Ludhiana News: ‘ਰਨ ਫਾਰ ਗ੍ਰੀਨ ਸਿਟੀ’ ਮੈਰਾਥਨ 'ਚ ਦੌੜਿਆ ਲੁਧਿਆਣਾ, 1500 ਤੋਂ ਵੱਧ ਲੋਕ ਸ਼ਾਮਲ
ਲੁਧਿਆਣਾ ਰਨਰ ਵੱਲੋਂ ਐਤਵਾਰ ਨੂੰ ਵਿਸ਼ਵ ਦਿਆਲਤਾ ਦਿਵਸ ਮੌਕੇ ਪੀਏਯੂ ਵਿੱਚ ‘ਰਨ ਫਾਰ ਗ੍ਰੀਨ ਸਿਟੀ’ ਨਾਂ ਹੇਠ 3, 5 ਤੇ 10 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ਵਿੱਚ ਹਰ ਉਮਰ ਵਰਗ ਦੇ 1500 ਤੋਂ ਵੱਧ ਲੋਕ ਸ਼ਾਮਲ ਹੋਏ।
Ludhiana News: ਲੁਧਿਆਣਾ ਰਨਰ ਵੱਲੋਂ ਐਤਵਾਰ ਨੂੰ ਵਿਸ਼ਵ ਦਿਆਲਤਾ ਦਿਵਸ ਮੌਕੇ ਪੀਏਯੂ ਵਿੱਚ ‘ਰਨ ਫਾਰ ਗ੍ਰੀਨ ਸਿਟੀ’ ਨਾਂ ਹੇਠ 3, 5 ਤੇ 10 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ਵਿੱਚ ਹਰ ਉਮਰ ਵਰਗ ਦੇ 1500 ਤੋਂ ਵੱਧ ਲੋਕ ਸ਼ਾਮਲ ਹੋਏ। ਇਹ ਦੌੜ ਪੀਏਯੂ ਮੇਲਾ ਗਰਾਊਂਡ ਤੋਂ ਸ਼ੁਰੂ ਹੋ ਕੇ ਵਾਪਸ ਇੱਥੇ ਹੀ ਖ਼ਤਮ ਹੋਈ। ਭਾਵੇਂ ਪ੍ਰਬੰਧਕਾਂ ਵੱਲੋਂ ਅਜੇ ਜੇਤੂਆਂ ਦਾ ਐਲਾਨ ਨਹੀਂ ਕੀਤਾ ਗਿਆ।
ਲੁਧਿਆਣਾ ਰਨਰ ਦੇ ਪ੍ਰਧਾਨ ਪਿਯੂਸ਼ ਚੋਪੜਾ ਨੇ ਕਿਹਾ ਕਿ ਸਾਡਾ ਦੇਸ਼ ਜਿਉਂ ਜਿਉਂ ਆਰਥਿਕ ਅਤੇ ਵਪਾਰਕ ਪੱਖੋਂ ਅੱਗੇ ਵਧ ਰਿਹਾ ਹੈ ਤਿਉਂ ਤਿਉਂ ਵਾਤਾਵਰਨ ਵਿੱਚ ਪ੍ਰਦੂਸ਼ਣ ਵੀ ਵਧਦਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਦਾ ਮਕਸਦ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕਰਕੇ ਚੰਗੇ ਸਮਾਜ ਦੀ ਸਿਰਜਣਾ ਲਈ ਸਮਾਜ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਮੈਰਾਥਨ ਵਿੱਚ ਪਹੁੰਚੇ ਸਾਰੇ ਲੋਕਾਂ ਨੂੰ ਪ੍ਰਦੂਸ਼ਣ ਘਟਾਉਣ ਵਿੱਚ ਆਪੋ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦਿੱਤਾ।
ਇਸ ਦੌੜ ਨੂੰ ਲੈ ਕਿ ਜਿੱਥੇ ਨੌਜਵਾਨਾਂ ਵਿੱਚ ਉਤਸ਼ਾਹ ਸੀ ਉੱਥੇ ਬਜ਼ੁਰਗਾਂ ਵਿੱਚ ਵੀ ਪੂਰਾ ਜੋਸ਼ ਦਿਖਾਈ ਦਿੱਤਾ। ਇਸ ਦੌੜ ਵਿੱਚੋਂ ਜੇਤੂਆਂ ਦਾ ਐਲਾਨ ਭਾਵੇਂ ਸੂਬਾ ਪੱਧਰ ’ਤੇ ਕੀਤਾ ਜਾਵੇਗਾ ਪਰ ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ/ਪ੍ਰਤੀਭਾਗੀ ਨੂੰ ਪ੍ਰਬੰਧਕਾਂ ਵੱਲੋਂ ਟੀ-ਸ਼ਰਟਾਂ, ਜ਼ੁਰਾਬਾਂ ਅਤੇ ਤਗ਼ਮੇ ਤਕਸੀਮ ਕੀਤੇ ਗਏ। 10 ਕਿਲੋਮੀਟਰ ਦੌੜ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਅਨੁਰਾਗ ਹੁੰਦਲ ਨੇ ਦੱਸਿਆ ਕਿ ਟਾਈਮਿੰਗ ਇੰਡੀਆ ਡਾਟ ਕਾਮ ਸਾਈਟ ’ਤੇ ਪਾਈ ਜਾਣਕਾਰੀ ਅਨੁਸਾਰ ਉਸ ਨੇ ਇਹ ਦੌੜ 35 ਮਿੰਟ ਵਿੱਚ ਪੂਰੀ ਕੀਤੀ ਹੈ।
ਦੱਸਣਯੋਗ ਹੈ ਕਿ ਅਨੁਰਾਗ ਇਸ ਤੋਂ ਪਹਿਲਾਂ ਵੀ ਲੁਧਿਆਣਾ ਸਮੇਤ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਹੋਈਆਂ ਦੌੜਾਂ ਵਿੱਚੋਂ ਤਗ਼ਮੇ ਜਿੱਤ ਚੁੱਕਾ ਹੈ। ਇਸ ਮੈਰਾਥਨ ਵਿੱਚ ਹੋਰਨਾਂ ਤੋਂ ਇਲਾਵਾ ਪੀਏਯੂ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਮੁਨੀਸ਼ ਸ਼ਰਮਾ, ਗਡਵਾਸੂ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।