(Source: ECI/ABP News/ABP Majha)
Patiala News : ਸੀਐਮ ਦੀ ਯੋਗਸ਼ਾਲਾ ਲਈ ਪਹਿਲੇ ਪੜਾਅ ਹੇਠ 30 ਥਾਵਾਂ ਦੀ ਚੋਣ : ਡਾ. ਬਲਬੀਰ ਸਿੰਘ
Patiala News : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ
Patiala News : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੇ ਉਦਘਾਟਨ ਕਰਨ ਦੇ ਪਹਿਲੇ ਦਿਨ ਹੀ ਪਟਿਆਲਾ ਵਿਖੇ 30 ਦੀ ਚੋਣ ਕਰ ਲਈ ਗਈ ਹੈ, ਜਿੱਥੇ ਪਹਿਲੇ ਪੜਾਅ ਹੇਠ ਸੀ.ਐਮ. ਦੀ ਯੋਗਸ਼ਾਲਾਵਾਂ ਖੋਲ੍ਹੀਆਂ ਜਾ ਰਹੀਆਂ ਹਨ।
ਸਿਹਤ ਮੰਤਰੀ ਅੱਜ ਸਵੇਰੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਉਣ ਲਈ ‘ਸਿਹਤ ਸਾਰਿਆਂ ਲਈ’ ‘ਤੇ ਅਧਾਰਤ ਯੋਗਾ ਤੇ ਐਰੋਬਿਕਸ ਦੇ ਕਰਵਾਏ ਸੈਸ਼ਨ ‘ਚ ਸ਼ਿਰਕਤ ਕਰਨ ਰਾਜਿੰਦਰਾ ਜਿੰਮਖਾਨਾ ਤੇ ਮਹਾਰਾਣੀ ਕਲੱਬ ਵਿਖੇ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਲੋਕਾਂ ਵੱਲੋਂ ਇਨ੍ਹਾਂ ਸੀ.ਐਮ. ਦੀ ਯੋਗਸ਼ਾਲਾਵਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਟਰੈਕਟਰ-ਟਰਾਲੀਆਂ 'ਤੇ ਮੁਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ ਵੱਲ ਕੂਚ
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂਵੈਬਸਾਈਟ https://cmdiyogshala.punjab.gov.in ਉਤੇ ਲਾਗਇਨ ਕਰਨ ਦੀ ਅਪੀਲ ਕਰਦਿਆਂ ਸੀ.ਐਮ. ਦੀ ਯੋਗਸ਼ਾਲਾ ਨੂੰ ਪੰਜਾਬੀਆਂ ਦੀ ਸਿਹਤ ਲਈ ਵਰਦਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਵੀ 25 ਲੋਕ ਇਕੱਠੇ ਹੋਕੇ ਯੋਗਾ ਕਰਨ ਲਈ ਤਿਆਰ ਹੋਣਗੇ, ਉਨ੍ਹਾਂ ਦੀ ਮੰਗ ਮੁਤਾਬਕ ਸੀ.ਐਮ. ਦੀ ਯੋਗਸ਼ਾਲਾ ਖੋਲ੍ਹਕੇ ਦਿੰਦਿਆਂ ਮੁਫ਼ਤ ‘ਚ ਯੋਗਾ ਟ੍ਰੇਨਰ ਪ੍ਰਦਾਨ ਕੀਤੇ ਜਾਣਗੇ।
ਇਹ ਵੀ ਪੜ੍ਹੋ : ਜਦੋਂ ਮਹਿਲਾ ਟੀਚਰ ਨੇ ਡਾਂਟਿਆ ਤਾਂ ਵਿਦਿਆਰਥੀ ਨੂੰ ਨਹੀਂ ਆਇਆ ਪਸੰਦ ... ਬੁਰੀ ਤਰ੍ਹਾਂ ਕੁੱਟਿਆ
ਇਸ ਮੌਕੇ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਆਈ.ਐਮ.ਏ. ਪਟਿਆਲਾ ਦੇ ਪ੍ਰਧਾਨ ਡਾ. ਚੰਦਰ ਮੋਹਿਨੀ, ਸਕੱਤਰ ਡਾ. ਨਿਧੀ ਬਾਂਸਲ, ਡਾ. ਅਜਾਤਾ ਸ਼ਤਰੂ ਕਪੂਰ, ਵਿੱਤ ਸਕੱਤਰ ਡਾ. ਅਨੂ ਗਰਗ, ਡਾ. ਹਰਸਿਮਰਨ ਸਿੰਘ ਤੁਲੀ, ਡਾ. ਜਤਿੰਦਰ ਕਾਂਸਲ, ਰਜਿੰਦਰਾ ਜਿੰਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਸਕੱਤਰ ਹਰਪ੍ਰੀਤ ਸਿੰਘ ਸੰਧੂ, ਡਾ. ਰਾਕੇਸ਼ ਅਰੋੜਾ ਸਮੇਤ ਕਰਨਲ ਜੇ.ਵੀ ਸਿੰਘ, ਪਰਦੀਪ ਜੋਸ਼ਨ, ਬਲਵਿੰਦਰ ਸੈਣੀ ਸਮੇਤ ਆਈ.ਐਮ.ਏ. ਪਟਿਆਲਾ, ਜਿੰਮਖਾਨਾ ਕਲੱਬ ਅਤੇ ਗਰੀਨ ਬਾਈਕਰਸ ਦੇ ਮੈਂਬਰ ਵੀ ਵੱਡੀ ਗਿਣਤੀ ਮੌਜੂਦ ਸਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਲੱਬ ਵਿਖੇ ਆਈ.ਐਮ.ਏ. ਵੱਲੋਂ ਨਿੰਮ, ਪਿੱਪਲ ਆਦਿ ਦੇ ਬੂਟੇ ਵੀ ਲਗਾਏ।