Moga News: ਪੁਲਿਸ ਹੱਥ ਲੱਗੀ ਵੱਡੀ ਸਫਲਤਾ, 19 ਸਮੱਗਲਰ ਕੀਤੇ ਕਾਬੂ, 60 ਕਿੱਲੋ ਭੁੱਕੀ ਸਮੇਤ ਆਹ ਕੁੱਝ ਕੀਤਾ ਜ਼ਬਤ
Moga Police search operation : ਮੋਗਾ ਪੁਲਿਸ ਨੇ ਡੀ.ਆਈ.ਜੀ. ਫਰੀਦਕੋਟ ਰੇਂਜ ਅਜੈ ਮਲੂਜਾ ਅਤੇ ਉਪ ਕਪਤਾਨ ਪੁਲਿਸ ਮੋਗਾ ਜੇ. ਇਲਨਚੇਲੀਅਨ ਦੀ ਨਿਗਰਾਨੀ ਹੇਠ 2 ਐਸ.ਪੀ., 5 ਡੀ.ਐਸ.ਪੀ. ਅਤੇ ਵੱਖ ਵੱਖ ਰੈਂਕਾਂ ਦੇ ਕੁੱਲ 448
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੋਗਾ ਪੁਲਿਸ ਨਸਿ਼ਆਂ ਵਿਰੁੱਧ ਸਖਤ ਕਾਰਵਾਈਆਂ ਕਰ ਰਹੀ ਹੈ। ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾ ਰਿਹਾ। ਢੁਕਵੀਆਂ ਗਤੀਵਿਧੀਆਂ ਮੋਗਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ।
ਅੱਜ ਮੋਗਾ ਪੁਲਿਸ ਨੇ ਡੀ.ਆਈ.ਜੀ. ਫਰੀਦਕੋਟ ਰੇਂਜ ਅਜੈ ਮਲੂਜਾ ਅਤੇ ਉਪ ਕਪਤਾਨ ਪੁਲਿਸ ਮੋਗਾ ਜੇ. ਇਲਨਚੇਲੀਅਨ ਦੀ ਨਿਗਰਾਨੀ ਹੇਠ 2 ਐਸ.ਪੀ., 5 ਡੀ.ਐਸ.ਪੀ. ਅਤੇ ਵੱਖ ਵੱਖ ਰੈਂਕਾਂ ਦੇ ਕੁੱਲ 448 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਕੇ ਜਿ਼ਲ੍ਹੇ ਵਿੱਚ ਨਸਿ਼ਆਂ ਨਾਲ ਸਬੰਧਤ 13 ਜਗ੍ਹਾਵਾਂ ਤੇ ਘੇਰਾਬੰਦੀ ਅਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਇਹ ਸਰਚ ਆਪ੍ਰੇਸ਼ਨ ਦੌਰਾਨ 16 ਮੁਕੱਦਮੇ ਦਰਜ ਕਰਕੇ 19 ਸਮੱਗਲਰ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ 60 ਕਿੱਲੋ ਭੁੱਕੀ, 38.5 ਗ੍ਰਾਮ ਹੈਰੋਇਨ, 660 ਨਸ਼ੀਲੀਆਂ ਗੋਲੀਆਂ, 137 ਪੇਟੀਆਂ ਸ਼ਰਾਬ, 13 ਹਜ਼ਾਰ ਰੁਪਏ ਡਰੱਗ ਮਨੀ, 1 ਬੋਲੈਰੋ ਗੱਡੀ ਬਰਾਮਦ ਕੀਤੀ ਗਈ।
ਇਸ ਅਪ੍ਰੇਸ਼ਨ ਦੌਰਾਨ ਪਿਛਲੇ ਐਨ.ਡੀ.ਪੀ.ਐਸ. ਕੇਸ ਦੇ 1 ਮੁਲਜ਼ਮ ਅਤੇ 2 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 108 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਕੇ ਪੁੱਛਗਿੱਛ ਕਰਨ ਉਪਰੰਤ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ ਕੁੱਲ 150 ਵਾਹਨਾਂ ਦੀ ਚੈਕਿੰਗ ਕੀਤੀ ਅਤੇ 3 ਵਾਹਨ ਜ਼ਬਤ ਕੀਤੇ ਗਏ।
ਮੁਕਤਸਰ ਸਾਹਿਬ ਦੇ 2 ਹੌਟਸਪੌਟ ਖੇਤਰਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਲਿਆ ਅਹਿਦ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (SRI MUKTSAR SAHIB) ਦੇ ਦੋ ਨਸ਼ਿਆਂ ਲਈ ਬਦਨਾਮ ਇਲਾਕਿਆਂ ਪਿੰਡ ਮਿੱਡਾ ਅਤੇ ਮਲੋਟ ਦੇ ਮੁਹੱਲਾ ਛੱਜਘਰ ਦੇ ਵਾਸੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕੀਤਾ ਹੈ। ਇਹ ਦੋਵੇਂ ਖੇਤਰ ਹੈਰੋਇਨ, ਨਸ਼ੀਲੀਆਂ ਗੋਲੀਆਂ ਆਦਿ ਸਮੇਤ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਲਈ ਬਦਨਾਮ ਹਨ।
ਇਹ ਅਹਿਦ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਚਲਦਿਆਂ ਸਾਹਮਣੇ ਆਇਆ ਹੈ। ਮੁਹਿੰਮ ਦੇ ਤੀਜੇ ਦਿਨ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਫਰੀਦਕੋਟ ਰੇਂਜ ਦੇ ਤਿੰਨੋਂ ਜ਼ਿਲ੍ਹਿਆਂ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿੱਚ ਚਲਾਈ ਗਈ।