(Source: ECI/ABP News/ABP Majha)
Patiala News: ਸ਼ੰਭੂ ਬਾਰਡਰ ਮਗਰੋਂ ਹੁਣ ਰਾਜਪੁਰਾ 'ਚ ਕਿਸਾਨਾਂ ਦਾ ਐਕਸ਼ਨ, ਚੰਡੀਗੜ੍ਹ-ਪਟਿਆਲਾ ਰੋਡ 'ਤੇ ਹੋਏਗਾ ਟ੍ਰੈਫਿਕ ਜਾਮ
Patiala News: ਸ਼ੰਭੂ ਬਾਰਡਰ ਉੱਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਾਜਪੁਰਾ ਦੇ ਗਗਨ ਚੌਂਕ ਉੱਪਰ ਧਰਨਾ ਦਿੱਤਾ ਜਾਵੇਗਾ।
Patiala News: ਸ਼ੰਭੂ ਬਾਰਡਰ ਉੱਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਾਜਪੁਰਾ ਦੇ ਗਗਨ ਚੌਂਕ ਉੱਪਰ ਧਰਨਾ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਸ਼ੰਭੂ ਬਾਰਡਰ ਉੱਪਰ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਨਾ ਤਾਂ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਪਾਣੀ, ਬਾਥਰੂਮ ਆਦਿ ਦਾ।
ਉਨ੍ਹਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਉੱਪਰ ਮੌਜੂਦ ਹਾਈਵੇ ਦੇ ਨਜ਼ਦੀਕ ਜੰਗਲੀਂ ਬੂਟੀਆਂ ਖੜ੍ਹੀਆਂ ਹਨ। ਉਸ ਵਿੱਚ ਮੱਛਰ ਮੱਖੀ, ਸੱਪ ਆਦਿ ਜੀਵ ਨਿਕਲਦੇ ਹਨ। ਇੱਥੇ ਹਾਲੇ ਤੱਕ ਸਪਰੇਅ ਤੱਕ ਨਹੀਂ ਕਰਵਾਈ ਗਈ। ਇਸ ਨੂੰ ਲੈ ਕੇ ਅੱਜ ਚਾਰ ਘੰਟਿਆਂ ਲਈ ਰਾਜਪੁਰਾ ਦਾ ਮੇਨ ਗਗਨ ਚੌਕ ਨੂੰ ਬੰਦ ਕੀਤਾ ਜਾਵੇਗਾ ਜਿਸ ਵਿੱਚ ਐਮਰਜੈਂਸੀ ਵਾਹਨਾਂ ਤੇ 2 ਵਜੇ ਦੇ ਕਰੀਬ ਸਕੂਲੀ ਬੱਚਿਆਂ ਨੂੰ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜਪੁਰਾ ਦਾ ਗਗਨ ਚੌਕ ਚਾਰ ਘੰਟੇ ਲਈ ਬੰਦ ਕੀਤਾ ਜਾਂਦਾ ਹੈ, ਤਾਂ ਉਸ ਨਾਲ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਟ੍ਰੈਫਿਕ ਤੇ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲੀ ਟ੍ਰੈਫਿਕ ਪ੍ਰਭਾਵਿਤ ਹੋਵੇਗੀ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਰੂਟ ਡਾਈਵਰਟ ਕੀਤੇ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਰਾਜਪੁਰਾ ਦੇ ਫੋਕਲ ਪੁਆਇੰਟ ਤੋਂ ਹੁੰਦੇ ਹੋਏ ਅੰਡਰ ਬ੍ਰਿਜ ਫੁਆਰਾ ਚੌਕ, ਲਿਬਰਟੀ ਚੌਕ ਰਾਹੀਂ ਪਟਿਆਲਾ ਵੱਲ ਜਾ ਸਕਦੇ ਹਨ ਤੇ ਪਟਿਆਲਾ ਤੋਂ ਚੰਡੀਗੜ੍ਹ ਆਉਣ ਵਾਲੀ ਟ੍ਰੈਫਿਕ ਨੂੰ ਸਰਹਿੰਦ ਬਾਈਪਾਸ ਤੇ ਦੂਜਾ ਨਲਾਸ ਰੋਡ ਭਟੇੜੀ ਨਲਾਸ ਰੋਡ ਹੁੰਦਿਆਂ ਹੋਇਆਂ ਬਨੂੰੜ ਰੋਡ ਉੱਪਰ ਨਿਕਲਿਆ ਜਾ ਸਕਦਾ ਹੈ। ਵੱਡੇ ਵਾਹਨਾਂ ਨੂੰ ਪਟਿਆਲਾ ਤੋਂ ਹੀ ਸਰਹਿੰਦ ਰੋਡ ਵੱਲ ਨੂੰ ਮੋੜਿਆ ਜਾਵੇਗਾ। ਦੂਜੀ ਤਰਫ ਪ੍ਰਸ਼ਾਸਨ ਦੇ ਵੱਲੋਂ ਸਮੱਸਿਆ ਦਾ ਹੱਲ ਕੱਢਣ ਲਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।