Ludhiana News: ਪਤਨੀ ਨੂੰ ਫਸਾਉਣ ਲਈ ਹਾਈ ਪ੍ਰੋਫਾਈਲ ਡਰਾਮਾ ! ਲੁਧਿਆਣਾ ਦੇ ਨੌਜਵਾਨ ਨੇ ਖੁਦ 'ਤੇ ਕਰਵਾਈ ਫਾਇਰਿੰਗ
ਲੁਧਿਆਣਾ ਸ਼ਹਿਰ ਦੇ ਜੀਟੀਬੀ ਨਗਰ ’ਚ ਸ਼ਨਿੱਚਰਵਾਰ ਦੀ ਦੁਪਹਿਰ ਗੋਲੀਆਂ ਚੱਲਣ ਦਾ ਮਾਮਲਾ ਪੁਲਿਸ ਨੇ ਹੱਲ ਕਰ ਲਿਆ ਹੈ। ਇਹ ਗੋਲੀਆਂ ਕਿਸੇ ਹੋਰ ਨੇ ਨਹੀਂ ਬਲਕਿ ਸ਼ਿਕਾਇਤਕਰਤਾ ਨੌਜਵਾਨ ਨੇ ਖੁਦ ਹੀ ਆਪਣੇ ਆਪ ’ਤੇ ਚਲਵਾ
Ludhiana News : ਲੁਧਿਆਣਾ ਸ਼ਹਿਰ ਦੇ ਜੀਟੀਬੀ ਨਗਰ ’ਚ ਸ਼ਨਿੱਚਰਵਾਰ ਦੀ ਦੁਪਹਿਰ ਗੋਲੀਆਂ ਚੱਲਣ ਦਾ ਮਾਮਲਾ ਪੁਲਿਸ ਨੇ ਹੱਲ ਕਰ ਲਿਆ ਹੈ। ਇਹ ਗੋਲੀਆਂ ਕਿਸੇ ਹੋਰ ਨੇ ਨਹੀਂ ਬਲਕਿ ਸ਼ਿਕਾਇਤਕਰਤਾ ਨੌਜਵਾਨ ਨੇ ਖੁਦ ਹੀ ਆਪਣੇ ਆਪ ’ਤੇ ਚਲਵਾਈਆਂ ਸਨ। ਨੌਜਵਾਨ ਅਜੈ ਕੁਮਾਰ ਆਪਣੀ ਪਤਨੀ ਤੇ ਉਸ ਦੇ ਮਾਸੀ ਦੇ ਮੁੰਡੇ ਨੂੰ ਝੂਠੇ ਕੇਸ ਵਿੱਚ ਫਸਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਇਹ ਸਭ ਡਰਾਮਾ ਰਚਿਆ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਨਿੱਚਰਵਾਰ ਦੁਪਹਿਰ ਨੂੰ ਸ਼ਿਕਾਇਤਕਰਤਾ ਅਜੈ ਕੁਮਾਰ ਨੇ ਪੁਲੀਸ ਕੰਟਰੋਲ ’ਚ ਫੋਨ ਕੀਤਾ ਸੀ ਕਿ ਉਸ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਹਨ। ਗੋਲੀਆਂ ਕੰਧ ’ਤੇ ਲੱਗੀਆਂ ਤੇ ਅਜੇ ਕੁਮਾਰ ਵਾਲ-ਵਾਲ ਬਚ ਗਿਆ। ਉਸ ਨੇ ਦੋਸ਼ ਲਗਾਏ ਸਨ ਕਿ ਉਸ ਦਾ ਆਪਣੀ ਪਤਨੀ ਪੂਜਾ ਨਾਲ ਵਿਵਾਦ ਚੱਲ ਰਿਹਾ ਹੈ, ਹੋ ਸਕਦਾ ਹੈ ਉਸ ਨੇ ਗੋਲੀਆਂ ਚਲਵਾਈਆਂ ਹੋਣ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪਦਾ ਦੇਖ ਪੁਲਿਸ ਨੇ ਸਖ਼ਤੀ ਦੇ ਨਾਲ ਪੜਤਾਲ ਕੀਤੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਮਾਸੀ ਦੇ ਲੜਕੇ ਨਾਲ ਨਾਜਾਇਜ਼ ਸਬੰਧ ਹਨ। ਇਸ ਕਰਕੇ ਉਹ ਦੋਵਾਂ ਨੂੰ ਝੂਠੇ ਕੇਸ ਵਿੱਚ ਫਸਵਾਉਣਾ ਚਾਹੁੰਦਾ ਸੀ। ਇਸ ਮਾਮਲੇ ਵਿੱਚ ਉਸ ਨੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਆਪਣੇ ਉੱਤੇ ਹਮਲਾ ਕਰਵਾਇਆ ਸੀ।
ਇਸ ਦੌਰਾਨ ਪੁਲਿਸ ਨੇ ਇਸ ਮਾਮਲੇ ਵਿੱਚ ਅਜੈ ਕੁਮਾਰ ਨੂੰ ਇੱਕ ਪਿਸਤੌਲ ਤੇ ਕਾਰ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਦੀਪਕ ਕਸ਼ਅਪ, ਜਤਿੰਦਰ ਕੁਮਾਰ ਉਰਫ਼ ਜੱਜ, ਸੋਨੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹਾਲੇ ਮੁਲਜ਼ਮ ਅਸ਼ੀਸ਼ ਯਾਦਵ ਦੀ ਗ੍ਰਿਫ਼ਤਾਰੀ ਬਾਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।