Patiala News: ਖਿਡੌਣਾ ਰਿਵਾਲਵਰ ਨਾਲ ਹੀ ਦੁਕਾਨਦਾਰ ਤੋਂ ਲੁੱਟੇ 28 ਲੱਖ ਰੁਪਏ, ਪੁਲਿਸ ਨੇ ਇੰਝ ਦਬੋਚੇ
Patiala News: ਪਟਿਆਲਾ ਜ਼ਿਲ੍ਹੇ ਦੀ ਕਸਬਾ ਘੱਗਾ ਵਿੱਚ ਕਰਿਆਨਾ ਦੁਕਾਨਦਾਰ ਦੇ ਘਰ ’ਚ 28 ਲੱਖ ਰੁਪਏ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ।
Patiala News: ਪਟਿਆਲਾ ਜ਼ਿਲ੍ਹੇ ਦੀ ਕਸਬਾ ਘੱਗਾ ਵਿੱਚ ਕਰਿਆਨਾ ਦੁਕਾਨਦਾਰ ਦੇ ਘਰ ’ਚ 28 ਲੱਖ ਰੁਪਏ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਬਜ਼ੇ ਵਿੱਚੋਂ ਲੁੱਟੀ ਰਾਸ਼ੀ ਵਿੱਚੋਂ 26 ਲੱਖ ਦੀ ਬਰਾਮਦਗੀ ਵੀ ਕਰ ਲਈ ਗਈ ਹੈ। ਇਸ ਵਾਰਦਾਤ ਨੂੰ ਉਨ੍ਹਾਂ ਨੇ ਖਿਡੌਣਾ ਰਿਵਾਲਵਰ ਨਾਲ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ: Bathinda news: ਸੈਲਰ ਐਸੋਸੀਏਸ਼ਨ ਨੇ FCI ਦੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਾਏ ਗੰਭੀਰ ਦੋਸ਼
ਐਸਐਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਐਸਪੀਡੀ ਯੋਗੇਸ਼ ਸ਼ਰਮਾ, ਐੱਸਪੀ ਸਿਟੀ ਪਟਿਆਲਾ ਸਰਫ਼ਰਾਜ਼ ਆਲਮ, ਡੀਐਸਪੀ ਪਾਤੜਾਂ ਦਲਜੀਤ ਵਿਰਕ, ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ, ਸੀਆਈਏ ਸਮਾਣਾ ਦੇ ਇੰਚਾਰਜ ਮਨਪ੍ਰੀਤ ਸਿੰਘ, ਘੱਗਾ ਦੇ ਐਸਐਚਓ ਦਰਸ਼ਨ ਸਿੰਘ ਤੇ ਐਸਆਈ ਜਸਪਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਅਮਰੀਕ ਸਿੰਘ, ਦੇਬੂ ਰਾਮ, ਬੰਟੀ, ਰਮੇਸ਼ ਰਾਮ ਤੇ ਜਗਦੇਵ ਉਰਫ ਜੱਗਾ ਵਾਸੀ ਘੱਗਾ ਵਜੋਂ ਹੋਈ ਹੈ। ਜਗਦੇਵ ਜੱਗਾ ਇਸ ਪਰਿਵਾਰ ਦਾ ਲਾਂਗਰੀ ਸੀ, ਜਿਸ ਨੂੰ ਪਤਾ ਸੀ ਕਿ ਪਰਿਵਾਰ ਕੋਲ ਚੌਖੀ ਰਾਸ਼ੀ ਹੈ। ਉਸ ਨੇ ਆਪਣੀ ਮਾਸੀ ਦੇ ਪੁੱਤ ਬੰਟੀ ਦੇ ਨਾਲ ਰਲ ਕੇ ਤਿੰਨ ਹੋਰ ਸਾਥੀਆਂ ਨੂੰ ਨਾਲ ਜੋੜਿਆ ਤੇ ਰਾਤ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਪਿਸਤੌਲ ਦਿਖਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਬੰਨ੍ਹ ਦਿੱਤਾ ਤੇ 28 ਲੱਖ ਰੁਪਏ ਲੁੱਟ ਲਏ।
ਇਹ ਵੀ ਪੜ੍ਹੋ: CM Bhagwant Mann: ਅਫਸਰਾਂ ਨਾਲ ਮੀਟਿੰਗ ਮਗਰੋਂ ਸੀਐਮ ਭਗਵੰਤ ਮਾਨ ਨੇ ਰਜਿਸਟਰੀਆਂ ਲਈ ਐਨਓਸੀ ਬਾਰੇ ਕੀਤਾ ਵੱਡਾ ਐਲਾਨ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।