Ludhiana News: ਹੁਣ ਸਕੂਲਾਂ 'ਚ ਵੀ ਗੁੰਡਾਗਰਦੀ! ਲੁਧਿਆਣਾ 'ਚ ਵਿਦਿਆਰਥੀ 'ਤੇ ਹਮਲੇ ਦੀ ਵੀਡੀਓ ਵਾਇਰਲ
Punjab News: ਲੁਧਿਆਣਾ 'ਚ ਸਕੂਲੀ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।
Ludhiana News: ਗੁੰਡਾਗਰਦੀ ਦਾ ਭੂਤ ਹੁਣ ਸਕੂਲਾਂ ਤੱਕ ਵੀ ਪਹੁੰਚ ਗਿਆ ਹੈ। ਲੁਧਿਆਣਾ 'ਚ ਸਕੂਲੀ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰੇਸੀ ਇਲਾਕੇ ਦੇ ਐਸਐਨ ਜੈਨ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੇ ਇੱਕ ਬਾਈਕ ਸਵਾਰ ਵਿਦਿਆਰਥੀ ਨੂੰ ਛੁੱਟੀ ਹੋਣ ਮਗਰੋਂ ਕੁਝ ਨੌਜਵਾਨਾਂ ਨੇ ਰੋਕ ਲਿਆ। ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਵੀਡੀਓ ਬਣਾ ਲਈ। ਪੀੜਤ ਵਿਦਿਆਰਥੀ ਦਾ ਨਾਂ ਪਾਰਸ ਹੈ।
ਇਸ ਬਾਰੇ ਵਿਦਿਆਰਥੀ ਨੇ ਦੱਸਿਆ ਕਿ ਉਹ ਸਕੂਲ ਤੋਂ ਬਾਅਦ ਘਰ ਜਾ ਰਿਹਾ ਸੀ। ਕੁਝ ਦੂਰੀ 'ਤੇ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਉਸ ਨੂੰ ਉਸ ਦਾ ਨਾਮ ਪੁੱਛਿਆ। ਜਿਵੇਂ ਹੀ ਉਸ ਨੇ ਆਪਣਾ ਨਾਂ ਦੱਸਿਆ ਤਾਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਹੋਰ ਪੜ੍ਹੋ : Chandigarh News: ਚੰਡੀਗੜ੍ਹੀਆਂ ਨੂੰ ਵੱਡਾ ਝਟਕਾ! 11 ਜੁਲਾਈ ਤੋਂ ਮਹਿੰਗੇ ਪੈਣਗੇ ਵਾਹਨ ਖਰੀਦਣੇ, ਜਾਣੋ ਨਵੀਆਂ ਟੈਕਸ ਦਰਾਂ
ਉਧਰ, ਪਾਰਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਉਸ ਦਾ ਸਕੂਲ 'ਚ ਕਿਸੇ ਗੱਲ ਨੂੰ ਲੈ ਕੇ ਇੱਕ ਨੌਜਵਾਨ ਨਾਲ ਝਗੜਾ ਹੋਇਆ ਸੀ ਪਰ ਇਸ ਮਾਮਲੇ 'ਚ ਸਕੂਲ 'ਚ ਹੀ ਰਾਜੀਨਾਮਾ ਕਰਵਾ ਦਿੱਤਾ ਗਿਆ ਸੀ। ਥੱਪੜ ਮਾਰਨ ਵਾਲੇ ਲੋਕਾਂ ਨੇ ਹੀ ਹੁਣ ਸਕੂਲ ਦੇ ਇੱਕ ਹੋਰ ਵਿਦਿਆਰਥੀ ਦਾ ਨਾਂ ਲਿਆ ਹੈ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਉਸੇ ਵਿਦਿਆਰਥੀ ਨੇ ਹਮਲਾ ਕਰਵਾਇਆ ਹੈ।
ਪੀੜਤ ਵਿਦਿਆਰਥੀ ਵੱਲੋਂ ਦਰੇਸੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਸਐਚਓ ਗੁਰਜੀਤ ਸਿੰਘ ਅਨੁਸਾਰ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ : Punjab News: ਸ਼੍ਰੋਮਣੀ ਅਕਾਲੀ ਦਲ ਹੁਣ ਨੌਜਵਾਨਾਂ 'ਤੇ ਖੇਡੇਗਾ ਦਾਅ, ਯੂਥ ਅਕਾਲੀ ਦਲ ਨੇ ਕੀਤਾ ਵੱਡਾ ਐਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।