Patiala News: ਜ਼ਮੀਨ ਦਾ ਕਬਜ਼ਾ ਦਵਾਉਣ ਗਈ ਪੁਲਿਸ 'ਤੇ ਹਮਲਾ, ਹੋਇਆ ਲਾਠੀਚਾਰਜ, ਮੁਲਾਜ਼ਮਾਂ ਸਮੇਤ ਕਈ ਲੋਕ ਜ਼ਖ਼ਮੀ, ਜਾਣੋ ਵਿਵਾਦ
Punjab News: ਇਸ ਜ਼ਮੀਨ ਦੀ ਬੋਲੀ ਕਰਵਾਉਣ ਦਾ ਠੇਕਾ ਉਜਾਗਰ ਸਿੰਘ ਵੱਲੋਂ ਲਿਆ ਗਿਆ ਸੀ ਅਤੇ ਇਸ ਜ਼ਮੀਨ ’ਤੇ ਦੀ ਸੰਘਰਸ਼ ਕਮੇਟੀ ਦੇ ਵਰਕਰਾਂ ਵੱਲੋਂ ਉਜਾਗਰ ਸਿੰਘ ਦੇ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਸੀ।
Patiala News: ਪਟਿਆਲਾ ਨੇੜਲੇ ਪਿੰਡ ਮੰਡੌਰ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਐਸਐਚਓ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਹ ਪੂਰਾ ਵਿਵਾਦ 88 ਵਿੱਘੇ ਜ਼ਮੀਨ ਨੂੰ ਲੈ ਕੇ ਹੋਇਆ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਇਸ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ
ਜ਼ਿਕਰ ਕਰ ਦਈਏ ਕਿ ਇਸ ਜ਼ਮੀਨ ਦੀ ਬੋਲੀ ਕਰਵਾਉਣ ਦਾ ਠੇਕਾ ਉਜਾਗਰ ਸਿੰਘ ਵੱਲੋਂ ਲਿਆ ਗਿਆ ਸੀ ਅਤੇ ਇਸ ਜ਼ਮੀਨ ’ਤੇ ਦੀ ਸੰਘਰਸ਼ ਕਮੇਟੀ ਦੇ ਵਰਕਰਾਂ ਵੱਲੋਂ ਉਜਾਗਰ ਸਿੰਘ ਦੇ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਸੀ।
ਇਹ ਪੂਰਾ ਵਿਵਾਦ ਅੱਜ ਸਵੇਰੇ ਉਸ ਵੇਲੇ ਵਿਵਾਦ ਵਧ ਗਿਆ ਜਦੋਂ ਉਜਾਗਰ ਸਿੰਘ ਦੀ ਜ਼ਮੀਨ ਦਾ ਕਬਜ਼ਾ ਦਵਾਉਣ ਲਈ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਥੇ ਪੁੱਜੇ। ਇਸ ਮੌਕੇ ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਦੇਖ ਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਤੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰਨ ਦੇ ਵਿਰੋਧ ਵਜੋਂ ਉਨ੍ਹਾਂ ਉੱਤੇ ਲਾਠੀਚਾਰਜ ਕਰ ਦਿੱਤਾ।