(Source: ECI/ABP News/ABP Majha)
Punjab News: ਖਹਿਰਾ ਬੇਟ ਦਾ ਨੌਜਵਾਨ 6 ਦਿਨਾਂ ਤੋਂ ਲਾਪਤਾ, 30 ਅਗਸਤ ਨੂੰ ਜਾਣਾ ਸੀ ਕੈਨੇਡਾ, NDRF ਨੇ ਸੰਭਾਲਿਆ ਮੋਰਚਾ
Ludhiana News: ਲੁਧਿਆਣਾ ਦੇ ਪਿੰਡ ਖਹਿਰਾ ਬੇਟ ਦਾ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਐਨਡੀਆਰਐਫ ਦੀਆਂ ਟੀਮਾਂ ਸਤਲੁਜ ਦਰਿਆ ਵਿੱਚ ਬਚਾਅ ਕਾਰਜ ਚਲਾ ਰਹੀਆਂ ਹਨ ਕਿਉਂਕਿ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਇੱਥੇ ਆਇਆ ਸੀ।
Ludhiana News: ਲੁਧਿਆਣਾ ਦੇ ਪਿੰਡ ਖਹਿਰਾ ਬੇਟ ਦਾ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਐਨਡੀਆਰਐਫ ਦੀਆਂ ਟੀਮਾਂ ਸਤਲੁਜ ਦਰਿਆ ਵਿੱਚ ਬਚਾਅ ਕਾਰਜ ਚਲਾ ਰਹੀਆਂ ਹਨ ਕਿਉਂਕਿ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਇੱਥੇ ਆਇਆ ਸੀ। ਲਾਪਤਾ ਨੌਜਵਾਨ ਦੀ ਪਛਾਣ ਗੁਰਮਨਜੋਤ ਸਿੰਘ ਵਜੋਂ ਹੋਈ ਹੈ। ਗੁਰਮਨਜੋਤ ਨੇ 30 ਅਗਸਤ ਨੂੰ ਕੈਨੇਡਾ ਲਈ ਰਵਾਨਾ ਹੋਣਾ ਸੀ।
ਹਾਸਲ ਜਾਣਕਾਰੀ ਮੁਤਾਬਕ ਗੁਰਮਨਜੋਤ ਆਪਣੇ ਦੋਸਤਾਂ ਗੁਰਲਾਲ ਤੇ ਗੁਰਸਿਮਰਨ ਨਾਲ ਸਤਲੁਜ ਦਰਿਆ 'ਤੇ ਫੋਟੋਸ਼ੂਟ ਤੇ ਸੈਰ ਕਰਨ ਗਿਆ ਸੀ। ਗੁਰਮਨਜੋਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ 7.30 ਵਜੇ ਉਸ ਦੇ ਦੋਸਤਾਂ ਨੇ ਘਰ ਆ ਕੇ ਦੱਸਿਆ ਕਿ ਉਹ ਨਹੀਂ ਮਿਲਿਆ। ਦੋਸਤਾਂ ਨੇ ਦੱਸਿਆ ਕਿ ਗੁਰਮਨਜੋਤ ਉਨ੍ਹਾਂ ਦੇ ਨਾਲ ਗਈ ਸੀ, ਪਰ ਸਤਲੁਜ ਵਿੱਚ ਕਿਤੇ ਗੁੰਮ ਹੋ ਗਿਆ ਹੈ।
ਇਸ ਮਗਰੋਂ ਖਹਿਰਾ ਬੇਟ ਦੇ ਲੋਕ ਉਸ ਦੀ ਭਾਲ ਕਰ ਰਹੇ ਹਨ। ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਹੈ। ਐਨਡੀਆਰਐਫ ਦੀ ਟੀਮ ਨੇ ਖਹਿਰਾ ਬੇਟ ਤੋਂ ਸਿੱਧਵਾਂ ਤੱਕ ਦਰਿਆ ਵਿੱਚ ਭਾਰ ਕੀਤੀ ਹੈ। ਲਾਪਤਾ ਨੌਜਵਾਨ ਦੇ ਵਾਰਸਾਂ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਗੁਰਮਨਜੋਤ ਦੇ ਦੋਸਤਾਂ ਦੇ ਬਿਆਨ ਦਰਜ ਨਾ ਕੀਤੇ ਤਾਂ ਬੁੱਧਵਾਰ ਨੂੰ ਲਾਡੋਵਾਲ ਥਾਣੇ ਦੇ ਬਾਹਰ ਹਾਈਵੇ ਜਾਮ ਕੀਤਾ ਜਾਵੇਗਾ।
ਐਨਡੀਆਰਐਫ ਮੁਤਾਬਕ ਕਿਸੇ ਵੀ ਪਿੰਡ ਵਾਸੀ ਨੇ ਨੌਜਵਾਨ ਨੂੰ ਡੁੱਬਦੇ ਨਹੀਂ ਦੇਖਿਆ। ਨਦੀ 'ਚ ਵਹਾਅ ਇੰਨਾ ਜ਼ਿਆਦਾ ਹੈ ਕਿ ਲਾਸ਼ ਦੇ ਰੁਕਣ ਦਾ ਕੋਈ ਮੌਕਾ ਨਹੀਂ। ਅਜੇ ਵੀ ਬਚਾਅ ਕਾਰਜ ਜਾਰੀ ਹਨ। ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਦੀ ਭਾਲ ਲਗਾਤਾਰ ਜਾਰੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ