ਪੜਚੋਲ ਕਰੋ
Advertisement
Ludhiana News : ਲੁਧਿਆਣਾ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ
Ludhiana News : ਲੁਧਿਆਣਾ ਪੁਲਿਸ ਨੇ ਫੀਲਡ ਗੰਜ ਇਲਾਕੇ 'ਚ ਜੁੱਤੀਆਂ ਦੀ ਦੁਕਾਨ 'ਚ ਚੋਰੀ ਦੀ ਘਟਨਾ ਨੂੰ ਆਪਣੇ ਸਾਥੀਆਂ ਨਾਲ ਕੰਮ ਕਰਨ ਵਾਲੇ ਨੌਜਵਾਨ ਵੱਲੋਂ ਅੰਜਾਮ ਦਿੱਤਾ ਸੀ। ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਟਰੇਸ ਕਰਕੇ ਗਿ੍ਫ਼ਤਾਰ ਕਰ ਲਿਆ ਹੈ
Ludhiana News : ਲੁਧਿਆਣਾ ਪੁਲਿਸ ਨੇ ਫੀਲਡ ਗੰਜ ਇਲਾਕੇ 'ਚ ਜੁੱਤੀਆਂ ਦੀ ਦੁਕਾਨ 'ਚ ਚੋਰੀ ਦੀ ਘਟਨਾ ਨੂੰ ਆਪਣੇ ਸਾਥੀਆਂ ਨਾਲ ਕੰਮ ਕਰਨ ਵਾਲੇ ਨੌਜਵਾਨ ਵੱਲੋਂ ਅੰਜਾਮ ਦਿੱਤਾ ਸੀ। ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਟਰੇਸ ਕਰਕੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 7 ਲੱਖ 74 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ , ਜਦਕਿ ਦੋ ਫਰਾਰ ਹਨ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜੁੱਤੀਆਂ ਦੀ ਦੁਕਾਨ ਵਿੱਚੋਂ ਕੁਚਾ ਨੰਬਰ 9 ਚੋਰੀ ਹੋਈ ਸੀ, ਜਿਸ ਮਗਰੋਂ ਪੁਲੀਸ ਨੇ ਮਾਲਕ ਦੇ ਬਿਆਨਾਂ ’ਤੇ ਥਾਣਾ ਡਵੀਜ਼ਨ ਨੰਬਰ 2 ਵਿੱਚ ਕੇਸ ਦਰਜ ਕਰ ਲਿਆ ਸੀ। ਇਸ ਮੌਕੇ ਦੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਲੱਖ 74 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਜੇ ਉਰਫ਼ ਚੀਨੂ ਦੁਕਾਨ ’ਤੇ ਕੰਮ ਕਰਦਾ ਸੀ, ਜਦੋਂਕਿ ਦੋ ਹੋਰ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਿੰਦਰ ਕੁਮਾਰ ਉਰਫ਼ ਰਾਜਾ ਅਤੇ ਰਾਹੁਲ ਉਰਫ਼ ਘੋੜਾ ਵਜੋਂ ਹੋਈ ਹੈ, ਜਦਕਿ ਦੋ ਦੋਸ਼ੀ ਫਰਾਰ ਹਨ।
ਇਸ ਦੇ ਇਲਾਵਾ ਲੁਧਿਆਣਾ ਪੁਲਿਸ ਦੀ ਪੀਸੀਆਰ ਟੀਮ ਨੇ ਚੌਂਕੀ ਹੰਬੜਾਂ ਦੇ ਸਹਿਯੋਗ ਨਾਲ ਮੁਖਬਰੀ ਦੇ ਅਧਾਰ 'ਤੇ ਕੰਮ ਕਰਦੇ ਹੋਏ ਖਾਲੀ ਪਲਾਟ 'ਚੋਂ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਇਕ ਕਾਰ, 9 ਮੋਟਰਸਾਈਕਲ, 4 ਮੋਬਾਇਲ ਫੋਨ ਤੇ 3 ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : 'ਮੈਂ ਕਿਸੇ ਤੋਂ ਨਹੀਂ ਡਰਦਾ', ਆਰੋਪਾਂ 'ਤੇ ਬੋਲੇ -ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ - ਲੋਕਾਂ ਨੇ ਤਾਂ ਭਗਵਾਨ ਨੂੰ ਨਹੀਂ ਛੱਡਿਆ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੀਸੀਆਰ ਟੀਮ ਨੂੰ ਮੁਖਬਰੀ ਮਿਲੀ ਸੀ ,ਜਿਨ੍ਹਾਂ ਵੱਲੋਂ ਸੂਚਿਤ ਕਰਨ 'ਤੇ ਪੁਲਿਸ ਚੌਂਕੀ ਹੰਬੜਾਂ ਦੀ ਫੋਰਸ ਵੱਲੋਂ ਸਰਗਰਮੀ ਦਿਖਾਉਦੇ ਹੋਏ ਰੇਡ ਕੀਤੀ ਗਈ ਅਤੇ ਉਪਰੋਕਤ ਗ੍ਰਿਫਤਾਰੀਆਂ ਤੇ ਬਰਾਮਦਗੀ ਹੋਈ। ਵਿਭਾਗ ਵੱਲੋ ਪੀਸੀਆਰ ਟੀਮ ਦੇ ਦੋ ਮੈਂਬਰਾਂ ਅਤੇ ਪੁਲਿਸ ਚੋਂਕੀ ਹੰਬੜਾ ਦੇ ਪੰਜਾਬ ਸਣੇ ਦੋ ਹੋਰ ਮੁਲਾਜ਼ਮਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਕਾਰੋਬਾਰ
ਦੇਸ਼
Advertisement