਨੂੰ ਭਜਾਉਣ ਦੇ ਬਾਵਜੂਦ ਉਹ ਕਾਰ ਤੋਂ ਦੂਰ ਨਹੀਂ ਗਿਆ ਤੇ ਭੌਂਕਦਾ ਰਿਹਾ। ਇਸ ਨਾਲ ਸਾਰਿਆਂ ਨੂੰ ਸ਼ੱਕ ਹੋ ਗਿਆ ਕਿ ਕਾਰ 'ਚ ਕੁਝ ਗੜਬੜ ਹੈ। ਕਾਰ ਵਿੱਚ ਸੱਪ ਹੋਣ ਦਾ ਸ਼ੱਕ ਪਿਆ ਤਾਂ ਸਪੇਰੇ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਕਾਰ ਦੇ ਅੰਦਰੋਂ 3 ਸੱਪ ਨਿਕਲੇ।
ਹਾਸਲ ਜਾਣਕਾਰੀ ਅਨੁਸਾਰ ਕੌਂਸਲ ਪ੍ਰਧਾਨ ਲੱਬੜ ਬੈਂਕ ਕਲੋਨੀ ਇਲਾਕੇ ਵਿੱਚ ਸਥਿਤ ਈਓ ਦੀ ਸਰਕਾਰੀ ਰਿਹਾਇਸ਼ ’ਤੇ ਗਏ ਹੋਏ ਸਨ। ਉੱਥੇ ਸਰਕਾਰੀ ਇਨੋਵਾ ਗੱਡੀ ਖੜ੍ਹੀ ਕਰ ਉਹ ਅੰਦਰ ਚਲੇ ਗਏ। ਕੁਝ ਦੇਰ ਬਾਅਦ ਕੁੱਤਾ ਭੌਂਕਣ ਲੱਗਾ। ਜਦੋਂ ਉਹ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਬਾਹਰ ਆਏ ਤਾਂ ਕੁੱਤਾ ਕਾਰ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਕੁੱਤਾ ਕਿਸੇ ਨੂੰ ਵੀ ਕਾਰ ਵਿੱਚ ਬੈਠਣ ਨਹੀਂ ਦੇ ਰਿਹਾ ਸੀ। ਇਸ ਕਰਕੇ ਸ਼ੱਕ ਹੋਇਆ ਕਿ ਬਰਸਾਤ ਦਾ ਮੌਸਮ ਹੈ ਤੇ ਕਾਰ ਵਿੱਚ ਸੱਪ ਹੋ ਸਕਦਾ ਹੈ।
ਇਸ ਮਗਰੋਂ ਅਮਲੋਹ ਰੋਡ ਤੋਂ ਰਾਂਝਾ ਨਾਂ ਦੇ ਸਪੇਰੇ ਨੂੰ ਬੁਲਾਇਆ ਗਿਆ। ਸਪੇਰੇ ਨੇ ਇਕ ਤੋਂ ਬਾਅਦ ਇੱਕ 5 ਸੱਪ ਕੱਢੇ। ਸਰਕਾਰੀ ਗੱਡੀ 'ਚੋਂ 3 ਸੱਪ ਨਿਕਲੇ ਤੇ ਈਓ ਦੇ ਘਰੋਂ 2 ਸੱਪ ਨਿਕਲੇ। ਇਸ ਤੋਂ ਬਾਅਦ ਗੱਡੀ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਕੌਂਸਲ ਪ੍ਰਧਾਨ ਉੱਥੋਂ ਚਲੇ ਗਏ।
ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਅੱਜ ਸੱਚਮੁੱਚ ਜਾਨ ਬਚ ਗਈ। ਉਨ੍ਹਾਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਕਾਰ ਵਿੱਚ ਸੱਪ ਹਨ। ਡਰਾਈਵਰ ਨੇ ਕਾਰ ਬਾਹਰ ਖੜ੍ਹੀ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਕੁੱਤਾ ਭੌਂਕਦਾ ਰਿਹਾ ਤਾਂ ਡਰਾਈਵਰ ਤੇ ਹੋਰ ਲੋਕਾਂ ਨੂੰ ਸ਼ੱਕ ਹੋਇਆ ਕਿ ਕਾਰ ਵਿੱਚ ਸੱਪ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।