Punjab News: ਸਮਰਾਲਾ 'ਚ ਦਿਨ ਦਿਹਾੜੇ ਬਜ਼ੁਰਗ ਔਰਤ ਦੇ ਘਰ ਵੜੇ ਲੁਟੇਰੇ, ਰੋਲਾ ਸੁਣ ਆਈ ਗੁਆਂਢਣ ਨੇ ਝਾੜੂ ਨਾਲ ਹੀ ਪੁੱਠੇ ਪੈਰੀਂ ਭਜਾਏ
Ludhiana News: ਸਮਰਾਲਾ 'ਚ ਦਿਨ ਦਿਹਾੜੇ ਘਰ 'ਚ ਵੜੇ ਲੁਟੇਰਿਆਂ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾਇਆ ਪਿਆ ਹੈ। ਲੁਟੇਰੇ ਭਾਵੇਂ ਲੁੱਟ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ।
Punjab News: ਚੋਣਾਂ ਵਿੱਚ ਪੁਲਿਸ ਬੇਸ਼ਕ ਮੁਸਤੈਦ ਹੋਣ ਦਾ ਦਾਅਵਾ ਕਰਦੀ ਹੈ ਪਰੰਤੂ ਸਮਰਾਲਾ ਵਿੱਚ ਇੱਕ ਔਰਤ ਅਤੇ ਦੋ ਵਿਅਕਤੀ ਦਿਨ ਦਿਹਾੜੇ ਘਰ ਵਿੱਚ ਵੜ ਕੇ ਚਾਕੂ ਦੀ ਨੋਕ ਉੱਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ। ਇਹ ਸਾਰੀ ਘਟਨਾ ਘਰ ਦੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਔਰਤ ਨੂੰ ਚਾਕੂ ਦੀ ਨੋਕ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਹੋਰ ਨੌਜਵਾਨ ਔਰਤ ਅਤੇ ਦੋ ਵਿਅਕਤੀ ਨਜ਼ਰ ਆ ਰਹੇ ਹਨ। ਪਰ ਉਹ ਬਜ਼ੁਰਗ ਔਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਕਾਮਯਾਬ ਨਾ ਹੋ ਪਾਏ ਅਤੇ ਬਜ਼ੁਰਗ ਔਰਤ ਵੱਲੋਂ ਮੌਕੇ ਉੱਤੇ ਹੀ ਰੋਲਾ ਪਾਇਆ ਗਿਆ। ਜਿਸ ਕਰਕੇ ਲੁੱਟਣ ਵਾਲੇ ਤਿੰਨੋਂ ਜਾਣੇ ਘਰ ਤੋਂ ਭੱਜਦੇ ਨਜ਼ਰ ਆਏ। ਪਰ ਇਹ ਰੋਲਾ ਗੁਆਂਢੀਆਂ ਦੇ ਕੰਨਾਂ ਤੱਕ ਪਹੁੰਚ ਗਿਆ।
ਰੋਲਾ ਸੁਣ ਗੁਆਂਢ ਚ ਝਾੜੂ ਲਗਾ ਰਹੀ ਗੁਆਂਢਣ ਵੀ ਬਾਹਰ ਨਿਕਲ ਆਈ ਉਸਦੇ ਹੱਥ ਵਿੱਚ ਝਾੜੂ ਫੜਿਆ ਹੋਇਆ ਹੈ। ਇਸ ਔਰਤ ਵੱਲੋਂ ਉਸ ਭੱਜ ਰਹੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਰਕੇ ਇੱਕ ਸਖ਼ਸ਼ ਸਕੂਟਰੀ ਤੋਂ ਡਿੱਗ ਗਿਆ ਅਤੇ ਉਹ ਆਪਣੀ ਸਕੂਟਰੀ ਉੱਤੇ ਹੀ ਛੱਡ ਕੇ ਉੱਥੋਂ ਭੱਜ ਗਿਆ। ਇਸ ਔਰਤ ਦੀ ਬਹਾਦਰੀ ਨਾਲ ਵਿਅਕਤੀ ਦੀ ਸਕੂਟਰੀ ਫੜੀ ਗਈ ਅਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਮਾਮਲੇ ਦੀ ਪੂਰੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਥਿਊਰੀਆਂ ਉੱਤੇ ਕੰਮ ਕਰ ਰਹੀ ਹੈ।
ਇਸ ਸੰਬੰਧ ਦੇ ਵਿੱਚ ਸਮਰਾਲਾ ਪੁਲਿਸ ਦੇ ਐਸਐਚ ਓ ਰਾਓ ਵਰਿੰਦਰ ਸਿੰਘ ਦਾ ਕਹਿਣਾ ਸੀ ਕਿ ਸਾਨੂੰ ਇਸ ਘਟਨਾ ਬਾਰੇ ਜਦੋਂ ਜਾਣਕਾਰੀ ਮਿਲੀ ਸੀ ਪੁਲਿਸ ਮੌਕੇ ਤੇ ਪਹੁੰਚੇ ਅਤੇ ਗੰਭੀਰਤਾ ਨਾਲ ਜਾਂਚ ਦੇ ਵਿੱਚ ਜੁੱਟ ਗਈ। ਪੁਲਿਸ ਦਾ ਕਹਿਣਾ ਸੀ ਕਿ ਅਣਪਛਾਤੇ ਵਿਅਕਤੀ ਜਿਸ ਸਕੂਟਰੀ ਦੇ ਉੱਪਰ ਆਏ ਸਨ ਉਹ ਵੀ ਸਮਰਾਲਾ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਗਿਰਫਤ ਦੇ ਵਿੱਚ ਹੋਣਗੇ।