Ludhiana News : ਲੁਧਿਆਣਾ 'ਚ 7 ਕਰੋੜ ਦੀ ਲੁੱਟ , ਪਹਿਲਾਂ ਸਟਾਫ਼ ਨੂੰ ਬਣਾਇਆ ਬੰਧਕ ,ਫ਼ਿਰ ਕੈਸ਼ ਵੈਨ ਲੈ ਕੇ ਫ਼ਰਾਰ ਹੋਏ ਲੁਟੇਰੇ
Ludhiana News : ਲੁਧਿਆਣਾ ਤੋਂ ਵੱਡੀ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਕੈਸ਼ ਵੈਨ ਸੈਂਟਰ ਤੋਂ ਲੁਟੇਰੇ ATM ਵਿੱਚ ਕੈਸ਼ ਭਰਨ ਲਈ ਵਰਤੀ ਜਾਂਦੀ ਕੈਸ਼ ਵੈਨ ਚੋਰੀ ਕਰਕੇ ਲੈ ਕੇ ਗਏ ਹਨ। ਲੁਟੇਰੇ ਖੜ੍ਹੀ ਕੈਸ਼ ਵੈਨ
ਅਸ਼ਰਫ ਢੁੱਡੀ ਦੀ ਰਿਪੋਰਟ
Ludhiana News : ਲੁਧਿਆਣਾ ਤੋਂ ਲੁੱਟ ਦੀ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਲੁਟੇਰੇ ਕੈਸ਼ ਵੈਨ ਵਿੱਚ ਕਰੀਬ ਸੱਤ ਕਰੋੜ ਰੁਪਏ ਭਰਕੇ ਫਰਾਰ ਹੋ ਗਏ ਹਨ। ਇਹ ਘਟਨਾ ਨਿਊ ਰਾਜਗੁਰੂ ਨਗਰ 'ਚ ਰਾਤ 1.30 ਵਜੇ ਵਾਪਰੀ ਹੈ। ਲੁਟੇਰਿਆਂ ਦੀ ਗਿਣਤੀ 8-10 ਸੀ। ਲੁਟੇਰਿਆਂ ਨੇ ਸੈਂਟਰ ਵਿੱਚ ਤਾਇਨਾਤ ਦੋਵਾਂ ਸੁਰੱਖਿਆ ਮੁਲਾਜ਼ਮਾਂ ਅਤੇ ਬਾਕੀ ਸਟਾਫ਼ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੋੜ ਦਿੱਤੇ। ਲੁਟੇਰੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ।
ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ। ਨਕਾਬਪੋਸ਼ ਲੁਟੇਰਿਆਂ 'ਚ ਇਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਲੁੱਟ ਕਰਨ ਲਈ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 8 ਤੋਂ 10 ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਮਾਪੇ ਸਾਵਧਾਨ ! 13 ਸਾਲ ਦੀ ਲੜਕੀ ਨੇ ਆਨਲਾਈਨ ਗੇਮਾਂ 'ਚ ਉਡਾਏ 52 ਲੱਖ ਰੁਪਏ, ਮਾਂ ਦੇ ਖਾਤੇ 'ਚ ਬਚੇ ਸਿਰਫ 5 ਰੁਪਏ
ਇਹ ਵੀ ਪੜ੍ਹੋ : ਸੀਰੀਅਲ ਦੇਖ ਰਹੀ ਸੀ ਪਤਨੀ, ਟੀਵੀ ਬੰਦ ਨਹੀਂ ਕੀਤਾ ਤਾਂ ਪਤੀ ਨੇ ਮਾਰੀ ਗੋਲੀ