ਲੁਧਿਆਣਾ ਦੇ ਬੱਚਤ ਭਵਨ 'ਚ ਅਧਿਕਾਰੀਆਂ ਦੀ ਰੀਵਿਊ ਮੀਟਿੰਗ, ਕਈ ਅਹਿਮ ਮੁੱਦਿਆ 'ਤੇ ਚਰਚਾ
ਲੁਧਿਆਣਾ ਦੇ ਸਥਾਨਕ ਬਚਤ ਭਵਨ 'ਚ ਪੰਜਾਬ ਪ੍ਰਭਾਰੀ ਮੁੱਖ ਸਕੱਤਰ ਅਨੁਰਾਗ ਅਗਰਵਾਲ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿਚ ਲੁਧਿਆਣਾ ਸ਼ਹਿਰ ਦੇ ਸੀਨੀਅਰ ਅਧਿਕਾਰੀਆਂ ਦੀ ਰੀਵਿਊ ਬੈਠਕ ਹੋਈ ਜਿਸ 'ਚ ਤਮਾਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ।
ਲੁਧਿਆਣਾ: ਲੁਧਿਆਣਾ ਦੇ ਸਥਾਨਕ ਬਚਤ ਭਵਨ 'ਚ ਪੰਜਾਬ ਪ੍ਰਭਾਰੀ ਮੁੱਖ ਸਕੱਤਰ ਅਨੁਰਾਗ ਅਗਰਵਾਲ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿਚ ਲੁਧਿਆਣਾ ਸ਼ਹਿਰ ਦੇ ਸੀਨੀਅਰ ਅਧਿਕਾਰੀਆਂ ਦੀ ਰੀਵਿਊ ਬੈਠਕ ਹੋਈ ਜਿਸ 'ਚ ਤਮਾਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਪੰਜਾਬ ਪ੍ਰਭਾਰੀ ਮੁੱਖ ਸਕੱਤਰ ਅਨੁਰਾਗ ਅਗਰਵਾਲ ਦੀ ਅਗਵਾਈ ਹੇਠ ਬੈਠਕ ਹੋਈ ਹੈ ਜਿਸ ਵਿੱਚ ਪ੍ਰੀਕੋਰਮਿੰਟ ਅਤੇ ਸੀਐਨਜੀ ਪਲਾਂਟ ਇਸ ਤੋਂ ਇਲਾਵਾ ਖੰਨਾ ਮੰਡੀ ਵਿਚ ਵਿਜ਼ਿਟ ਕਰਨਾ ਅਤੇ ਮੁਹੱਲਾ ਕਲੀਨਿਕ ਦੇ ਸਬੰਧੀ ਗੱਲਬਾਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਪਰਾਲੀ ਨੂੰ ਲੈ ਕੇ ਕਿਹਾ ਕਿ ਪਿਛਲੇ ਅੰਕੜਿਆਂ ਤੋਂ ਇਸ ਵਾਰ ਦੇ ਆਂਕੜੇ ਘੱਟ ਨੇ ਅਤੇ ਇਸ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਮਾਮਲੇ ਹੋਰ ਘਟਾਏ ਜਾ ਸਕਣ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਕਿਸ ਤਰੀਕੇ ਨਾਲ ਸੀਐਨਜੀ ਵਿੱਚ ਕਨਵਰਟ ਕੀਤਾ ਜਾਵੇ ਉਸ ਲਈ ਵੀ ਐਫਡੀਜ਼ ਕੀਤੇ ਜਾ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :